ਪਿੰਡ ਚਟੋਲੀ ‘ਚ ਮਾਸੂਮ ਬਾਲੜੀ ਨਾਲ ਘਿਨਾਓਣੇ ਅਪਰਾਧ ਨੂੰ ਅੰਜਾਮ ਦੇਣ ਵਾਲਾ ਆਰੋਪੀ ਗ੍ਰਿਫਤਾਰ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ, ਆਈ.ਪੀ.ਐਸ. ਵਲੋਂ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਿਲ੍ਹਾ ਪੁਲਿਸ ਵੱਲੋ ਇੱਕ ਮਾਸੂਮ ਬਾਲੜੀ ਨਾਲ ਘਿਨਾਓਣਾ ਅਪਰਾਧ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਮਿਤੀ 8 ਫਰਵਰੀ 2024 ਨੂੰ ਪਿੰਡ ਚਟੋਲੀ ਥਾਣਾ ਸਿੰਘ ਭਗਵੰਤਪੁਰ ਦੇ ਏਰੀਆ ਵਿੱਚ ਕਿਸੇ ਨਾ-ਮਾਲੂਮ ਵਿਅਕਤੀ ਵੱਲੋਂ ਇੱਕ ਮਾਸੂਮ ਬਾਲੜੀ ਨਾਲ ਘਿਨਾਓਣੇ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਸੀ ਲੜਕੀ ਜਖਮੀ ਹੋਣ ਕਾਰਣ ਇਸਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਤੋ ਸਰਕਾਰੀ ਖਰਚੇ ਉਤੇ ਕਰਵਾਇਆ ਗਿਆ।

Advertisements

ਉਨ੍ਹਾਂ ਦੱਸਿਆ ਕਿ ਇਸ ਮੁਕੱਦਮਾ ਦੀ ਤਫਤੀਸ਼ ਉਪ-ਕਪਤਾਨ ਪੁਲਿਸ (ਆਰ) ਰੁਪਿੰਦਰ ਸੋਹੀ ਦੀ ਨਿਗਰਾਨੀ ਹੇਠ ਕਰਦੇ ਹੋਏ ਦੋਸ਼ੀ ਦੀ ਭਾਲ ਲਈ ਇੰਚਾਰਜ਼ ਸੀ.ਆਈ.ਏ. ਰੂਪਨਗਰ, ਮੁੱਖ ਅਫਸਰ ਥਾਣਾ ਸਿੰਘ ਭਗਵੰਤਪੁਰ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਮੁਕੱਦਮਾ ਦੀ ਤਫਤੀਸ਼ ਅਸਰਦਾਰ, ਤਕਨੀਕੀ ਅਤੇ ਵਿਗਿਆਨਕ ਢੰਗਾ ਨਾਲ ਕਰਦੇ ਹੋਏ ਇਸ ਘਿਨਾਓਣੇ ਅਪਰਾਧ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਦੁਰਗੇਸ਼ ਕੁਮਾਰ ਯਾਦਵ ਵਾਸੀ ਪਿੰਡ ਖਾਥਲ ਜਿਲ੍ਹਾ ਧਨੂਸਾ, ਨੇਪਾਲ ਨੂੰ ਅੱਜ 2 ਮਾਰਚ 2024 ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਮੁਕੱਦਮਾ ਨੰਬਰ 7 ਮਿਤੀ 09.02.2024 ਅ/ਧ 376 ਹਿੰ.ਦ 6 ਪੈਕਸੋ ਐਕਟ ਵਾਧਾ ਜ਼ੁਰਮ 376A, 376AB, 363, 366 ਹਿੰ.ਦੰ ਥਾਣਾ ਸਿੰਘ ਭਗਵੰਤਪੁਰ ਦਰਜ਼ ਰਜਿਸਟਰ ਕੀਤਾ ਗਿਆ।

LEAVE A REPLY

Please enter your comment!
Please enter your name here