ਭਗਵਾਨ ਸ਼ਿਵ ਦੀ ਸ਼ਖਸੀਅਤ ਤੋਂ ਤੁਸੀਂ ਜ਼ਿੰਦਗੀ ਦੀਆਂ ਕਈ ਵੱਡੀਆਂ ਗੱਲਾਂ ਸਿੱਖ ਸਕਦੇ ਹੋ: ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪ੍ਰਾਚੀਨ ਸ਼ਿਵ ਮੰਦਿਰ ਬ੍ਰਹਮਕੁੰਡ ਵਾਲੀ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।ਪ੍ਰਾਚੀਨ ਸ਼ਿਵ ਮੰਦਿਰ ਬ੍ਰਹਮਕੁੰਡ ਦੀ ਸਮੁੱਚੀ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਕੱਢੀ ਗਈ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਝਾਕੀਆਂ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਸੀ। ਸੰਗਤਾਂ ਅਤੇ ਭਜਨ ਮੰਡਲੀ ਵੱਲੋਂ ਸ਼ਿਵ ਨਾਮ ਦਾ ਗੁਣਗਾਨ ਕਰਨ ਉਪਰੰਤ ਸ਼ੋਭਾ ਯਾਤਰਾ ਸ਼ਹਿਦੀ ਪਰਿਕਰਮਾ ਕਰਦੀ ਹੋਈ ਬ੍ਰਹਮਕੁੰਡ ਸ਼ਿਵ ਮੰਦਰ ਵਿਖੇ ਸਮਾਪਤ ਹੋਈ। ਇਸ ਯਾਤਰਾ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਅਤੇ ਯਾਤਰਾ ਦਾ ਰਸਤੇ ਵਿੱਚ ਫੁੱਲ ਸੁੱਟ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਆਪਣੇ ਸਾਥੀਆਂ ਸਮੇਤ ਸ਼ੋਭਾ ਯਾਤਰਾ ਵਿਚ ਸ਼ਮੂਲੀਅਤ ਕੀਤੀ ਅਤੇ ਭਗਵਾਨ ਸ਼ਿਵ ਸ਼ੰਕਰ ਦੇ ਸ਼੍ਰੀਚਰਨਾ ਵਿਚ ਜ਼ਿਲ੍ਹੇ ਦੀ ਚੜ੍ਹਦੀ ਕਲਾ ਅਤੇ ਆਂਮ ਸ਼ਾਂਤੀ ਦੀ ਪ੍ਰਾਥਨਾ ਕੀਤੀ। ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਭਗਵਾਨ ਸ਼ਿਵ ਸਭ ਤੇ ਕਿਰਪਾ ਕਰਦੇ ਹਨ।ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦਾ ਅਰਥ ਹੈ ਕਲਿਆਣਕਾਰੀ। ਉਨ੍ਹਾਂ ਨੇ ਸੰਸਾਰ ਦੀ ਭਲਾਈ ਲਈ ਜ਼ਹਿਰ ਦਾ ਪਿਆਲਾ ਪੀ ਲਿਆ ਸੀ। ਭਗਵਾਨ ਸ਼ਿਵ ਦਾ ਸੁਭਾਅ ਬਹੁਤ ਭੋਲਾ ਹੈ, ਇਸ ਲਈ ਉਨ੍ਹਾਂ ਨੂੰ ਭੋਲੇਨਾਥ ਵੀ ਕਿਹਾ ਜਾਂਦਾ ਹੈ।

Advertisements

ਭਗਵਾਨ ਸ਼ਿਵ ਦੀ ਸ਼ਖਸੀਅਤ ਤੋਂ ਤੁਸੀਂ ਜ਼ਿੰਦਗੀ ਦੀਆਂ ਕਈ ਵੱਡੀਆਂ ਗੱਲਾਂ ਸਿੱਖ ਸਕਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ।ਉਨ੍ਹਾਂ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਕੈਲਾਸ਼ ਪਰਬਤ ਵਿੱਚ ਰਹਿੰਦੇ ਹਨ। ਕੈਲਾਸ਼ ਵਰਗੇ ਉਜਾੜ ਸਥਾਨ ਵਿੱਚ ਸਿਮਰਨ ਵਿੱਚ ਮਗਨ ਰਹਿੰਦੇ ਸਨ।ਉਨ੍ਹਾਂ ਦੀ ਪੂਜਾ ਚ ਅਜਿਹੀਆਂ ਚੀਜ਼ਾਂ ਵੀ ਚੜ੍ਹਾਈਆਂ ਜਾਂਦੀਆਂ ਹਨ,ਜਿਨ੍ਹਾਂ ਤੇ ਜ਼ਿਆਦਾ ਪੈਸਾ ਖਰਚ ਨਹੀਂ ਹੁੰਦਾ।ਧਤੂਰੇ ਦੇ ਫੁੱਲ ਤੇ ਬੇਲ ਦੇ ਪੱਤੇ ਚੜ੍ਹਾ ਕੇ ਉਹ ਖੁਸ਼ ਹੋ ਜਾਂਦੇ ਹਨ। ਭਗਵਾਨ ਸ਼ਿਵ ਨੂੰ ਕਦੇ ਵੀ ਮਹਿੰਗੇ ਕੱਪੜਿਆਂ ਤੇ ਗਹਿਣਿਆਂ ਵਿੱਚ ਨਹੀਂ ਦਿਖਾਇਆ ਗਿਆ।ਉਨ੍ਹਾਂ ਦੀ ਅਜਿਹੀ ਤਸਵੀਰ ਸਾਨੂੰ ਸਿਖਾਉਂਦੀ ਹੈ ਕਿ ਮਹਾਨ ਬਣਨ ਲਈ ਚੰਗੇ ਵਿਚਾਰ ਜ਼ਰੂਰੀ ਹਨ ਨਾ ਕਿ ਇਹ ਸਾਰੇ ਦਿਖਾਵੇ।ਇਸ ਮੌਕੇ ਤੇ ਭਾਜਪਾ ਆਗੂਪਰਸ਼ੌਤਮ ਪਾਸੀ, ਯਸ਼ ਮਹਾਜਨ, ਭਾਜਪਾ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁਲੀ,ਜ਼ਿਲ੍ਹਾ ਉਪ ਪਰਧਾਨ ਯਾਦਵਿੰਦਰ ਪਾਸੀ, ਸ਼ੋਸ਼ਲ ਮੀਡੀਆ ਦੇ ਸੂਬਾ ਕੋ ਕਨਵੀਨਰ ਵਿੱਕੀ ਗੁਜਰਾਲ ਮੰਡਲ ਇੱਕ ਦੇ ਪ੍ਰਧਾਨ ਕਮਲ ਪ੍ਰਭਾਕਰ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਰਾਜਨ ਠੀਗੀ, ਸਰਬਜੀਤ ਬੰਟੀ, ਕਿਸਾਨ ਮੋਰਚਾ ਉਪ ਪਰਧਾਨ ਅਰੁਣ ਸਿੰਘ, ਜਸ਼ਨਜੇਤ ਸਿੰਘ, ਸੁਮਿਤਪਾਲ ਸਿੰਘ, ਸਾਹਿਲ ਵਾਲੀਅਆ, ਸ਼ਾਰਪ ਸਭਰਵਾਲ, ਜੌਨੀ ਕੋਹਲੀ ਮੁਨੀਸ਼ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here