ਡੀਐੱਸਪੀ ਤੇ ਮਨਜੀਤ ਮਾਨ ਨੇ ਪ੍ਰੈੱਸ ਕਲੱਬ ਸ਼ਾਹਕੋਟ ਤੇ ਐੱਸਐੱਚਓ ਵਿਚਾਲੇ ਚੱਲ ਰਹੀ ਤਕਰਾਰ ਕਰਵਾਈ ਖ਼ਤਮ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪਿਛਲੇ ਕੁਝ ਦਿਨਾਂ ਤੋਂ ਪ੍ਰੈੱਸ ਕਲੱਬ ਸ਼ਾਹਕੋਟ ਤੇ ਐੱਸ.ਐੱਚ.ਓ ਵਿਚਾਲੇ ਚੱਲ ਰਹੀ ਤਕਰਾਰ ਆਖ਼ਰਕਾਰ ਪਿਛਲੇ ਦਿਨੀਂ ਖ਼ਤਮ ਕਰਵਾ ਦਿੱਤੀ। ਜ਼ਿਕਰਯੋਗ ਹੈ ਕਿ ਐੱਸ.ਐੱਚ.ਓ ਸ਼ਾਹਕੋਟ ਯਾਦਵਿੰਦਰ ਸਿੰਘ ਵਲੋਂ ਕੁਝ ਦਿਨ ਪਹਿਲਾ ਸ਼ਾਹਕੋਟ ਦੇ ਇਕ ਪੱਤਰਕਾਰ ਨਾਲ ਕਿਸੇ ਖਬਰ ਸੰਬੰਧੀ ਰੇੜਕਾ ਪੈ ਗਿਆ ਸੀ, ਜਿਸ ਤੋਂ ਬਾਅਦ ਪ੍ਰੈੱਸ ਕਲੱਬ ਸ਼ਾਹਕੋਟ ਵਲੋਂ ਪੁਲਿਸ ਪ੍ਰਸ਼ਾਸਨ ਦੀ ਕਵਰੇਜ਼ ਦਾ ਬਾਈਕਾਟ ਕੀਤਾ ਗਿਆ ਸੀ। ਅੱਜ ਐੱਸ.ਐੱਚ.ਓ ਤੇ ਪੱਤਰਕਾਰਾਂ ਵਿਚਾਲੇ ਚੱਲ ਰਹੇ ਰੇੜਕੇ ਨੂੰ ਖ਼ਤਮ ਕਰਵਾਉਣ ਲਈ ਐੱਸ.ਐੱਸ.ਪੀ (ਦਿਹਾਤੀ) ਜਲੰਧਰ ਅੰਕੁਰ ਗੁਪਤਾ ਦੀਆਂ ਹਦਾਇਤਾਂ ’ਤੇ ਡੀ.ਐੱਸ.ਪੀ ਸ਼ਾਹਕੋਟ ਅਮਨਦੀਪ ਸਿੰਘ ਵਲੋਂ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਪੱਤਰਕਾਰ ਭਾਈਚਾਰੇ ਨੂੰ ਗੱਲਬਾਤ ਲਈ ਬੁਲਾਇਆ ਗਿਆ। ਇਸ ਮਸਲੇ ਨੂੰ ਸੁਲਝਾਉਣ ਲਈ ਐੱਸ.ਐੱਸ.ਪੀ ਅੰਕੁਰ ਗੁਪਤਾ ਵਲੋਂ ਜਲੰਧਰ ਤੋਂ ਭੇਜੇ ਗਏ ਨੁਮਾਇੰਦੇ ਇੰਸ: ਅਮਨ ਸੈਣੀ, ਐੱਸ.ਐੱਚ.ਓ ਲੋਹੀਆਂ ਇੰਸ: ਬਖ਼ਸ਼ੀਸ਼ ਸਿੰਘ ਤੇ ਐੱਸ.ਐੱਚ.ਓ ਸ਼ਾਹਕੋਟ ਇੰਸ: ਯਾਦਵਿੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ, ਜੇ.ਐੱਸ ਸੰਧੂ  ਸੂਬਾ ਸਰਪ੍ਰਸਤ, ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ,, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਰਾਮ ਸਿੰਘ ਭੱਟੀ  ਮੁੱਖ ਬੁਲਾਰਾ ਪੰਜਾਬ, ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਪ੍ਰਧਾਨ, ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਭਾਰਤ ਬਲਵੀਰ ਸਿੰਘ ਚੀਮਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਨਿਰਮਲ ਸਿੰਘ ਮਲਸੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Advertisements

ਇਸ ਤੋਂ ਇਲਾਵਾ ਸ਼ਾਹਕੋਟ, ਨੂਰਮਹਿਲ, ਬਿਲਗਾ, ਨਕੋਦਰ, ਕਪੂਰਥਲਾ, ਮਹਿਤਪੁਰ, ਲੋਹੀਆਂ ਤੇ ਜਲੰਧਰ ਤੋਂ ਵੱਡੀ ਗਿਣਤੀ ’ਚ ਪੱਤਰਕਾਰ ਪਹੁੰਚੇ। ਇਸ ਮੌਕੇ ਸ਼ਾਹਕੋਟ ਦੇ ਪੱਤਰਕਾਰਾਂ ਵਲੋਂ ਡੀ.ਐੱਸ.ਪੀ ਅਮਨਦੀਪ ਸਿੰਘ, ਇੰਸ: ਅਮਨ ਸੈਣੀ ਤੇ ਇੰਸ: ਬਖ਼ਸ਼ੀਸ਼ ਸਿੰਘ ਥਾਣਾ ਮੁਖੀ ਲੋਹੀਆਂ ਨੂੰ ਸਾਰੀ ਗੱਲ ਤੋਂ ਜਾਣੂ ਕਰਵਾਇਆ ਗਿਆ, ਜਿਸ ਤੋਂ ਬਾਅਦ ਡੀ.ਐੱਸ.ਪੀ ਨੇ ਪੱਤਰਕਾਰਾਂ ਤੇ ਐੱਸ.ਐੱਚ.ਓ ਵਿਚਾਲੇ ਸਾਰੇ ਗਿਲੇ-ਸ਼ਿਕਵੇ ਦੂਰ ਕਰਵਾਏ। ਇਸ ਮੌਕੇ ਐੱਸ.ਐੱਚ.ਓ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਹ ਸ਼ਾਹਕੋਟ ਦੇ ਪੱਤਰਕਾਰਾਂ ਨਾਲ ਤਾਲਮੇਲ ਬਣਾ ਕੇ ਰੱਖਣਗੇ ਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਜਰਨਲਿਸਟ ਪ੍ਰੈੱਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਨੇ ਕਿਹਾ ਕਿ ਪੁਲਿਸ ਤੇ ਪ੍ਰੈੱਸ ਦਾ ਨੋਹ ਮਾਸ ਦਾ ਰਿਸ਼ਤਾ ਹੈ, ਜਿਸ ਕਾਰਨ ਦੋਨਾਂ ਨੂੰ ਆਪਸੀ ਸਹਿਯੋਗ ਨਾਲ ਚੱਲਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਜਰਨਲਿਸਟ ਪ੍ਰੈੰੱਸ ਕਲੱਬ ਰਜਿ ਪੰਜਾਬ ਪੱਤਰਕਾਰ ਸਾਥੀਆਂ ਦੇ ਹੱਕਾਂ ਵਾਸਤੇ ਤੇ ਜ਼ਬਰ ਜ਼ੁਲਮ ਦੇ ਖਿਲਾਫ ਹਮੇਸ਼ਾ ਸੰਘਰਸ਼ ਕਰਦਾ ਰਹੇਗਾ ਉਨ੍ਹਾਂ ਕਿਹਾ ਉਹ ਪੱਤਰਕਾਰ ਸਾਥੀਆਂ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਿਰ ਹਨ ਉਨ੍ਹਾਂ ਕਿਹਾ ਐਸ ਐਚ ਓ ਨਾਲ ਚੱਲ ਰਹੀ ਤਕਰਾਰ ਦੌਰਾਨ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਤੇ ਖ਼ਾਸ ਤੌਰ ’ਤੇ ਧੰਨਵਾਦ ਕੀਤਾ।

\ਉਨ੍ਹਾਂ ਦੱਸਿਆ ਕਿ ‘ਅਜੀਤ’ ਨੇ ਹਮੇਸ਼ਾ ਹੱਕ-ਸੱਚ ਦੀ ਆਵਾਜ਼ ਬੁੰਲਦ ਕੀਤੀ ਹੈ ਤੇ ਪੱਤਰਕਾਰਾਂ ਦੇ ਮੁੱਦਿਆਂ ਨੂੰ ਹਮੇਸ਼ਾ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਹੈ। ਇਸ ਮੌਕੇ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਬਲਾਕ ਨਕੋਦਰ ਦੇ ਪ੍ਰਧਾਨ ਗੋਬਿੰਦ ਰਾਏ, ਬਿਲਗਾ ਨੂਰਮਹਿਲ ਦੇ ਪ੍ਰਧਾਨ ਵਿਨੋਦ ਬੱਤਰਾ, ਚੀਫ਼ ਐਡਵਾਇਜਰ ਵਿਜੇ ਬਾਵਾ, ਮਹਿਤਪੁਰ ਅਸ਼ੋਕ ਚੋਹਾਨ, ਲਖਵਿੰਦਰ ਸਿੰਘ ਲੱਖਾ, ਪ੍ਰੀਤਮ ਸਿੰਘ ਪ੍ਰੀਤ ਲੋਹੀਆਂ, ਗੁਰਸਾਹਿਬ ਸਿੰਘ ਖਾਲਸਾ, ਹਰਪ੍ਰੀਤ ਸਿੰਘ ਮਾਨ, ਵਿਨੋਦ ਰਾਜਪੂਤ ਤੋਂ ਇਲਾਵਾ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਪੱਤਰਕਾਰ ਤੇ ਅਹੁਦੇਦਾਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here