
ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਕੁਦਰਤ ਕਿ ਸਭ ਬੰਦੇ ਸੰਸਥਾਂ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਜਾਣਕਾਰੀ ਦਿੱਤੀ ਕਿ ਘਨੌਲੀ ਇਲਾਕੇ ਰੋਪੜ ਜਿਲੇ ਸੂਬੇ ਤੇ ਪੂਰੇ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ। ਇੱਕ ਨਹੀਂ ਚਾਰ-ਚਾਰ ਗੋਲਡ ਮੈਡਲ ਜਿੱਤ ਕੇ ਵਿਦੇਸ਼ ਦੀ ਧਰਤੀ ਵਿੱਚ ਪੰਜਾਬੀ ਨੌਜਵਾਨ ਰਵੀ ਮਹਿਰਾ ਵਾਸੀ ਦੁੱਗਰੀ ਨੇੜੇ ਘਨੌਲੀ ਜ਼ਿਲਾ ਰੋਪੜ ਨੇ ਇੰਡੋਨੇਸ਼ੀਆ ਵਿੱਚ ਹੋਏ ਬੋਡੀ ਬਿਲਡਿੰਗ ਮੁਕਾਬਲੇ ਵਿੱਚ ਬੱਲੇ-ਬੱਲੇ ਕਰਵਾਈ। ਇਸ ਲਈ ਸੰਸਥਾਂ ਮੈਬਰਾਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰ ਹੌਸਲਾ ਅਫਜਾਈ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਿਨਾ ਸਰਕਾਰੀ ਮੱਦਤ ਤੋਂ ਸਾਡੇ ਇਹ ਵੀਰ ਵਿਦੇਸ਼ਾਂ ਵਿੱਚ ਮੱਲਾਂ ਮਾਰ ਪੰਜਾਬ ਦਾ ਨਾਮ ਚਮਕਾ ਰਹੇ ਹਨ। ਜੇਕਰ ਸਰਕਾਰ ਦਿਲ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਉਦੀ ਹੈ ਤਾਂ ਅਜਿਹੇ ਨੌਜਵਾਨਾ ਨੂੰ ਨੌਕਰੀਆਂ ਦੇ ਕਿ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਨਸ਼ੇ ਵੱਲੋਂ ਧਿਆਨ ਹਟਾ ਕਿ ਖੇਡਾਂ ਵੱਲ ਵੱਧ ਤੋਂ ਵੱਧ ਜੁੜਣ।

ਰਵੀ ਮਿਹਰਾ ਨੇ ਜਿੱਥੇ ਪੰਜਾਬ ਪੱਧਰੀ ਮੁਕਾਬਲੇ ਵਿੱਚ ਕਈ ਗੋਲਡ ਮੈਡਲ ਜਿੱਤੇ ਹਨ। ਉਥੇ ਹੀ ਵਰਲਡ ਪੱਧਰੀ ਇੰਡੋਨੇਸ਼ੀਆ ਵਿੱਚ ਹੋਈ ਬੌਡੀ ਬਿਲਡਿੰਗ ਪ੍ਰਤਿਯੋਗਤਾ ਵਿੱਚ ਵੱਖ-ਵੱਖ ਥੀਮਾ ਤੇ ਅੱਵਲ ਰਹਿ ਕੇ ਗੋਲਡ ਮੈਡਲ ਜਿੱਤ ਕੇ ਆਪਣੇ ਮਾਪਿਆਂ ਪਿੰਡ ਇਲਾਕੇ ਜਿਲੇ ਸੂਬੇ ਤੇ ਭਾਰਤ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਫਕਰ ਨਾਲ ਚਮਕਾਇਆ ਹੈ। ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਪ੍ਰਤਿਯੋਗਿਤਾ ਵਿੱਚ 150 ਤੋਂ ਵੱਧ ਦੇਸ਼ਾਂ ਦੇ ਬਾਡੀ ਬਿਲਡਰਾ ਨੇ ਹਿੱਸਾ ਲਿਆ ਸੀ ਤੇ ਤਿੰਨੋ ਫਾਰਮੈਟਾਂ ਵਿੱਚ ਨੌਜਵਾਨ ਨੇ ਬਾਜੀ ਮਾਰੀ। ਇਸ ਮੌਕੇ ਤੇ ਕੁਦਰਤ ਕਿ ਸਭ ਬੰਦੇ ਸੰਸਥਾਂ ਨੇ ਪ੍ਰਧਾਨ ਵਿੱਕੀ ਧੀਮਾਨ, ਰਾਹੁਲ ਜੌਲੀ, ਭਾਈ ਨੰਦ ਸਿੰਘ, ਬੌਬੀ ਚੌਧਰੀ, ਅਮਰਾਓ ਸਿੰਘ, ਕਰਨ ਸਵੀਕੀ, ਸੁਖਵਿੰਦਰ ਸਿੰਘ, ਮੌਹਿਤ ਕੈਹੜ, ਕਾਕਾ ਢਿਰੋਵਾਲ ਆਦਿ ਹਾਜ਼ਰ ਸਨ।












