
ਗੁਰਦਾਸਪੁਰ (ਦ ਸਟੈਲਰ ਨਿਊਜ਼), ਲਵਪ੍ਰੀਤ ਖੁਸ਼ੀਪੁਰ। ਗੁਰਦਾਸਪੁਰ ਦੇ ਗੋਬਿੰਦ ਨਗਰ ਵਿੱਚ ਕਰਿਆਨੇ ਦੀ ਦੁਕਾਨ ਤੇ ਬੈਠੀ ਮਹਿਲਾ ਦੇ ਨਾਲ ਛੇੜਛਾੜ ਕਰ ਰਹੇ ਨੌਜ਼ਵਾਨਾ ਨੂੰ ਜਦੋ ਉਸਦੇ ਪਤੀ ਨੇ ਰੋਕਿਆ ਤਾਂ ਨੌਜ਼ਵਾਨਾ ਨੇ ਉਸਦੇ ਪਤੀ ਤੇ ਹੀ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ। ਜਿਸਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।

ਪੀੜੀਤ ਦਾ ਕਹਿਣਾ ਹੈ ਕਿ ਥਾਣਾ ਗੁਰਦਾਸਪੁਰ ਵਿੱਚ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਤੇ ਪੁਲਿਸ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਈ। ਜਾਣਕਾਰੀ ਦਿੰਦਿਆ ਪਤੀ ਰਾਜਾ ਨੇ ਦੱਸਿਆ ਕਿ ਹਮਲਾਵਰਾ ਨੇ ਨਸ਼ੇ ਦੀ ਸੇਵਨ ਕੀਤਾ ਹੋਇਆ ਸੀ, ਪੀੜੀਤ ਪਰਿਵਾਰ ਨੇ ਮੱਦਦ ਦੀ ਗੁਹਾਰ ਲਗਾਉਦਿਆ ਦੋਸ਼ੀਆ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।











