ਪ੍ਰਸਿੱਧ ਲੋਕ ਗਾਇਕ ਮੰਗਲਦੀਪ ਦਾ ਨਵਾਂ ਗੀਤ “ਰੰਗਲਾ ਪੰਜਾਬ” ਲੋਕਾਂ ਦੀ ਕਚਿਹਰੀ ‘ਚ ਆਉਣ ਲਈ ਤਿਆਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਲੋਕ ਗਾਇਕ ਮੰਗਲਦੀਪ ਜੀ ਦਾ ਨਵਾਂ ਗੀਤ “ਰੰਗਲਾ ਪੰਜਾਬ” ਬਣਕੇ ਤਿਆਰ ਹੋ ਚੁੱਕਾ ਹੈ। ਇਸ ਮਨਮੋਹਕ ਗੀਤ “ਰੰਗਲਾ ਪੰਜਾਬ” ਨੂੰ ਸ਼ੋਂਕੀ ਫੁਲੇਵਾਲ ਨੇ ਆਪਣੀ ਕਲਮ ਨਾਲ ਲਿਖਿਆ ਹੈ ਅਤੇ ਇਸ ਗੀਤ ਨੂੰ ਕੈਪਟਨ ਚੋਹਾਨ ਨੇ ਸੰਗੀਤ ਦਿੱਤਾ ਹੈ। 

Advertisements

ਪੰਜਾਬ ਦੀ ਵੱਖ ਵੱਖ ਮਨਮੋਹਕ ਲੋਕੇਸ਼ਨਾਂ ਤੇ ਵੀਡੀਓ ਡਾਇਰੈਕਟਰ ਨਵੀ ਬਲੇਰ ਨੇ ਇਸ ਗੀਤ ਦਾ ਫਿਲਮਾਂਕਣ ਕੀਤਾ ਹੈ  “ਰੰਗਲਾ ਪੰਜਾਬ” ਨੂੰ ਜਲਦ ਪ੍ਰੀਤ ਰਿਕਾਰਡਜ਼  ਦੇਸ਼ ਵਿਦੇਸ਼ ਚ ਰਿਲੀਜ਼ ਕਰਨਗੇ ਜਿਕਰਯੋਗ ਹੈ ਕਿ ਗਾਇਕ ਮੰਗਲਦੀਪ ਨੇ ਇਸ ਗੀਤ ਜਰੀਏ ਪੰਜਾਬੀ ਮਾਂ ਬੋਲੀ ਦੇ ਲੋਕ ਤੱਥ, ਸਮਾਜ ਚ ਫੈਲੀ ਨਸ਼ਿਆਂ, ਗੁੰਡਾਗਰਦੀ ਆਦਿ ਕੁਰੀਤੀਆਂ ਤੋਂ ਬੱਚ ਕੇ ਚੰਗੀ ਸੇਧ ਦੇਣ ਦੀ ਗੱਲ ਆਖੀ ਹੈ ਜੋਕਿ ਲੋਕਾਂ ਨੂੰ ਬਹੁਤ ਚੰਗੀ ਲਗੇਗੀ ਸੰਗੀਤ ਜਗਤ ਚ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਲੋਕ ਗਾਇਕ ਮੰਗਲਦੀਪ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ ਅਤੇ ਲੋਕਾਂ ਨੂੰ ਓਹਨਾ ਦੇ ਨਵੇਂ ਗੀਤ ਆਉਣ ਦਾ ਚਾਅ ਹੁੰਦਾ ਹੈ। 

LEAVE A REPLY

Please enter your comment!
Please enter your name here