ਸ਼ਿਵ ਹਨ ਇਸ ਦੁਨੀਆਂ ਦੇ ਸਭ ਤੋਂ ਵੱਡੇ ਸਿੱਖਿਅਕ  ਹਨ: ਨਰੇਸ਼ ਪੰਡਿਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪ੍ਰਾਚੀਨ ਸ਼ਿਵ ਮੰਦਿਰ ਬ੍ਰਹਮਕੁੰਡ ਵਾਲੀ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਸ਼ਹਿਰ ਵਿੱਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਦੀ ਪ੍ਰਧਾਨਗੀ ਹੇਠ ਸ਼ਮੂਲੀਅਤ ਕਰਕੇ ਭਗਵਾਨ ਸ਼ਿਵ ਸ਼ੰਕਰ ਦਾ ਅਸ਼ੀਰਵਾਦ ਲਿਆ।ਸ਼ੋਭਾ ਯਾਤਰਾ ਦੇ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਬਮ ਭੋਲੇ ਬਮ ਦੇ ਜੈਕਾਰੇ ਲਗਾ ਕੇ ਪੂਰੇ ਮਾਹੌਲ ਨੂੰ ਸ਼ਿਵ ਮਈ ਬਣਾ ਦਿੱਤਾ।ਇਸ ਮੌਕੇ ਨਰੇਸ਼ ਪੰਡਿਤ ਨੇ ਕਿਹਾ ਕਿ ਭਗਵਾਨ ਸ਼ਿਵ ਨੂੰ ਦੇਵਾ ਦਾ ਦੇਵ ਕਿਹਾ ਜਾਂਦਾ ਹੈ।ਮਹਾਦੇਵ ਦਾ ਇੱਕ ਰੂਪ ਤਾਂਡਵ ਕਰਦੇ ਹੋਏ  ਨਟਰਾਜ ਦਾ ਹੈ। ਦੂਜਾ ਰੂਪ ਮਹਾਨ ਮਹਾਯੋਗੀ ਦਾ ਹੈ,ਇਹ ਦੋਵੇਂ ਰੂਪ ਰਹੱਸਾਂ ਨਾਲ ਭਰਪੂਰ ਹਨ, ਪਰ ਸ਼ਿਵ ਨੂੰ ਭੋਲੇਨਾਥ ਵੀ ਕਿਹਾ ਜਾਂਦਾ ਹੈ। ਜਿੱਥੇ ਇਕੱਠੇ ਇੰਨੇ ਰੰਗ ਹੋਣ, ਫਿਰ ਕਿਉਂ ਨਾ ਆਪਣੇ ਜੀਵਨ ਵਿੱਚ ਇਨ੍ਹਾਂ ਰੰਗਾਂ ਤੋਂ ਪ੍ਰੇਰਨਾ ਲਈਏ। ਬ੍ਰਹਮਾ ਦੀ ਉਤਪਤੀ ਲਈ ਅਤੇ ਵਿਸ਼ਨੂੰ ਰਚਨਾ ਲਈ ਅਤੇ ਸ਼ਿਵ ਨੂੰ ਵਿਨਾਸ਼ ਲਈ ਜਾਣਿਆ ਜਾਂਦਾ ਹੈ। ਸ਼ਿਵ ਦਾ ਇਹ ਰੂਪ ਤੁਹਾਨੂੰ ਡਰਾਉਣਾ ਲੱਗ ਸਕਦਾ ਹੈ ਪਰ ਕਿਸੇ ਵੀ ਬੁਰਾਈ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਸ਼ਿਵ ਇਸ ਲਈ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਿਵ ਤੋਂ ਵੱਡਾ ਕੋਈ ਯੋਗੀ ਨਹੀਂ ਹੈ। ਕਿਸੇ ਵੀ ਸਥਿਤੀ ਤੋਂ ਖੁਦ ਨੂੰ ਦੂਰ ਰੱਖਦੇ ਹੋਏ ਉਸਤੇ ਪਕੜ ਰੱਖਣਾ ਅਸਾਨ ਨਹੀਂ ਹੁੰਦਾ ਹੈ। ਮਹਾਦੇਵ ਇੱਕ ਵਾਰ ਧਿਆਨ ਵਿੱਚ ਬੈਠ ਜਾਣ ਤਾਂ ਦੁਨੀਆਂ ਇਧਰ ਤੋਂ ਉਧਰ ਹੋ ਜਾਵੇ,ਪਰ ਕੋਈ ਵੀ ਉਨ੍ਹਾਂ ਦਾ ਦਾ ਧਿਆਨ ਨਹੀਂ ਭੜਕਾ ਸਕਦਾ।

Advertisements

ਸ਼ਿਵ ਦਾ ਇਹ ਧਿਆਨ ਸਾਨੂੰ ਜੀਵਨ ਦੀਆਂ ਚੀਜ਼ਾਂ ਤੇ ਕਾਬੂ ਰੱਖਣਾ ਸਿਖਾਉਂਦਾ ਹੈ।ਉਨ੍ਹਾਂ ਕਿਹਾ ਕਿ ਜਦੋਂ ਸਮੁੰਦਰ ਮੰਥਨ ਚੋਂ ਜ਼ਹਿਰ ਨਿਕਲਿਆ ਤਾਂ ਹਰ ਕੋਈ ਪਿੱਛੇ ਹਟ ਗਿਆ ਸੀ ਕਿਉਂਕਿ ਜ਼ਹਿਰ ਕੋਈ ਨਹੀਂ ਪੀ ਸਕਦਾ ਸੀ।ਅਜਿਹੀ ਸਥਿਤੀ ਵਿੱਚ ਮਹਾਦੇਵ ਨੇ ਖੁਦ ਜ਼ਹਿਰ (ਹਲਾਹਲ) ਪੀ ਲਿਆ ਅਤੇ ਉਸ ਦਾ ਉਨ੍ਹਾਂਨੂੰ ਨੀਲਕੰਠ ਨਾਮ ਦਿੱਤਾ ਗਿਆ।ਇਸ ਘਟਨਾ ਤੋਂ ਬਹੁਤ ਵੱਡਾ ਸਬਕ ਮਿਲਦਾ ਹੈ ਕਿ ਅਸੀਂ ਵੀ ਜੀਵਨ ਵਿੱਚ ਆਉਣ ਵਾਲੀਆਂ ਨਕਾਰਾਤਮਕ ਚੀਜ਼ਾਂ ਨੂੰ ਆਪਣੇ ਅੰਦਰ ਰੱਖਣਾ ਚਾਹੀਦਾ ਹੈ ਪਰ ਉਨ੍ਹਾਂ ਦਾ ਪ੍ਰਭਾਵ ਆਪਣੇ ਅਤੇ ਨਾ ਹੀ ਦੂਜਿਆਂ ਤੇ ਪੈਣ ਦੇਣਾ ਚਾਹੀਦਾ।ਨਰੇਸ਼ ਪੰਡਿਤ ਨੇ ਕਿਹਾ ਕਿ ਸ਼ਿਵ ਦਾ ਇਹ ਰੂਪ ਜੱਗ ਜਾਹਿਰ ਹੈ।ਹਿੰਦੂ ਮਾਨਤਾਵਾਂ ਦੇ ਅਨੁਸਾਰ ਮਹਾਦੇਵ ਨੂੰ ਸੰਪੂਰਨ ਸਾਥੀ ਮੰਨਿਆ ਜਾਂਦਾ ਹੈ। ਜੇਕਰ ਮਾਤਾ ਪਾਰਵਤੀ ਨੇ ਉਨ੍ਹਾਂ ਨੂੰ ਪ੍ਰਸੰਨ ਕਰਨ ਲਈ ਸਾਲਾਂ ਤੱਕ ਤਪੱਸਿਆ ਕੀਤੀ ਤਾਂ ਦੂਜੇ ਪਾਸੇ ਸ਼ਿਵ ਨੇ ਉਨ੍ਹਾਂ ਨੂੰ ਆਪਣਾ ਸਰਵਸ਼੍ਰੇਸ਼ਠ ਬਣਾ ਲਿਆ,ਇਸੇ ਲਈ 33 ਕਰੋੜ ਦੇਵਤਿਆਂ ਵਿੱਚੋਂ ਸ਼ਿਵ ਨੂੰ ਅਰਧਨਾਰੀਸ਼ਵਰ ਕਿਹਾ ਜਾਂਦਾ ਹੈ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਨਰਾਇਣ ਦਾਸ,ਜ਼ਿਲ੍ਹਾ ਮੰਤਰੀ ਓਮਪ੍ਰਕਾਸ਼ ਕਟਾਰੀਆ,ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਤਲਵਾੜ,ਸੀਨੀਅਰ ਆਗੂ ਰਾਜਕੁਮਾਰ,ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਆਨੰਦ ਯਾਦਵ, ਜ਼ਿਲ੍ਹਾ ਮੀਤ ਪ੍ਰਧਾਨ ਪਵਨ ਸ਼ਰਮਾ, ਸੂਬਾਈ ਆਗੂ ਸੰਜੇ ਸ਼ਰਮਾ,ਜ਼ਿਲ੍ਹਾ ਮੀਤ ਪ੍ਰਧਾਨ ਮੋਹਿਤ ਜੱਸਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here