Saturday, October 24, 2026
Home Punjab ਟਰੱਕ ਚੋਰੀ ਹੋਣ ਤੇ ਤਿੰਨ ਧੀਆਂ ਦੇ ਪਿਓ ਦਾ ਘਰ ਦਾ ਚੁੱਲਾ...

ਟਰੱਕ ਚੋਰੀ ਹੋਣ ਤੇ ਤਿੰਨ ਧੀਆਂ ਦੇ ਪਿਓ ਦਾ ਘਰ ਦਾ ਚੁੱਲਾ ਬੱਲਣਾ ਹੋਇਆ ਬੰਦ

ਗੁਰਦਾਸਪੁਰ (ਦ ਸਟੈਲਰ ਨਿਊਜ਼), ਲਵਪ੍ਰੀਤ ਖੁਸ਼ੀਪੁਰ। ਬੀਤੇ ਦਿਨੀ ਗੁਰਦਾਸਪੁਰ ਦੇ ਇੱਕ ਪੈਟਰੋਲ ਪੰਪ ਤੇ ਖੜੇ ਟਰੱਕ ਨੂੰ ਚੋਰ ਚੋਰੀ ਕਰਕੇ ਫਰਾਰ ਹੋ ਗਏ ਸਨ। ਟਰੱਕ ਮਾਲਿਕ ਦਾ ਕਹਿਣਾ ਹੈ ਕਿ ਉਹ ਤਿੰਨ ਧੀਆਂ ਦਾ ਪਿਓ ਹੈ ਅਤੇ ਇਸ ਟਰੱਕ ਦੇ ਨਾਲ ਹੀ ਉਸਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਅਤੇ ਹੁਣ ਉਸਦੇ ਘਰ ਦਾ ਚੁੱਲਾ ਬੱਲਣਾ ਵੀ ਬੰਦ ਹੋ ਗਿਆ ਹੈ।

Advertisements

ਹੈਰਾਨੀ ਦੀ ਗੱਲ ਹੈ ਕਿ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪਰ ਇਸਦੇ ਬਾਵਜੂਦ ਵੀ ਪੁਲਿਸ ਵੱਲੋ ਚੋਰਾ ਨੂੰ ਗਿ੍ਰਫਤਾਰ ਨਹੀ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਜਦੋ ਐਸਐਸਪੀ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪੀੜੀਤ ਪਰਿਵਾਰ ਨੂੰ ਆਸ਼ਵਾਸਨ ਦਿੱਤਾ ਕਿ ਉਸਦਾ ਚੋਰੀ ਹੋਇਆ ਟਰੱਕ ਜਲਦ ਹੀ ਉਸਨੂੰ ਵਾਪਿਸ ਦਿਵਾਇਆ ਜਾਵੇਗਾ। ਗੁਰਦਾਸਪੁਰ ਤੋ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ।

LEAVE A REPLY

Please enter your comment!
Please enter your name here