ਸਾਇੰਸ ਸਿਟੀ ਵਿਖੇ ਫ਼ਲਾਵਰ ਸ਼ੋਅ 2 ਮਾਰਚ ਨੂੰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ।  ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਫ਼ੁੱਲਾਂ ਦੀ ਸੁੰਦਰਤਾ ਨੂੰ ਦਰਸਾਉਂਦਾ ਸਲਾਨਾਂ ਫ਼ਲਾਵਰ ਸ਼ੋਅ  02 ਮਾਰਚ 2024 ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਇਕ ਵਿਦਿਅਕ ਤਜਰਬਾ ਦੇਣਾ ਹੈ। ਫ਼ੁੱਲਾਂ ਦੇ ਇਸ ਸ਼ੋਅ ਦੇ ਦੌਰਾਨ ਸੈਲਾਨੀਆਂ ਨੂੰ ਫ਼ੁੱਲਾਂ ਦੀਆਂ ਵੱਖ ਪ੍ਰਜਾਤੀਆਂ ਦੀ ਸੁੰਦਰਤਾਂ ਦਾ ਨਜ਼ਾਰਾਾਂ ਦੇਖਣ ਨੂੰ ਮਿਲੇਗਾ। ਇਸ ਮੌਕੇ ਰੰਗ ਬਿਰੰਗੇ ਵਿਦੇਸ਼ੀ ਫ਼ੁੱਲਾਂ ਦੇ ਨਾਲ-ਨਾਲ ਰਵਾਇਤੀ ਗੁੱਲਾਬ ਵੀ ਖਾਸ ਤੌਰ ਖਿੱਚ ਦਾ ਕੇਂਦਰ ਰਹੇਗਾ। ਇਹ ਜਾਣਕਾਰੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਿਪਟੀ ਮੇਨੇਜਰ (ਲੋਕ ਸੰਪਰਕ) ਅ਼ਸ਼ਨੀ ਕੁਮਾਰ ਨੇ ਦਿੱਤੀ ।  

Advertisements

ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ੁੱਲਾਂ ਦੀ ਇਹ ਪ੍ਰਦਰਸ਼ਨੀ ਸੈਲਾਨੀਆਂ ਨੂੰ ਇਸ ਖਿੱਤੇ ਦੇ  ਫ਼ੁੱਲਾਂ ਦੀ ਜੈਵਿਕ ਵਿਭਿੰਨਤਾਂ ਨੂੰ ਸਮਝਣ ਦਾ ਇਕ ਵਿਲੱਖਣ ਮੌਕੇ  ਦੇਵੇਗੀ। ਇਸ ਮੌਕੇ ਬਾਗਬਾਨੀ ਸਥਾਈ ਬਾਗਬਾਨੀ ਦੇ ਅਭਿਆਸਾਂ ਅਤੇ ਬੂਟੇ ਲਗਾਉਣ ਦੇ ਤਜਰਬੇ ਵੀ ਸਾਂਝੇ ਕਰਨਗੇ। ਫ਼ਲਾਵਰ ਸ਼ੋਅ ਦੀ ਪਹਿਲਕਦਮੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਵਾਤਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਵਚਨਬੱਧਤਾ ਨੂੰ ਦਰਸਾਏਗੀ।

LEAVE A REPLY

Please enter your comment!
Please enter your name here