ਸਿੱਖਿਆ ਮੰਤਰੀ ਦੇ ਮਿਡਲ ਸਕੂਲ ਬੰਦ ਕਰਨ ਦੀ ਤਜਵੀਜ਼ ਦਾ ਕੀਤਾ ਜਾਵੇਗਾ ਜਬਰਦਸਤ ਵਿਰੋਧ: ਜੀਟੀਯੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਧਾਨ ਸਭਾ ਵਿੱਚ ਸਿੱਖਿਆ ਮੰਤਰੀ ਪੰਜਾਬ ਵੱਲੋਂ ਮਿਡਲ ਸਕੂਲ ਬੰਦ ਕਰਨ ਦੀ ਤਜਵੀਜ਼ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਸਖਤ ਵਿਰੋਧ ਕਰਦੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ-ਵੱਡੇ ਵਾਅਦੇ ਕੀਤੇ ਗਏ ਸੀ ਪ੍ਰੰਤੂ ਹੋ ਇਸਦੇ ਉਲਟ ਰਿਹਾ ਹੈ। ਸਰਕਾਰ ਵੱਲੋਂ ਪਹਿਲਾਂ ਮਿਡਲ ਸਕੂਲਾਂ ਦੇ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਅਤੇ ਡਰਾਇੰਗ ਦੇ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ। ਬਹੁਤ ਸਮੇਂ ਤੋਂ ਇਹਨਾਂ ਸਕੂਲਾਂ ਦੇ ਵਿੱਚ ਇੱਕ ਇੱਕ ਜਾਂ ਦੋ ਦੋ ਹੀ ਅਧਿਆਪਕ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਲੰਬੇ ਸਮੇਂ ਤੋਂ ਇਹਨਾਂ ਸਕੂਲਾਂ ਦੇ ਵਿੱਚ ਨਾ ਹੀ ਕੋਈ ਮੁੱਖ ਅਧਿਆਪਕ ਦੀ ਪੋਸਟ ਹੈ ਤੇ ਨਾ ਹੀ ਇਹਨਾਂ ਸਕੂਲਾਂ ਵਿੱਚ ਦਰਜਾ ਚਾਰ ਦੀ ਪੋਸਟ ਦਿੱਤੀ ਜਾ ਰਹੀ ਹੈ। ਚਾਹੀਦਾ ਤਾਂ ਇਹ ਸੀ ਕਿ ਇਹਨਾਂ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦੀ ਪੋਸਟ ਭਰ ਕੇ ਗਰੀਬ ਬੱਚਿਆਂ ਦੀ ਪੜ੍ਹਾਈ ਨੂੰ ਉੱਚਾ ਚੁੱਕਿਆ ਜਾਣਾ ਚਾਹੀਦਾ ਸੀ, ਪ੍ਰੰਤੂ ਸਰਕਾਰ ਵੱਲੋਂ ਉਹ ਇਸ ਦੇ ਬਿਲਕੁਲ ਉਲਟ ਰਿਹਾ ਹੈ। ਹੌਲੀ-ਹੌਲੀ ਪੋਸਟਾਂ ਖਤਮ ਕਰਨ ਦੇ ਨਾਲ-ਨਾਲ ਹੁਣ ਮਿਡਲ ਸਕੂਲ ਬੰਦ ਕਰਨ ਦਾ ਸਿੱਖਿਆ ਮੰਤਰੀ ਦਾ ਵਿਧਾਨ ਸਭਾ ਵਿੱਚ ਇਹ ਬਿਆਨ ਸਿੱਖਿਆ ਇਹ ਸਪਸ਼ਟ ਕਰਦਾ ਹੈ ਕਿ ਸਰਕਾਰ ਸਿੱਖਿਆ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਛੱਡਣਾ ਨਹੀਂ ਚਾਹੁੰਦੀ।

Advertisements

ਪੰਜਾਬ ਵਿੱਚ ਲਗਭਗ 3000 ਦੇ ਕਰੀਬ ਮਿਡਲ ਸਕੂਲ ਹਨ ਸਰਕਾਰ ਇਹਨਾਂ ਸਕੂਲਾਂ ਨੂੰ ਬੰਦ ਕਰਕੇ ਗਰੀਬ ਬੱਚਿਆਂ ਤੋਂ ਵਿਦਿਆ ਦਾ ਹੱਕ ਖੋਣਾ ਚਾਹੁੰਦੀ ਹੈ। ਸਕੂਲ ਬੰਦ ਦੀ ਅਜਿਹੀ ਕਿਸੇ ਵੀ ਤਜਵੀਜ ਦਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਖਤ ਵਿਰੋਧ ਕੀਤਾ ਜਾਵੇਗਾ। ਅਧਿਆਪਕ ਆਗੂ ਲੈਕਚਰਾਰ ਅਮਰ ਸਿੰਘ ਟਾਂਡਾ, ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਗਰੀਬ ਬੱਚਿਆਂ ਤੋਂ ਵਿੱਦਿਆ ਖੋਣ ਦੇ ਨਾਲ ਨਾਲ ਲੋਕਾਂ ਦਾ ਰੁਜ਼ਗਾਰ ਵੀ ਖੋਣਾ ਚਾਹੁੰਦੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਕਾਸ ਸ਼ਰਮਾ,ਵਰਿੰਦਰ ਵਿੱਕੀ,ਹਰਵਿੰਦਰ ਸਿੰਘ,ਪ੍ਰਿੰਸ ਗੜ੍ਹਦੀਵਾਲਾ,ਅਰਵਿੰਦਰ ਸਿੰਘ ਮਾਹਿਲਪੁਰ ,ਹੈੱਡਮਾਸਟਰ ਸੰਦੀਪ ਸਿੰਘ ,ਬਲਜੀਤ ਕੌਸ਼ਲ ,ਨਰੇਸ਼ ਕੁਮਾਰ ਗੜ੍ਹਸ਼ੰਕਰ ,ਸੰਜੀਵ ਧੂਤ,ਗੁਰਨਾਮ ਸਿੰਘ,ਰਜਤ ਮਹਾਜਨ ,ਸਚਿਨ ਕੁਮਾਰ,ਸ਼ਾਮ ਸੁੰਦਰ ਕਪੂਰ, ਨਰਿੰਦਰ ਅਜਨੋਹਾ,ਕੇਸ਼ਵ ਦਾਸ ਖੇਪੜ,ਸਤਵਿੰਦਰ ਮਾਹਿਲਪੁਰ, ਸਤੀਸ਼ ਕੁਮਾਰ,ਰਾਜ ਕੁਮਾਰ, ਸੰਦੀਪ ਸ਼ਰਮਾ ਬਾਗਪੁਰ, ਰਣਵੀਰ ਸਿੰਘ ,ਅਨੁਪਮ ਰਤਨ, ਲੈਕਚਰਾਰ ਉਪਿੰਦਰਜੀਤ ਸਿੰਘ,ਸਰਬਜੀਤ ਟਾਂਡਾ, ਨਰਿੰਦਰ ਮੰਗਲ, ਰਾਜੇਸ਼ ਅਰੋਡ਼ਾ,ਮਨਜੀਤ ਸਿੰਘ ਮੁਕੇਰੀਆਂ, ਪ੍ਰਿੰਸੀਪਲ ਬਲਵੀਰ ਸਿੰਘ, ਸ਼ਸ਼ੀਕਾਂਤ ਤਲਵਾੜਾ, ਕਮਲਦੀਪ ਸਿੰਘ ਭੂੰਗਾ, ਲੈਕਚਰਾਰ ਸੰਜੀਵ ਕੁਮਾਰ,ਬਲਜੀਤ ਕੋੌਸ਼ਲ, ਪਵਨ ਗੋਇਲ, ਅਸ਼ੋਕ ਕੁਮਾਰ ਬੁਲੋਵਾਲ, ਮਨੋਜ ਰਤਨ, ਖੁਸ਼ਵੰਤ ਸਿੰਘ ਮੁਕੇਰੀਆਂ,ਜਸਵਿੰਦਰ ਬੁਲੋਵਾਲ, ਜਰਨੈਲ ਸਿੰਘ , ਮਨਵੀਰ ਸਿੰਘ , ਅਮਨਦੀਪ ਸਿੰਘ , ਲੈਕਚਰਾਰ ਹਰਜੀਤ ਸਿੰਘ , ਲੈਕਚਰਾਰ ਸਵਰਨ ਸਿੰਘ ,ਜਸਵੰਤ ਸਿੰਘ ਮੁਕੇਰੀਆਂ, ਪਰਸਰਾਮ, ਨਰੇਸ਼ ਕੁਮਾਰ ਮੇਧਾ ,ਅਮਰਜੀਤ ਹਾਜੀਪੁਰ, ਗੁਰਵਿੰਦਰ ਜੱਜ ਤੇ ਸੁਰਿੰਦਰ ਕੁਮਾਰ ਕਮਾਹੀ ਦੇਵੀ, ਨਰੇਸ਼ ਕੁਮਾਰ ਅਧਿਆਪਕ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here