ਮੋਹਿਤ ਅਰੋੜਾ ਬਣੇ ਭਾਜਪਾ ਕੱਪੜਾ ਵਪਾਰ ਸੈੱਲ ਦੇ ਜ਼ਿਲ੍ਹਾ ਕਨਵੀਨਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲੋਕ ਸਭਾ ਚੋਣਾਂ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਭਾਜਪਾ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਸ ਸਬੰਧ ਵਿੱਚ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨਾਲ ਵਿਚਾਰ ਵਟਾਂਦਰਾ  ਕਰਨ ਤੋਂ ਬਾਅਦ ਮੋਹਿਤ ਅਰੋੜਾ ਨੂੰ ਭਾਜਪਾ ਕੱਪੜਾ ਵਪਾਰ ਸੈੱਲ ਦਾ ਜ਼ਿਲ੍ਹਾ ਕਨਵੀਨਰ ਅਤੇ ਮੇਹੁਲ ਨਰੂਲਾ ਨੂੰ ਕੋ ਕਨਵੀਨਰ ਨਿਯੁਕਤ ਕੀਤਾ ਗਿਆ।

Advertisements

ਇਸ ਮੌਕੇ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਜ਼ਮੀਨੀ ਪੱਧਰ ਤੇ ਕੰਮ ਕਰਨਾ ਹੈ। ਭਾਜਪਾ ਲਗਾਤਾਰ ਆਪਣਾ ਢਾਂਚਾ ਬਣਾਉਂਦੀ ਹੈ ਅਤੇ ਬੂਥ ਲੈਵਲ ਤੱਕ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਲਈ ਕੀਤੇ ਗਏ ਕੰਮਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਹਰ ਪਰਿਵਾਰ ਨਾਲ ਸੰਪਰਕ ਕਾਇਮ ਕਰਨ।

ਆਪਣੀ ਕਾਰਜਸ਼ੈਲੀ ਨੂੰ ਅਜਿਹਾ ਬਣਾਓ ਕਿ ਸਾਨੂੰ ਲੋਕਾਂ ਵਿੱਚ ਸਤਿਕਾਰ ਅਤੇ ਪਿਆਰ ਮਿਲਦਾ ਰਹੇ।ਇਸ ਮੌਕੇ ਮੋਹਿਤ ਅਰੋੜਾ ਨੇ ਕਿਹਾ ਕਿ ਮੈਨੂੰ ਭਾਜਪਾ ਕੱਪੜਾ ਵਪਾਰ ਸੈੱਲ ਦਾ ਜ਼ਿਲ੍ਹਾ ਕਨਵੀਨਰ ਬਣਾ ਕੇ ਭਾਜਪਾ ਦੀ ਲੀਡਰਸ਼ਿਪ ਅਤੇ ਜਥੇਬੰਦੀ ਵੱਲੋਂ ਜੋ ਅਹਿਮ ਰੋਲ ਦਿੱਤਾ ਗਿਆ ਹੈ, ਉਸਨੂੰ ਮੈਂ ਪੂਰੀ ਨਿਸ਼ਠਾ ਤੇ ਤਨਦੇਹੀ ਨਾਲ ਨਿਭਾਵਾਂਗਾ ਸਮਰਪਣ ਭਾਵਨਾ ਕੰਮ ਕਰਾਂਗਾ। ਅਸੀਂ ਸਾਰੇ ਸੰਗਠਨ ਦਾ ਕੰਮ ਇਕੱਠੇ ਮਿਲਕੇ ਕਰਾਂਗੇ ।

LEAVE A REPLY

Please enter your comment!
Please enter your name here