ਸਤਲੁਜ ਪ੍ਰੈਸ ਕਲੱਬ ਰੂਪਨਗਰ ਲੋਕਾਂ ਅਤੇ ਪੱਤਰਕਾਰਾਂ ਦੇ ਮੁੱਦਿਆਂ ਦੇ ਹੱਲ ਲਈ ਹੋਇਆ ਸਰਗਰਮ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ। ਸਤਲੁਜ ਪ੍ਰੈੱਸ ਕਲੱਬ ਰੂਪਨਗਰ ਲੋਕਾਂ ਅਤੇ ਪੱਤਰਕਾਰਾਂ ਦੇ ਮੁੱਦਿਆਂ ਦੇ ਹੱਲ ਲਈ ਸਰਗਰਮ ਹੋ ਚੁੱਕਾ ਹੈ। ਸਤਲੁਜ ਪ੍ਰੈੱਸ ਕਲੱਬ ਦੀ ਇੱਕ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਲੋਕਾਂ ਅਤੇ ਪੱਤਰਕਾਰਾਂ ਦੇ ਮੁੱਦਿਆਂ ਦੇ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਇਹਨਾਂ ਮੁੱਦਿਆਂ ਦੇ ਹੱਲ ਦੇ ਲਈ ਲਗਾਤਾਰ ਸਰਗਰਮ ਹੋ ਕੇ ਕੰਮ ਕਰਨ ਨੂੰ ਤਰਜੀਹ ਦੇਣ ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਹਾਜ਼ਰ ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਸਰਬ ਸੰਮਤੀ ਦੇ ਨਾਲ ਜਿੱਥੇ ਲੋਕਾਂ ਦੀ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਪ੍ਰਸ਼ਾਸਨ ਤੱਕ ਪਹਿਲ ਦੇ ਅਧਾਰ ਤੇ ਪਹੁੰਚਾਉਣ ਦੀ ਜਰੂਰਤ ਨੂੰ ਮਹਿਸੂਸ ਕੀਤਾ ਉੱਥੇ ਨਾਲ ਹੀ ਇਹ ਵੀ ਮਹਿਸੂਸ ਕੀਤਾ ਕਿ ਪੱਤਰਕਾਰਾਂ ਦੀ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਵੀ ਸਮੇਂ ਸਮੇਂ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ।

Advertisements

ਪ੍ਰਧਾਨ ਸਰਬਜੀਤ ਸਿੰਘ ਨੇ ਕਿਹਾ ਕਿ ਲੋਕ ਹਿੱਤ ਦੇ ਲਈ ਪ੍ਰੈਸ ਕਲੱਬ ਹਮੇਸ਼ਾ ਕੰਮ ਕਰਦਾ ਰਹੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਲੋਕ ਭਲਾਈ ਸਕੀਮਾਂ ਅਤੇ ਨੀਤੀਆਂ ਨੂੰ ਧਰਾਤਲ ਤੇ ਲੋਕਾਂ ਤੱਕ ਪਹਿਲ ਦੇ ਆਧਾਰ ਤੇ ਪਹੁੰਚਾਉਣ ਲਈ ਚੌਥੇ ਥੰਮ ਵਜੋਂ ਜਾਣੇ ਜਾਂਦੇ ਪ੍ਰੈੱਸ (ਪੱਤਰਕਾਰ ਭਾਈਚਾਰੇ) ਦਾ ਅਹਿਮ ਰੋਲ ਬਣਦਾ ਹੈ ਅਤੇ ਪੱਤਰਕਾਰ ਭਾਈਚਾਰੇ ਨੂੰ ਇਹ ਰੋਲ ਹਮੇਸ਼ਾ ਪਹਿਲ ਦੇ ਆਧਾਰ ਤੇ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਤੋਂ ਇਲਾਵਾ ਅਸ਼ੋਕ ਤਲਵਾਰ, ਅਵਤਾਰ ਸਿੰਘ ਕੰਬੋਜ, ਸ਼ਮਸ਼ੇਰ ਸਿੰਘ ਬੱਗਾ, ਦਰਸ਼ਨ ਸਿੰਘ ਗਰੇਵਾਲ, ਅਮਰ ਸ਼ਰਮਾ, ਗੁਰਵਿੰਦਰ ਸਿੰਘ ਸੋਨਾ, ਸੋਮਰਾਜ ਸ਼ਰਮਾ, ਧਰੁਵ ਨਾਰੰਗ, ਮਨਪ੍ਰੀਤ ਸਿੰਘ ਤੋਕੀ, ਜਸਵਿੰਦਰ ਸਿੰਘ ਕੋਰੇ, ਵਿਜੇ ਕਪੂਰ, ਗੁਰਵਿੰਦਰ ਰੋਮੀ ਘੜਾਮੇ ਵਾਲਾ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਗੁਰਮੀਤ ਸਿੰਘ ਟੋਨੀ, ਮੁੱਖਤਿਆਰ ਅਹਿਮਦ, ਦਵਿੰਦਰ ਸ਼ਰਮਾ, ਰਾਧੇ ਸ਼ਾਮ, ਓਂਕਾਰ ਸਿੰਘ, ਮਨਦੀਪ ਸਿੰਘ, ਸੰਜੀਵ ਠਾਕੁਰ ਅਨਿਲ ਸ਼ਰਮਾ ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here