ਬੁੱਲੋਵਾਲ ਪੁਲਿਸ ਨੇ ਟਰੈਕਟਰ ਵਿੱਚੋ ਚੋਰੀ ਦੀਆਂ ਕਲੱਚ ਪਲੇਟਾਂ ਅਤੇ ਹੋਰ ਸਮਾਨ ਕੀਤਾ ਬਰਾਮਦ

ਹੁਸ਼ਿਆਰਪੁਰ/ਬੁੱਲੋਵਾਲ (ਦ ਸਟੈਲਰ ਨਿਊਜ਼)। ਬੁੱਲੋਵਾਲ ਪੁਲਿਸ ਨੇ ਇੱਕ ਟਰੈਕਟਰ ਦੀ ਤਲਾਸ਼ੀ ਦੌਰਾਨ ਚੋਰੀ ਕੀਤੇ ਕਲੱਚ ਪਲੇਟਾਂ ਅਤੇ ਹੋਰ ਸਮਾਨ ਬਰਾਮਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਏਐਸਆਈ ਕਸ਼ਮੀਰੀ ਲਾਲ ਨੇ ਦੱਸਿਆ ਕਿ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਕੰਪਨੀ ਹੁਸ਼ਿਆਰਪੁਰ ਵਿਖੇ ਏਵੀ ਆਟੋ ਇੰਡਸਟਰੀਜ਼ ਬੱਦੀ ਹਿਮਾਚਲ ਪ੍ਰਦੇਸ਼ ਤੋਂ ਗੱਡੀ ਨੰਬਰ ਐਚਪੀ-12-ਐਨ-9414 ਵਿੱਚ ਡਰਾਈਵਰ ਰਾਕੇਸ਼ ਕੁਮਾਰ ਪੁੱਤਰ ਧਰਮ ਸਿੰਘ ਵਾਸੀ ਕੰਸੋਲ, ਹਿਮਾਚਲ ਪ੍ਰਦੇਸ਼ ਸਮੇਤ ਕਲੀਨਰ ਰੁਪਿੰਦਰ ਪੁੱਤਰ ਬਿਸ਼ਰਾਮ ਸਿੰਘ ਵਾਸੀ ਕੁਤਰੇਈ, ਉਤਰਪ੍ਰਦੇਸ਼ ਦੇ ਟਰੈਕਟਰਾਂ ਦੇ ਫਿਊਲ ਟੈਂਕ ਲੋਡ ਕਰਕੇ ਆਏ ਸਨ। ਜੋ ਫਿਊਲ ਟੈਂਕ ਵੱਖ-ਵੱਖ ਪੀਵੀਸੀ ਕਵਰਾ ਵਿੱਚ ਪੈਕ ਹੋ ਆਉਂਦੇ ਹਨ ਅਤੇ ਫਿਊਲ ਟੈਂਕਰ ਕਵਰ ਵਾਪਸ ਗੱਡੀ ਵਿੱਚ ਲੋਡ ਕਰਕੇ ਲੈ ਜਾਂਦੇ ਹਨ। ਜਦੋਂ ਟਰੈਕਟਰਾਂ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋ 18 ਟਰੈਕਟਰਾਂ ਦੀਆਂ ਕਲੱਚ ਪਲੇਟਾਂ ਅਤੇ ਕਵਰਾਂ ਹੇਠ ਲੁਕਾ ਕੇ ਰੱਖੇ ਟਰੈਕਟਰਾਂ ਦੇ 24 ਪਾਵਰ ਸਟੇਰਿੰਗ ਸਲੰਡਰ ਬਰਾਮਦ ਕੀਤੇ ਗਏ। ਪੁਲਿਸ ਨੇ ਆਰੋਪੀਆਂ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

Advertisements

LEAVE A REPLY

Please enter your comment!
Please enter your name here