ਹੁਸ਼ਿਆਰਪੁਰ ‘ਚ ਰੇਲਵੇ ਫਾਟਕ ਤੇ ਹੋਇਆ ਧਮਾਕਾ, ਗੇਟਮੈਨ ਜ਼ਖ਼ਮੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਹਲਕਾ ਟਾਂਡਾ ਉੜਮੁੜ ਨਜ਼ਦੀਕ ਪਿੰਡ ਪਲਾ ਚੱਕ ਰੇਲਵੇ ਫਾਟਕ ਤੇ ਧਮਾਕਾ ਹੋਣ ਦੀ ਖਬਰ ਮਿਲੀ ਹੈ। ਇਸ ਧਮਾਕਾ ਵਿੱਚ ਗੇਟਮੈਨ ਗੰਭੀਰ ਜ਼ਖ਼ਮੀ ਹੋ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਗੇਟਮੈਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਂਚ ਕਰਦੇ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਬਲਾਸਟ ਕੋਈ ਵੱਡਾ ਵਿਸਫੋਟ ਨਹੀਂ ਸੀ ਬਲਕਿ ਰੇਲਵੇ ਫਾਟਕ ਨੇੜਲੇ ਖੇਤਾਂ ਵਿੱਚ ਜੰਗਲੀ ਜਾਨਵਰਾਂ ਨੂੰ ਭਜਾਉਣ ਲਈ ਕਿਸੇ ਕਿਸਾਨ ਵਲੋਂ ਗੰਧਕ ਪੋਟਾਸ਼ ਆਟੇ ਵਿਚ ਲਪੇਟ ਖੇਤਾਂ ਵਿਚ ਰੱਖੀ ਗਈ ਸੀ ਜੋ ਕਿ ਕਿਸੇ ਪੰਛੀ ਵਲੋਂ ਚੁੱਕ ਕੇ ਰੇਲਵੇ ਫਾਟਕਾਂ ਨੇੜੇ ਸੁੱਟ ਦਿਤੀ ਗਈ। ਉਕਤ ਰੇਲਵੇ ਗੇਟਮੈਨ ਦਾ ਘੁੰਮਦੇ ਹੋਏ ਗੰਧਕ ਪੋਟਾਸ਼ ਤੇ ਪੈਰ ਰੱਖਿਆ ਗਿਆ, ਜਿਸ ਕਾਰਨ ਧਮਾਕਾ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here