ਪੰਜਾਬ ਤੇ ਹਿਮਾਚਲ ਆਬਕਾਰੀ ਵਿਭਾਗ ਦਾ ਜੁਆਇੰਟ ਆਪ੍ਰੇਸ਼ਨ: 18000 ਲੀਟਰ ਲਾਹਣ ਬਰਾਮਦ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ। ਲੋਕ ਸਭਾ ਚੋਣਾ 2024 ਦੇ ਮੱਦੇਨਜਰ ਆਬਕਾਰੀ ਕਮਿਸਰ ਪੰਜਾਬ ਵਰੁਣ ਰੂਜਮ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਦੇ ਸਖਤ ਦਿਸ਼ਾ ਨਿਰਦੇਸ਼ਾਂ ਅਧੀਨ ਸਹਾਇਕ ਕਮਿਸ਼ਨਰ ਆਬਕਾਰੀ ਰੋਪੜ ਰੇਂਜ ਅਸ਼ੋਕ ਚਲਹੋਤਰਾ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ ਬਿਲਾਸਪੁਰ ਸ਼ਿਲਪਾ ਕਪਿਲ ਵੱਲੋਂ ਆਪਸੀ ਤਾਲਮੇਲ ਕਰਕੇ ਆਬਕਾਰੀ ਵਿਭਾਗ ਰੋਪੜ ਅਤੇ ਆਬਕਾਰੀ ਵਿਭਾਗ ਜਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਨੇ ਪਿੰਡ ਦਬਟ, ਪਿੰਡ ਮਜਾਰੀ (ਜਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼) ਦੇ ਆਸ ਪਾਸ ਦੇ ਇਲਾਕਿਆਂ ਵਿੱਚ ਇੱਕ ਸਾਂਝਾ ਸਰਚ ਅਭਿਆਨ ਕੀਤਾ।

Advertisements

ਇਸ ਅਭਿਆਨ ਦੌਰਾਨ ਨਜਾਇਜ ਸ਼ਰਾਬ ਦੀ ਕਸ਼ੀਦਗੀ ਤੇ ਚੋਟ ਕਰਦਿਆਂ ਵਿਭਾਗ ਨੇ 18000 ਲੀਟਰ ਲਾਹਣ ਬਰਾਮਦ ਕੀਤੀ। ਜਿਸਨੂੰ ਕਿ ਮੌਕੇ ਤੇ ਹੀ ਨਸ਼ਟ ਕੀਤਾ ਗਿਆ। ਇਸਤੋਂ ਇਲਾਵਾ 10 ਚੱਲਦੀਆਂ ਭੱਠੀਆਂ ਵੀ ਬਰਾਮਦ ਹੋਈਆਂ ਅਤੇ ਉਨ੍ਹਾਂ ਚਲਦੀਆਂ ਭੱਠੀਆਂ ਨੂੰ ਵੀ ਤੁਰੰਤ ਨਸ਼ਟ ਕੀਤਾ ਗਿਆ। ਟੀਮ ਵਿੱਚ ਆਬਕਾਰੀ ਵਿਭਾਗ ਰੋਪੜ ਦੇ ਆਬਕਾਰੀ ਨਿਰੀਖਕ ਸਰਕਲ ਨੰਗਲ ਸ੍ਰੀ ਲਖਮੀਰ ਚੰਦ ਅਤੇ ਆਬਕਾਰੀ ਨਿਰੀਖਕ ਸਰਕਲ ਰੋਪੜ ਸ੍ਰੀ ਜ਼ੋਰਾਵਰ ਸਿੰਘ ਸਮੇਤ ਆਬਕਾਰੀ ਪੁਲਿਸ ਸ਼ਾਮਿਲ ਸਨ। ਜਿਲ੍ਹਾ ਬਿਲਾਸਪੁਰ ਵੱਲੋਂ ਸ੍ਰੀ ਅਨੁਰਾਗ ਗਰਗ (ਈ.ਟੀ.ਓ) ਅਤੇ ਸ੍ਰੀ ਰਾਜੀਵ ਕੁਮਾਰ ਸ਼ਾਮਲ ਸਨ। ਇਹ ਸਰਚ ਅਭਿਆਨ ਸਵੇਰੇ 4:00 ਵਜੇ ਤੋਂ ਸੁਰੂ ਹੋ ਕੇ ਕਰੀਬ 8 ਘੰਟੇ ਚੱਲਿਆ

LEAVE A REPLY

Please enter your comment!
Please enter your name here