ਆਪਣੀਆਂ ਮੰਗਾਂ ਸਬੰਧੀ ਕਰਮਚਾਰੀ ਜੁਆਇੰਟ ਐਕਸ਼ਨ ਕਮੇਟੀ ਜਗਤਜੀਤ ਹਮੀਰਾ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਐਂਕਰ -ਜਗਤਜੀਤ ਹਮੀਰਾ ਫੈਕਟਰੀ ਦੇ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਕਰਮਚਾਰੀ ਜੁਆਇੰਟ ਐਕਸ਼ਨ ਕਮੇਟੀ ਜਗਤਜੀਤ ਹਮੀਰਾ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਜਗਤਜੀਤ ਡਿਸਟਿੱਲਰੀ ਮਜ਼ਦੂਰ ਯੂਨੀਅਨ,ਇੰਟੰਕ ਹਮੀਰਾ ਅਤੇ ਜਗਤਜੀਤ ਇੰਡਸਟਰੀ ਕਰਮਚਾਰੀ ਸੰਘ ਹਮੀਰਾ ਦੇ ਆਗੂਆਂ ਜਗਜੀਤ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਇੰਟਕ ਹਮੀਰਾ, ਸੰਦੀਪ ਕੁਮਾਰ ਜਨਰਲ ਸੈਕਟਰੀ ਜਗਤਜੀਤ ਇੰਡਸਟਰੀ ਕਰਮਚਾਰੀ ਸੰਘ ਹਮੀਰਾ ਨੇ ਦੱਸਿਆ ਕਿ ਉਹਨਾਂ ਦਾ ਹਮੀਰਾ ਫੈਕਟਰੀ ਨਾਲ ਸਮਝੌਤਾ ਹੋਇਆ ਸੀ ਜਿਸ ਵਿੱਚ ਮਹਿੰਗਾਈ ਭੱਤੇ ਜਾਰੀ ਕਰਨ ਸਬੰਧੀ ਗੱਲ ਚੱਲ ਰਹੀ ਸੀ

Advertisements

ਪਰ ਮੈਨੇਜਮੈਂਟ ਨੇ ਡੀਏ ਦੇਣਾ ਤਾਂ ਦੂਰ ਉਲਟਾ ਯੂਨੀਅਨ ਦੇ 18 ਮੈਂਬਰਾਂ ਦੇ ਗੇਟ ਬੰਦ ਕਰ ਦਿੱਤੇ,ਝੂਠੀਆਂ ਇਨਕੁਆਰੀਆਂ ਕਰਵਾ ਕੇ ਗਲਤ ਰਿਪੋਰਟਾਂ ਬਣਾ ਕੇ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਤੇ ਹੋਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਉਹਨਾਂ ਦੀਆਂ ਸਮਝੌਤੇ ਮੁਤਾਬਕ ਮੰਗਾਂ ਮਨਵਾਈਆਂ ਜਾਣ ਜੇਕਰ 15 ਦਿਨਾਂ ਦੇ ਅੰਦਰ ਅੰਦਰ ਅਜਿਹਾ ਨਾ ਹੋਇਆ ਤਾਂ ਕਰਮਚਾਰੀ ਜੁਆਇੰਟ ਐਕਸ਼ਨ ਕਮੇਟੀ ਸੰਘਰਸ਼ ਦਾ ਰਾਹ ਅਖਤਿਆਰ ਕਰੇਗੀ ਜਿਸ ਦੀ ਜਿੰਮੇਵਾਰੀ ਹਮੀਰਾ ਫੈਕਟਰੀ ਦੀ ਮੈਨੇਜਮੈਂਟ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸਤਨਾਮ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਰਾਮਸਰੂਪ ਤੇ ਯੂਨੀਅਨ ਦੇ ਹੋਰ ਮੈਂਬਰ ਹਾਜਰ ਸਨ

LEAVE A REPLY

Please enter your comment!
Please enter your name here