ਡਿੰਪਲ ਮਦਾਨ ਨੇ ਬਤੌਰ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਮੋਗਾ ਵਜੋਂ ਕੀਤਾ ਜੁਆਇਨ

ਮੋਗਾ (ਦ ਸਟੈਲਰ ਨਿਊਜ਼), ਨਰੇਸ਼ ਕੌੜਾ। ਡਿੰਪਲ ਮਦਾਨ ਨੇ ਬਤੌਰ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਜੁਆਇਨ ਕੀਤਾ ਹੈ। ਇਸ ਮੌਕੇ ਜਿਲਾ ਮੋਗਾ ਵਿਖੇ ਪਹੁੰਚਣ ਉੱਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨਿਸ਼ਾਨ ਸਿੰਘ ਸੰਧੂ ਦੀ ਅਗਵਾਈ ਹੇਠ ਸਮੂਹ ਵਿਭਾਗੀ ਅਤੇ ਦਫ਼ਤਰੀ ਅਮਲੇ , ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ , ਕੋਆਰਡੀਨੇਟਰ ਮਨਮੀਤ ਸਿੰਘ ਰਾਏ ਅਤੇ ਅਧਿਆਪਕ ਹਰਸ਼ ਕੁਮਾਰ ਗੋਇਲ ਦੁਆਰਾ ਉਹਨਾਂ ਦਾ ਮੋਗਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਡਿੰਪਲ ਮਦਾਨ ਨੇ ਦੱਸਿਆ ਕਿ ਉਨ੍ਹਾਂ ਆਪਣੇ ਲੰਬੇ ਕੈਰੀਅਰ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਜਮਾਲਪੁਰ ਵਿਖੇ ਬਤੌਰ ਹੈੱਡਮਿਸਟ੍ਰੈਸ ਜੁਆਇਨ ਕੀਤਾ ਫਿਰ ਸਰਕਾਰੀ ਹਾਈ ਸਕੂਲ ਦੇਸੂਮਾਜਰਾ, ਮੋਹਾਲੀ ਅਤੇ ਹੈਬੋਵਾਲ ਵਿਖੇ ਬਤੌਰ ਹੈੱਡਮਾਸਟਰ ਸੇਵਾਵਾਂ ਨਿਭਾਈਆਂ ।

Advertisements

ਇਸ ਉਪਰੰਤ ਪਦ ੳੱਨਤ ਹੁੰਦਿਆਂ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਕਰੀ ਕਲਾਂ ਜ਼ਿਲ੍ਹਾ ਮੋਗਾ ਵਿਖੇ ਜੁਆਇਨ ਕੀਤਾ , ਜੁਲਾਈ 2014 ਤੋਂ ਅਗਸਤ 2018 ਡਿਪਟੀ ਡੀਈਓ (ਈਈ) ਲੁਧਿਆਣਾ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ , ਡੀਈਓ ਐਲੀਮੈਂਟਰੀ ਫਤਿਹਗੜ੍ਹ ਸਾਹਿਬ, ਡੀਈਓ ਸੈਕੰਡਰੀ ਲੁਧਿਆਣਾ, ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਵਿਭਾਗੀ ਹੁਕਮਾਂ ਅਨੁਸਾਰ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਆਪਣੀ ਡਿਊਟੀ ਨੂੰ ਬਿਹਤਰੀਨ ਤਰੀਕੇ ਨਾਲ ਨਿਭਾਉਂਦੇ ਮੋਗਾ ਨੂੰ ਮਿਆਰੀ ਸਿੱਖਿਆ ਵਿੱਚ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕਰਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਪ੍ਰੀਤ ਸਿੰਘ , ਬੀਪੀਈਓ ਦੇਵੀ ਪ੍ਰਸਾਦ , ਅਧਿਆਪਕ ਸੰਦੀਪ ਸਿੰਘ , ਅਜੀਤਪਾਲ ਸਿੰਘ , ਕੁਲਵੀਰ ਸਿੰਘ , ਸਤਨਾਮ ਸਿੰਘ , ਜਸਪ੍ਰੀਤ ਸਿੰਘ , ਸਤਵੰਤ ਸਿੰਘ , ਸ਼ਮਾ ਸ਼ਰਮਾ ,ਅੰਸ਼ੂ ਭਾਟੀਆ ,ਗੁਰਮੀਤ ਕੌਰ , ਮਮਤਾ ਰਾਣੀ , ਸ਼ਾਲਿਨੀ ਬੱਤਰਾ , ਸੁਪਰਜੀਤ ਕੌਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here