ਆਨੰਦ ਪਬਲਿਕ ਸਕੂਲ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਮਨੁੱਖੀ ਜੀਵਨ ਜਿੱਥੇ ਨੈਤਿਕ ਕਦਰਾਂ ਕੀਮਤਾਂ ਤੇ ਟਿਕਿਆ ਹੈ, ਉੱਥੇ ਸਮਾਜਿਕ ਜੁੰਮੇਵਾਰੀਆਂ ਵੀ, ਨਰੋਏ ਸਮਾਜ ਦੀ ਸਿਰਜਨਾ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ।ਤੁਹਾਡੇ ਖੂਨਦਾਨ ਦਾ ਇੱਕ ਕਤਰਾ ਕਿਸੇ ਲੋੜਵੰਦ ਨੂੰ ਬਹੁਮੁੱਲਾ ਜੀਵਨ ਪ੍ਰਦਾਨ ਕਰ ਸਕਦਾ ਹੈ।ਖੂਨਦਾਨ ਤੋਂ ਉੱਤਮ ਹੋਰ ਕੋਈ ਸੇਵਾ ਨਹੀਂ ਹੈ।ਇਹ ਕਹਿਣਾ ਹੈ, ਆਨੰਦ ਗਰੁੱਪ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ ਦਾ। ਕਪੂਰਥਲਾ ਦੀ ਦ ਲਾਈਫ ਹੈਲਪਰਸ ਸੰਸਥਾ ਵਲੋਂ ਆਨੰਦ ਪਬਲਿਕ ਸਕੂਲ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਲਗਾਏ ਗਏ ਖੂਨਦਾਨ ਕੈਂਪ ਵਿੱਚ ਸ਼੍ਰੀਮਤੀ ਆਨੰਦ ਅਤੇ ਕਸਾਡ ਗਰੁੱਪ ਦੇ ਐਮ.ਡੀ ਰਾਜੀਵ ਗੁਪਤਾ ਨੇ ਖੂਨਦਾਨੀਆਂ ਨੂੰ ਸਨਮਾਨਤ ਕੀਤਾ। ਕੈਂਪ ਵਿੱਚ 51 ਖੂਨਦਾਨੀਆਂ ਨੇ ਖੂਨਦਾਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

Advertisements

ਸ਼੍ਰੀਮਤੀ ਆਨੰਦ ਨੇ ਕਿਹਾ ਕਿ ਸ਼ਹੀਦਾਂ ਨੂੰ ਅਲੱਗ ਤਰੀਕੇ ਨਾਲ ਸ਼ਰਧਾਂਜਲੀ ਦੇਣ ਲਈ ਦ ਲਾਈਫ ਹੈਲਪਰਸ ਸੰਸਥਾ ਦਾ ਇਹ ਉੱਦਮ ਸ਼ਲਾਘਾਯੋਗ ਹੈ।ਉਨ੍ਹਾਂ ਨੋਜਵਾਨਾਂ ਨੂੰ ਸ਼ਹੀਦਾਂ ਦੀ ਯਾਦ ਵਿੱਚ ਇਸ ਤਰ੍ਹਾਂ ਦੇ ਕਾਰਜ ਉਲੀਕਣ ਲਈ ਪੇ੍ਰਰਿਆ। ਇਸ ਤੋਂ ਪਹਿਲਾਂ ਕੈਂਪ ਦਾ ਉਦਘਾਟਨ ਕਸਾਡ ਗਰੁੱਪ ਦੇ ਐੱਮ.ਡੀ ਰਾਜੀਵ ਗੁਪਤਾ ਅਤੇ ਅੰਕੁਸ਼ ਗੁਪਤਾ ਨੇ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਨੋਜਵਾਨਾਂ ਨੂੰ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।  ਇਸ ਮੋਕੇ ਡਾ.ਅਰਵਿੰਦਰ ਸਿੰਘ ਸੇਖੋਂ, ਡਾ.ਦੀਪਕ ਅਰੋੜਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਖਾਤਰ ਆਪਣੀ ਜਾਣ ਦੇ ਦਿੱਤੀ ਸੀ, ਸਾਨੂੰ ਖੂਨਦਾਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ। ਕੈਂਪ ਵਿੱਚ 7 ਮਹਿਲਾਵਾਂ ਨੇ ਵੀ ਖੂਨਦਾਨ ਕੀਤਾ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ ਦੇ ਮੈਂਬਰ ਕੰਵਰ ਇਕਬਾਲ ਸਿੰਘ ਨੇ ਸੰਸਥਾ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਹੋਰਾਂ ਨੂੰ ਵੀ ਇਸ ਤਰ੍ਹਾਂ ਦੇ ਉੱਦਮ ਕਰਨ ਲਈ ਪ੍ਰੇਰਿਆ।  ਇਸ ਮੋਕੇ ਆਪ ਦੇ ਲੀਡਰ ਪਰਵਿੰਦਰ ਸਿੰਘ ਢੋਟ, ਏਐਸਆਈ ਗੁਰਬਚਨ ਸਿੰਘ ਸਟੇਟ ਅਵਾਰਡੀ, ਹਰਮਿੰਦਰ ਸਿੰਘ ਅਰੋੜਾ ਸਟੇਟ ਅਵਾਰਡੀ, ਮੰਗਲ ਸਿੰਘ ਭੰਡਾਲ ਸਟੇਟ ਅਵਾਰਡੀ, ਕਰਨ ਮਹਾਜਨ ਐੱਮ ਸੀ, ਸੰਸਥਾ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ ਸਚਿਨ ਅਰੋੜਾ, ਦਵਿੰਦਰ ਸਿੰਘ ਵਾਲੀਆ, ਦੀਪਕ ਗੁਪਤਾ, ਐਡਵੋਕੇਟ ਅਨੁਜ ਆਨੰਦ, ਮੁਕੇਸ਼ ਛਾਬੜਾ, ਰਮਨ ਵਟਸ, ਪੂਜਾ ਅਰੋੜਾ,ਨੇਹਾ ਜੋਸ਼ੀ,ਮਨੀਸ਼ ਗੁਪਤਾ,ਅਧਿਆਪਕ ਦਲ ਦੇ ਪ੍ਰਧਾਨ ਸੁਖਦਿਆਲ ਸਿੰਘ ਝੰਡ, ਹਰਦੇਵ ਸਿੰਘ, ਸ਼ਿਵ ਸੈਨਾ ਨੇਤਾ ਯੋਗੇਸ਼ ਸੋਨੀ ਅਤੇ ਸੰਦੀਪ ਪੰਡਤ ਆਦਿ ਹਾਜਰ ਸਨ।

ਵਿਦਿਆਰਥੀਆਂ ਨੇ ਲਿਆ ਪੇਟਿੰਗ ਮੁਕਾਬਲਿਆਂ ਚ ਭਾਗ ਕਪੂਰਥਲਾ : ਦ ਲਾਈਫ ਹੈਲਪਰਸ ਸੰਸਥਾ ਵਲੋਂ ਖੂਨਦਾਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਸਕੂਲੀ ਵਿਦਿਆਰਥੀਆਂ ਲਈ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ. ਇਸ ਵਿਚ ਅਲੱਗ ਅਲੱਗ ਸਕੂਲਾਂ ਦੇ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਖੂਨਦਾਨ ਪ੍ਰਤੀ ਜਾਗਰੂਕਤਾ ਦਰਸਾਉਂਦੇ ਪੋਸਟਰ ਬਣਾਏ ਗਏ, ਜਿਨ੍ਹਾਂ ਦੀ ਮਹਿਮਾਨਾਂ ਵਲੋਂ ਸ਼ਲਾਘਾ ਕੀਤੀ ਗਈ, ਇਨ੍ਹਾਂ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਸਰਟੀਫਿਕੇਟ,ਮੈਡਲ ਅਤੇ ਪਲੇਰੂਮ ਕੈਫੇ ਵਲੋਂ ਵਾਉਚਰ ਨਾਲ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here