ਅਨਮੋਲ ਸ਼ਰਮਾ ਨੂੰ ਕਪੂਰਥਲਾ ਬਲਾਕ ਦਾ ਸ਼ਹਿਰੀ ਯੂਥ ਕਾਂਗਰਸ ਪ੍ਰਧਾਨ ਕੀਤਾ ਨਿਯੁਕਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅਨਮੋਲ ਸ਼ਰਮਾ ਨੂੰ ਕਪੂਰਥਲਾ ਬਲਾਕ ਦਾ ਸ਼ਹਿਰੀ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਨਮੋਲ ਦੀ ਨਿਯੁਕਤੀ ਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਲੀਡਰਸ਼ਿਪ ਦੀ ਇਸ ਨਵੀਂ ਭੂਮਿਕਾ ਨੂੰ ਅਨਮੋਲ ਸ਼ਰਮਾ ਬਾਖੂਬੀ ਨਿਭਾਉਣਗੇ ਤੇ ਆਸ ਹੈ ਕਿ ਤੁਸੀਂ ਅਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਪੂਰਾ ਕਰੋਗੇ। ਆਪਣੀ ਨਿਯੁਕਤੀ ਤੇ ਅਨਮੋਲ ਸ਼ਰਮਾ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਯੂਥ ਪ੍ਰਧਾਨ ਕਰਨ ਮਹਾਜਨ ਦੇ ਤਹਿਦਿਲੋਂ ਸ਼ੁਕਰਗੁਜ਼ਾਰ ਹਨ ਕਿ ਜਿਨ੍ਹਾਂ ਮੈਨੂੰ ਇਸ ਕਾਬਿਲ ਸਮਝਿਆ ਕਿ ਕਪੂਰਥਲਾ ਬਲਾਕ ਦੇ ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਦੀ ਜਿੰਮੇਵਾਰੀ ਸੋਂਪੀ ਹੈ ਮੈਂ ਭਰੋਸਾ ਦਿਵਾਂਦਾ ਹਾਂ ਕਿ ਕਾਂਗਰਸ ਪਾਰਟੀ ਦੀ ਸੋਚ ਨੂੰ ਘਰ ਘਰ ਪਹੁੰਚਾਵਾਂਗਾਂ ਅਤੇ ਆਪਣੇ ਬਲਾਕ ਦੇ ਹਰ ਨੌਜਵਾਨ ਨੂੰ ਕਾਂਗਰਸ ਦੀ ਵਿਚਾਰਧਾਰਾ ਨਾਲ ਜੋੜਾਂਗਾ। 

Advertisements

ਇਸ ਤੋਂ ਅਲਾਵਾ ਜਿਹੜੇ ਨੌਜਵਾਨ ਮੁੱਖ ਧਾਰਾ ਤੋਂ ਭਟਕ ਕੇ ਨਸ਼ਿਆਂ, ਲੜਾਈ ਝਗੜਿਆਂ ਆਦਿ ਕੁਰੀਤੀਆਂ ਵਲ ਤੁਰ ਗਏ ਹਨ ਓਹਨਾ ਦੀ ਵੀ ਸਮਾਜ ਚ ਚੰਗੇ ਨਾਗਰਿਕ ਵਜੋਂ ਘਰ ਵਾਪਸੀ ਕਰਵਾਵਾਂਗਾਂ ਇਸ ਤੋਂ ਅਲਾਵਾ ਅਨਮੋਲ ਸ਼ਰਮਾ ਨੇ ਦੱਸਿਆ ਕਿ ਲੋਕਸਭਾ ਚੋਣਾਂ ਚ ਹਲਕਾ ਖਡੂਰ ਸਾਹਿਬ ਦੀ ਸਾਂਸਦ ਵਜੋਂ ਕੁਲਬੀਰ ਸਿੰਘ ਜ਼ੀਰਾ ਚੋਣ ਲੜ ਰਹੇ ਹਨ ਜਿਹਨਾਂ ਦੀ ਜਿੱਤ ਯਕੀਨੀ ਹੈ।  ਸਦਾ ਯੂਥ ਦਿਨ ਰਾਤ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਲੈਕੇ ਘਰ ਘਰ ਕਾਂਗਰਸ ਦਾ ਪ੍ਰਚਾਰ ਕਰ ਰਿਹਾ ਹੈ ਜ਼ੀਰਾ ਦੀ ਜਿੱਤ ਚ ਯੂਥ ਕਾਂਗਰਸ ਦੀ ਅਹਿਮ ਭੂਮਿਕਾ ਰਹੇਗੀ। 

LEAVE A REPLY

Please enter your comment!
Please enter your name here