ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਨੇ ਵੱਧ ਰਹੀ ਕਰਪਸ਼ਨ ਤੇ ਜਾਹਿਰ ਕੀਤੀ ਚਿੰਤਾ

ਹੁਸ਼ਿਆਰਪੁਰ/ਟਾਂਡਾ (ਦ ਸਟੈਲਰ ਨਿਊਜ਼)। ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਟੀਮ ਵੱਲੋਂ ਟਾਂਡਾ ਵਿਖੇ ਇੱਕ ਵਿਸ਼ੇਸ਼ ਸਮਾਜ ਸੇਵੀ ਸੰਸਥਾਵਾਂ ਦੇ ਇੱਕ ਪ੍ਰੋਗਰਾਮ ਦੇ ਵਿੱਚ ਨੈਸ਼ਨਲ ਚੀਫ ਡਾਇਰੈਕਟਰ ਦੀ ਅਗਵਾਈ ਹੇਠ ਸ਼ਿਰਕਤ ਕੀਤੀ ਗਈ। ਸੁਨੀਲ ਕੁਮਾਰ ਨੇ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਦੇ ਉਦੇਸ਼ ਬਾਰੇ ਅਤੇ ਕਰਪਸ਼ਨ ਦੇ ਵਿਰੋਧ ਵਿੱਚ ਜੋ ਮੁਹਿੰਮ ਉਹਨਾਂ ਨੇ ਛੇੜੀ ਹੋਈ ਹੈ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਉਹਨਾਂ ਆਖਿਆ ਕਿ ਸਾਨੂੰ ਮਿਲ ਕੇ ਕਰਪਸ਼ਨ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ। ਕਰਪਸ਼ਨ ਜੋ ਕਿ ਇੱਕ ਕੋੜ ਦੀ ਤਰ੍ਹਾਂ ਪੂਰੇ ਦੇਸ਼ ਨੂੰ ਦਿਨ ਪ੍ਰਤੀ ਦਿਨ ਖਾਏ ਜਾ ਰਹੀ ਹੈ ਸਾਨੂੰ ਇੱਕਜੁੱਟ ਹੋ ਕੇ ਇਹਦੇ ਖਿਲਾਫ ਖੜੇ ਹੋ ਕੇ ਪੂਰੇ ਦੇਸ਼ ਨੂੰ ਕਰਪਸ਼ਨ ਮੁਕਤ ਬਣਾਉਣਾ ਪਵੇਗਾ। ਇਸ ਦੌਰਾਨ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਭਾਈ ਬਰਿੰਦਰ ਸਿੰਘ ਮਸੀਤੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕਿਉਂਕਿ ਉਹਨਾਂ ਦੀ ਬਹੁਤ ਅਰਸੇ ਤੋਂ ਚੱਲ ਰਹੀ ਨੇਤਰਦਾਨ ਸੰਸਥਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ।

Advertisements

ਉਹ ਇੱਕ ਬੜੀ ਮਿਹਨਤ ਨਾਲ ਇਸ ਸੰਸਥਾ ਨੂੰ ਚਲਾ ਰਹੇ ਹਨ ਤੇ ਉਹਨਾਂ ਦੀ ਇਸ ਨੇਕ ਦਿਲੀ ਤੇ ਦੇਸ਼ ਭਗਤੀ ਲਈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਐਂਟੀ ਕਰਪਸ਼ਨ ਫਾਉਂਡੇਸ਼ਨ ਆਫ ਵਰਡ ਦੇ ਟੀਮ ਵੱਲੋਂ INDIA PRIDE AWARD ਦੇ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸੁਨੀਲ ਕੁਮਾਰ ਨੈਸ਼ਨਲ ਚੀਫ ਡਾਇਰੈਕਟਰ, ਮਿਸਟਰ ਸਲੀਮ ਮਸੀਹ ਸਟੇਟ ਚੀਫ ਡਾਇਰੈਕਟਰ ਤੇ ਸਟੇਟ ਪ੍ਰੈਜੀਡੈਂਟ ਗੁਰਪ੍ਰੀਤ ਸਿੰਘ, ਲੀਗਲ ਐਡਵਾਈਜ਼ਰ ਸਾਹਿਬ ਸਿੰਘ ਭੁੱਲਰ ਸਟੇਟ ਡਾਇਰੈਕਟਰ ਵੁਮਨ ਸੈਲ ਪ੍ਰਵੀਨ ਬਤਰਾ, ਡਿਸਟਰਿਕਟ ਵਾਈਸ ਚੇਅਰਮੈਨ ਰਤਨ ਲਾਲ ਸੋਨੀ ਹੁਸ਼ਿਆਰਪੁਰ, ਬਲਬੀਰ ਸਿੰਘ ਜਰਨਲ ਸੈਕਟਰੀ ਦਸੂਹਾ, ਸੁਰਿੰਦਰ ਪਾਲ ਸਿੰਘ ਪ੍ਰੈਜੀਡੈਂਟ ਬੁੱਲੋਵਾਲ ਹੁਸ਼ਿਆਰਪੁਰ ਅੰਮ੍ਰਿਤ ਪਾਲ ਕੌਰ ਬਲਾਕ ਚੇਅਰਮੈਨ ਕਰਤਾਰਪੁਰ ਤੇ ਕੇਵਲ ਕਿਸ਼ਨ ਜਨਰਲ ਸੈਕਟਰੀ ਮੁਕੇਰੀਆਂ KAJAL ਹੌਸਪੀਟਲ ਤੋਂ ‌ ਰਿਟਾਇਰ ਡਿਪਟੀ ਡਾਇਰੈਕਟਰ ਪੰਜਾਬ ਡਾਕਟਰ ਕੇਂਵਲ਼ ਸਿੰਘ, ਡਾਕਟਰ ਲਵਪ੍ਰੀਤ ਸਿੰਘ, ਹੈਡਮਾਸਟਰ ਅਵਤਾਰ ਸਿੰਘ, ਡਾਕਟਰ ਅਨਮੋਲਕ ਸਿੰਘ, ਉਕਾਂਰ ਧਾਮੀ, ਤਲਵਾੜ ਵੱਲੋਂ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ ਹੈ।

LEAVE A REPLY

Please enter your comment!
Please enter your name here