ਦੜੇ ਸੱਟੇ ਦੇ ਕੰਮ ਕਰਨ ਵਾਲੇ ਅਪਰਾਧੀਆਂ ਖਿਲਾਫ ਸਖਤ ਕਾਰਵਾਈ, 6 ਮਾਮਲਿਆਂ ਵਿੱਚ 10 ਕਾਬੂ

ਫਾਜ਼ਿਲਕਾ(ਦ ਸਟੈਲਰ ਨਿਊਜ਼)। ਫਾਜ਼ਿਲਕਾ ਜ਼ਿਲ੍ਹਾ ਪੁਲਿਸ ਵੱਲੋਂ ਦੜੇ ਸੱਟੇ ਦਾ ਕੰਮ ਕਰਨ ਵਾਲੇ ਸਟੋਰੀਆਂ ਖਿਲਾਫ ਵੱਡਾ ਅਭਿਆਨ ਆਰੰਭਿਆ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਹੀ 6 ਵੱਖ-ਵੱਖ ਕੇਸ ਦਰਜ ਕਰਕੇ 10 ਬੰਦਿਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਅਤੇ 25,100 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਫਾਜ਼ਿਲਕਾ ਦੇ ਐਸਐਸਪੀ ਡਾ ਪ੍ਰਗਿਆ ਜੈਨ ਆਈਪੀਐਸ ਨੇ ਦਿੱਤੀ ਹੈ।
ਐਸਐਸਪੀ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ ਸਿਟੀ ਥਾਨਾ ਫਾਜਿਲਕਾ ਵਿਖੇ ਮੁਕਦਮਾ ਨੰਬਰ 32 ਵਿੱਚ ਚਾਰ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਤੋਂ 21180 ਰੁਪਏ ਬਰਾਮਦ ਕੀਤੇ ਗਏ ਹਨ। ਇਨ੍ਹਾਂ ਖਿਲਾਫ ਅਧੀਨ ਧਾਰਾ 13 ਏ ਜੂਆ ਐਕਟ ਅਤੇ ਧਾਰਾ 420 ਤਹਿਤ ਪਰਚਾ ਦਰਜ ਕੀਤਾ ਗਿਆ ਹੈ।ਫੜੇ ਗਏ ਵਿਅਕਤੀਆਂ ਵਿਚ ਪ੍ਰਿੰਸ, ਜਸਵਿੰਦਰ ਸਿੰਘ, ਜਗਦੀਸ਼ ਸਿੰਘ ਅਤੇ ਸੁਰਿੰਦਰ ਸਿੰਘ ਦੇ ਨਾਂਅ ਸ਼ਾਮਿਲ ਹਨ।
 ਇੱਕ ਹੋਰ ਮਾਮਲੇ ਵਿੱਚ ਸਿਟੀ ਥਾਣਾ ਫਾਜ਼ਿਲਕਾ ਵੱਲੋਂ ਮੁਕਦਮਾ ਨੰਬਰ 33 ਅਧੀਨ ਧਾਰਾ 13ਏ/3/67 ਜੂਆ ਐਟ ਤਹਿਤ ਅਮਿਤ ਕੁਮਾਰ ਅਤੇ ਕੁਲਦੀਪ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਨਾਂ ਤੋਂ 1100 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਫਾਜ਼ਲਕਾ ਸਿਟੀ ਵੱਲੋਂ ਮੁਕਦਮਾ ਨੰਬਰ 34 ਨਿਤਿਨ ਕੁਮਾਰ ਖਿਲਾਫ ਅਧੀਨ ਧਾਰਾ 13ਏ/3/67 ਜੂਆ ਐਕਟ ਤਹਿਤ ਦਰਜ ਕੀਤੀ ਗਈ ਹੈ ਅਤੇ ਉਸ ਤੋਂ 530 ਰੁਪਏ ਦੀ ਬਰਾਮਦਗੀ ਕੀਤੀ ਗਈ ਹੈ । ਮੁਕਦਮਾ ਨੰਬਰ 35 ਵਿੱਚ ਧਰਮਪ੍ਰੀਤ ਸਿੰਘ ਤੋਂ 720 ਰੁਪਏ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਉਸ ਦੇ ਖਿਲਾਫ ਐਫਆਈਆਰ ਨੰਬਰ 35 ਅਧੀਨ ਧਾਰਾ 13ਏ/3/67 ਜੂਆ ਐਕਟ ਤਹਿਤ ਦਰਜ ਕੀਤੀ ਗਈ ਹੈ । ਮੁਕਦਮਾ ਨੰਬਰ 36 ਜੋ ਕਿ ਫਾਜ਼ਲਕਾ ਸਿਟੀ ਥਾਣੇ ਵਿੱਚ ਵਰਿੰਦਰ ਪਾਲ ਦੇ ਖਿਲਾਫ ਦਰਜ ਹੋਇਆ ਹੈ ਦੇ ਤਹਿਤ ਉਸ ਤੋਂ 1010 ਰੁਪਏ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਇਹ ਪਰਚਾ ਵੀ ਜੂਆ ਐਕਟ ਦੇ ਤਹਿਤ ਹੀ ਹੋਇਆ ਹੈ। ਇਸੇ ਹੀ ਥਾਣੇ ਵਿੱਚ ਮੁਕਦਮਾ ਨੰਬਰ 37 ਜੋ ਕਿ ਅਧੀਨ ਧਾਰਾ 13ਏ/3/67 ਜੂਆ ਐਕਟ ਤਹਿਤ ਰਿੰਕੂ ਦੇ ਖਿਲਾਫ ਦਰਜ ਹੋਇਆ ਹੈ ਅਤੇ ਉਸ ਤੋਂ 560 ਰੁਪਏ ਦੀ ਬਰਾਮਦਗੀ ਹੋਈ ਹੈ। ਇਹ ਸਾਰੇ ਲੋਕ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਸੱਟੇ ਲਗਵਾ ਰਹੇ ਸਨ ਜਿਨਾਂ ਤੇ ਪੁਲਿਸ ਵੱਲੋਂ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ
ਅਕਸਾਈਜ ਐਕਟ ਤਹਿਤ ਦੀ ਕੀਤੀਆਂ ਗਈਆਂ ਕਾਰਵਾਈਆਂ
ਫਾਜ਼ਿਲਕਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਜੁੜੇ ਲੋਕਾਂ ਤੇ ਵੀ ਸਖਤੀ ਵਰਤੀ ਜਾ ਰਹੀ ਹੈ ਅਤੇ ਇਸੇ ਲੜੀ ਤਹਿਤ ਥਾਣਾ ਖੂਹੀਆਂ ਸਰਵਰ ਵਿੱਚ ਮੰਗਤ ਸਿੰਘ ਅਤੇ ਹਰਜੀਤ ਸਿੰਘ ਖਿਲਾਫ ਅਧੀਨ ਧਾਰਾ 61/1/14 ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਤੋਂ 100 ਬੋਤਲਾਂ ਨਜਾਇਜ਼ ਸ਼ਰਾਬ ਅਤੇ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਅਤੇ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸਿਟੀ ਦੋ ਅਬੋਹਰ ਵਿਖੇ ਓਮ ਪ੍ਰਕਾਸ਼, ਵਿਸ਼ਾਲ ਕੁਮਾਰ, ਸ਼ਤੀਸ਼ ਕੁਮਾਰ ਅਤੇ ਨਾਜਮ ਸਿੰਘ ਖਿਲਾਫ ਅਧੀਨ ਤਾਰਾ 61/1/14 ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰਕੇ ਇਹਨਾਂ ਤੋਂ 162 ਲੀਟਰ ਸ਼ਰਾਬ ਠੇਕਾ ਬਰਾਮਦ ਕੀਤੀ ਗਈ ਹੈ। ਫਾਜ਼ਿਲਕਾ ਦੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਸਮੂਹ ਅਪਰਾਧੀਆਂ ਨੂੰ ਤਾੜਨਾ ਕੀਤੀ ਹੈ ਕਿ ਕਾਨੂੰਨ ਤੋਂ ਕੋਈ ਵੀ ਬਚ ਨਹੀਂ ਪਾਵੇਗਾ ਅਤੇ ਕਨੂੰਨ ਤੋੜਨ ਵਾਲੇ ਅਤੇ ਗੈਰ ਸਮਾਜੀ ਤੱਤਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

Advertisements

LEAVE A REPLY

Please enter your comment!
Please enter your name here