ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਵਿਚ ਸਵੇਰੇ ਆਮ ਆਦਮੀ ਪਾਰਟੀ ਦੇ ਵਰਕਰ ਗੋਪੀ ਚੋਹਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਗੋਇੰਦਵਾਲ-ਫਤਿਆਬਾਦ ਫਾਟਕ ਤੇ ਵਾਪਰੀ। ਫਾਟਕ ਬੰਦ ਹੋਣ ਕਾਰਨ ਹਮਲਾਵਰਾਂ ਨੇ ਗੋਪੀ ਤੇ ਹਮਲਾ ਕਰ ਦਿੱਤਾ। ਚੋਹਲਾ ਕਪੂਰਥਲਾ ਵਿਖੇ 307 ਦੇ ਮੁਕੱਦਮੇ ਵਿਚ ਤਰੀਕ ਭੁਗਤਣ ਲਈ ਜਾ ਰਿਹਾ ਸੀ ਪਰ ਹਮਲਾਵਰਾਂ ਵੱਲੋਂ ਮੌਕਾ ਦੇਖ ਕੇ ਗੋਪੀ ਚੋਹਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisements