ਸਹਿਤ ਵਿਭਾਗ ਨੇ ਆਨੀਮੀਆ ਮੁੱਕਤ ਪੰਜਾਬ ਦੇ ਕੈਂਪ ਦੀ ਨਹਿਰ ਕਲੋਨੀ ਤੋਂ ਕੀਤੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੱਚਿਆਂ ਅਤੇ  ਗਰਭਵਤੀ ਮਾਂਵਾਂ ਵਿੱਚ ਖੂਨ ਦੀ ਘਾਟ ਪੂਰ ਕਰਨ ਲਈ ਸਿਹਤ ਵਿਭਾਗ ਪੰਜਾਬ ਸਰਕਾਰ  ਵੱਲੋ ਆਨੀਮੀਆਂ ਮੁੱਕਤ ਪੰਜਾਬ ਅਭਿਆਨ ਦੀ ਸ਼ੁਰੂਆਤ ਜਿਲ•ਾਂ ਲੈਬਲ ਤੋਂ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਨਹਿਰ ਕਲੋਨੀ ਡਿਸਪੈਨਸਰੀ ਹੁਸ਼ਿਆਰਪੁਰ ਤੋਂ ਕੀਤੀ ਗਈ ।

Advertisements

ਇਸ ਮੌਕੇ ਜਿਲ•ਾਂ ਟੀਕਾਕਰਨ ਗੁਰਦੀਪ ਸਿੰਘ ਕਪੂਰ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ, ਐਪੀਡੀਮੋਲਿਜਸਟ ਡਾ. ਸ਼ਲੇਸ਼ ਕੁਮਾਰ, ਡਾ. ਰੋਹਿਤ ਬਰੂਟਾ, ਡਾ. ਕਮਲਜੀਤ ਚੋਹਾਨ, ਡਾ. ਕਮਲਜੀਤ ਸਿੰਘ, ਡਾ. ਕਰਮਜੀਤ ਕੋਰ, ਡਾ. ਮਨੋਜ ਕੁਮਾਰ, ਜਿਲਾਂ ਪ੍ਰੋਗਰਾਮ ਮੈਨੇਜਰ ਮੁੰਹਮਦ ਆਸਿਫ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ ਕੋਰ, ਜਿਲਾ ਬੀ.ਸੀ.ਸੀ. ਅਨਮਦੀਪ ਸਿੰਘ, ਸੁਰਿੰਦਰ ਵਾਲੀਆ, ਗੁਰਵਿੰਦਰ ਕੋਰ, ਰਾਜ ਰਾਣੀ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ। ਇਸ ਮੌਕੇ ਡਾ. ਜਸਬੀਰ ਨੇ ਦੱਸਿਆ ਕਿ ਗਰਭਵਤੀ ਮਾਂਵਾਂ ਵਿੱਚ ਖੂਨ ਦੀ ਘਾਟ ਕਰਕੇ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਇਹ ਅਭਿਆਨ ਅਗਲੇ 45 ਦਿਨਾਂ ਤੱਕ ਚਲਦਾ ਰਹੇਗਾ ਤਾਂ ਗਰਭਵਤੀ ਮਾਵਾਂ ਨੂੰ  ਜਣੇਪੇ ਦੌਰਾਨ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਅਭਿਆਨ ਦੌਰਾਨ ਗਰਭਵਤੀ ਔਰਤਾਂ ਨੂੰ ਸੰਤੁਲਿਤ ਭੋਜਨ ਨਾਲ ਹਲਕੀ ਕਸਰਤ ਅਤੇ ਡਾਕਟਰੀ ਜਾਂਚ ਕਰਵਾਉਣ ਲਈ ਜਗਰੂਕ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਆਨੀਮੀਆਂ ਦੀ ਜਾਂਚ ਕਰਨ ਤੋਂ ਬਾਅਦ ਗਰਭਵਤੀ ਮਾਂਵਾਂ, ਬੱਚਿਆਂ, ਕਿਸੋਰਾਂ, ਨੋਜਵਾਨਾਂ ਨੂੰ ਇਹਨਾਂ ਦੇ ਐਚ.ਵੀ. ਲੇਬਲ ਮੁਤਾਬਿਕ ਇਲਾਜ ਮੁਹਇਆ ਕਰਵਾਇਆ ਜਾਵੇਗਾ ਅਤੇ ਨਾਲ ਹੀ ਉਹਨਾਂ ਨੂੰ ਸਹੀ ਖਾਣ-ਪੀਣ ਸਬੰਧੀ ਜਾਗਰੂਕ ਕੀਤਾ ਜਾਵੇਗਾ।

ਇਸ ਮੌਕੇ ਡਾ. ਕਾਪੂਰ ਨੇ ਦੱਸਿਆ ਕਿ ਬੱਚਿਆਂ ਵਿੱਚ ਖੂਨ ਦੀ ਕਮੀ ਨੂੰ ਰੋਕਣ ਵਾਸਤੇ ਸਾਲ ਵਿੱਚ ਦੋ ਵਾਰੀ ਪੇਟ ਦੇ ਕੀੜੀਆ ਦੀਆਂ ਗੋਲੀਆਂ ਖਵਾਈਆਂ ਜਾਦੀਆਂ ਹਨ ਤੇ ਹਫਤੇ ਚ ਦੋ ਵਾਰ ਅਇਰਨ ਦੀ ਗੋਲੀ ਖਵਾਈ ਜਾਂਦੀ ਹੈ । ਇਹਨਾਂ ਕੈਪਾਂ ਵਿੱਚ ਸਿਹਤ ਵਿਭਾਗ ਦੇ ਨਾਲ-ਨਾਲ ਆਂਗਨਵਾੜੀ ਵਰਕਰ, ਸਿਖਿਆ ਵਿਭਾਗ, ਪੰਚਾਇਤਾਂ ਤੇ ਸੈਨੀਟੇਸ਼ਨ ਵਿਭਾਗ ਦੀ ਸਹਾਇਤਾ ਨਾਲ ਲਾਭ ਪਾਤਰੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਇਸ ਅਭਿਆਨ ਤਹਿਤ ਆਨੀਮੀਆਂ ਜਾਂਚ ਕੈਪ ਵਿੱਚ ਟੀਚਾਂ ਲੱਗਭਗ 150 ਗਰਭਵਤੀ ਮਾਂਵਾਂ ਅਤੇ 150 ਬੱਚਿਆਂ ਤੇ ਕਿਸ਼ੋਰੀ ਦੇ ਖੂਨ ਦੀ ਜਾਂਚ ਕਰਕੇ ਐਚ.ਵੀ. ਲੈਬਲ ਦਾ ਪਤਾ ਲਗਾਇਆ ਜਾਵੇਗਾ।

LEAVE A REPLY

Please enter your comment!
Please enter your name here