ਸਮਾਜ ਸੇਵੀ ਅਜੈ ਕਨੌਜੀਆ ਬਣੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰੈਸ ਸਕੱਤਰ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਸੇਵਾ ਦੀ ਭਾਵਨਾ ਹੀ ਮਨੁੱਖ ਨੂੰ ਜੀਵਨ ਵਿਚ ਤਰੱਕੀ ਦੇ ਰਾਹ ਤੇ ਲੈ ਜਾਂਦੀ ਹੈ।ਜਿਸਦੇ ਲਈ ਮਨ ਅੰਦਰ ਇਸ ਦਾ ਸਮਾਵੇਸ਼ ਜ਼ਰੂਰੀ ਹੈ।ਜਿਨ੍ਹਾਂ ਨੌਜਵਾਨਾਂ ਵਿੱਚ ਸ਼ੁਰੂ ਤੋਂ ਹੀ ਸੇਵਾ ਦੀ ਭਾਵਨਾ ਦਾ ਵਿਕਾਸ ਕੀਤਾ ਜਾਂਦਾ ਹੈ,ਉਹ ਅੱਗੇ ਚੱਲਕੇ ਸਮਾਜ ਵਿੱਚ ਸਤਿਕਾਰ ਪ੍ਰਾਪਤ ਕਰਦੇ ਹਨ।ਸੇਵਾ ਦੇ ਮਾਰਗ ਤੇ ਚੱਲ ਕੇ ਬੁਲੰਦੀਆਂ ਤੇ ਪਹੁੰਚਣ ਵਾਲਿਆਂ ਕੋਲ ਸਾਧਨ ਨਹੀਂ ਸਨ,ਪਰ ਉਨ੍ਹਾਂ ਨੇ ਸੇਵਾ ਦੀ ਭਾਵਨਾ ਨਹੀਂ ਛੱਡੀ।ਬਜਰੰਗ ਦਲ ਵੀ ਨੌਜਵਾਨਾਂ ਵਿੱਚ  ਸੇਵਾ ਦੀ ਭਾਵਨਾ ਜਗਾਉਣ ਲਈ ਪੂਰੇ ਦੇਸ਼ ਚ ਕੰਮ ਕਰ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵੀਰਵਾਰ ਨੂੰ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸ਼ਹਿਰ ਦੇ ਸਮਾਜ ਸੇਵੀ ਅਜੈ ਕਨੌਜੀਆ ਨੂੰ ਬਜਰੰਗ ਦਲ ਦਾ ਜ਼ਿਲ੍ਹਾ ਪ੍ਰੈਸ ਸਕੱਤਰ ਨਿਯੁਕਤ ਕਰਦਿਆਂ ਕੀਤਾ।ਇਸ ਮੌਕੇ ਤੇ ਅਜੈ ਕਨੌਜੀਆ ਨੇ ਆਪਣੀ ਨਿਯੁਕਤੀ ਤੇ ਬਜਰੰਗ ਦਲ ਦੀ ਉੱਚ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰੇ ਤੇ ਜੋ ਭਰੋਸਾ ਪ੍ਰਗਟਾਉਂਦੇ ਹੋਏ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਹੈ।ਅਜਿਹੇ ਚ ਮੇਰੀ ਪਹਿਲੀ ਤਰਜੀਹ ਬਜਰੰਗ ਦਲ ਦਾ ਮਨੋਰਥ ਸੇਵਾ,ਸੁਰੱਖਿਆ ਅਤੇ ਸੰਸਕਾਰ ਤੇ ਸੰਗਠਨ ਦੀ ਮਜ਼ਬੂਤੀ ਲਈ ਪੂਰੀ ਲਗਨ ਨਾਲ ਕੰਮ ਕਰਨਾ ਹੋਵੇਗੀ।

Advertisements

ਅਜੈ ਕਨੌਜੀਆ ਨੇ ਬਜਰੰਗ ਦਲ ਦੇ ਉਦੇਸ਼ਾਂ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਦਾ ਪ੍ਰਣ ਲੈਂਦਿਆਂ ਕਿਹਾ ਕਿ ਜੇਕਰ ਹਰ ਘਰ ਵਿੱਚ ਇੱਕ ਬਜਰੰਗੀ ਹੋਵੇਗਾ ਤਾਂ ਹੀ ਭਾਰਤ ਵਿਸ਼ਵ ਗੁਰੂ ਬਣੇਗਾ ਅਤੇ ਛੂਤ-ਛਾਤ ਦਾ ਖਾਤਮਾ ਹੋਵੇਗਾ।ਹਿੰਦੂਆਂ ਵਿੱਚ ਜਾਤ-ਪਾਤ ਹੀ ਸਮਾਜ ਨੂੰ ਕਮਜ਼ੋਰ ਬਣਾ ਰਹੀ ਹੈ।ਇਸ ਨਾਲ ਈਸਾਈ ਮਿਸ਼ਨਰੀਆਂ ਨੂੰ ਮੌਕਾ ਮਿਲਦਾ ਹੈ।ਉਨ੍ਹਾਂ ਨੇ ਲੋਕਾਂ ਨੂੰ ਸੰਗਠਿਤ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਅਤੇ ਜਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਕਿਹਾ ਕਿ ਬਜਰੰਗ ਦਲ ਦਾ ਸੰਗਠਨ ਕਿਸੇ ਦੇ ਵਿਰੋਧ ਵਿੱਚ ਨਹੀਂ ਸਗੋਂ ਹਿੰਦੂਆਂ ਨੂੰ ਚੁਣੌਤੀ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਤੋਂ ਬਚਾਉਣ ਲਈ ਹੋਇਆ ਹੈ।ਬਜਰੰਗ ਦਲ ਦੇ ਨੌਜਵਾਨ ਦੇਸ਼ ਅਤੇ ਧਰਮ ਦੇ ਕੰਮ ਲਈ ਦੇਸ਼ ਭਰ ਵਿੱਚ ਸਰਗਰਮ ਹਨ।ਇਸ ਮੌਕੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਬਜਰੰਗ ਦਲ ਨਾਲ ਜੁੜਣ।ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਮਹਾਂਪੁਰਸ਼ਾਂ ਦੇ ਇਤਿਹਾਸ ਨੂੰ ਪੜਣ।

ਬਜਰੰਗ ਦਲ ਦੀ ਮੈਂਬਰਸ਼ਿਪ  ਲੈ ਕੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਦਾ ਪ੍ਰਣ ਲੈਣ।ਇਸ ਮੌਕੇ ਤੇ ਵਿਹਿਪ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ,ਜ਼ਿਲ੍ਹਾ ਸਰਪ੍ਰਸਤ ਰਾਜੂ ਸੂਦ,ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਸਹਿ ਸਰਪ੍ਰਸਤ,ਨਰਾਇਣ ਦਾਸ, ਜ਼ਿਲ੍ਹਾ ਸਹਿ ਸਰਪ੍ਰਸਤ ਮੰਗਤ ਰਾਮ ਭੋਲਾ,ਜ਼ਿਲ੍ਹਾ ਸਹਿ ਸਰਪ੍ਰਸਤ ਪਵਨ ਸ਼ਰਮਾ,ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਮੰਤਰੀ ਓਮ ਪ੍ਰਕਾਸ਼ ਕਟਾਰੀਆ,ਜ਼ਿਲ੍ਹਾ ਸਹਿ-ਮੰਤਰੀ ਅਸ਼ੋਕ ਸ਼ਰਮਾ ਸ਼ੇਖੂਪੁਰ, ਜ਼ਿਲ੍ਹਾ ਸਹਿ-ਮੰਤਰੀ ਸੰਜੇ ਸ਼ਰਮਾ,ਜ਼ਿਲ੍ਹਾ ਮੀਤ ਪ੍ਰਧਾਨ ਵਿਜੇ ਗਰੋਵਰ,ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਰਾਜ ਕੁਮਾਰ ਅਰੋੜਾ,ਬਜਰੰਗ ਦਲ ਆਗੂ ਚੰਦਰ ਮੋਹਨ ਭੋਲਾ,ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਸ਼ਰਮਾ ਸ਼ੇਖੂਪੁਰ,ਜ਼ਿਲ੍ਹਾ ਮੀਤ ਪ੍ਰਧਾਨ ਗੁਲਸ਼ਨ ਮਹਿਰਾ, ਜ਼ਿਲ੍ਹਾ ਉਪ ਪ੍ਰਧਾਨ ਮੁਨੀਸ਼ ਬਜਰੰਗੀ,ਸ਼ਹਿਰੀ ਪ੍ਰਧਾਨ ਮੋਹਿਤ ਜੱਸਲ,ਸ਼ਹਿਰੀ ਉਪ ਪ੍ਰਧਾਨ ਯੁਵਰਾਜ, ਵਿਦਿਆਰਥੀ ਪ੍ਰਮੁੱਖ ਕਵੀ ਬਜਾਜ,ਰਾਕੇਸ਼ ਕੁਮਾਰ,ਗੋਵਿੰਦ ਰਾਮ,ਸੋਨੂੰ ਅਗਰਵਾਲ, ਹਰਦੀਪ ਬਾਵਾ ਪੰਡਿਤ,ਸਵਾਮੀ ਰਘੁਨਾਥ, ਅਸ਼ਵਨੀ ਕੁਮਾਰ,ਵਿਜੈ ਯਾਦਵ,ਲਾਲ ਬਾਬੂ, ਰਾਜੀਵ ਟੰਡਨ,ਸ਼ੁਭਮ ਮਹਾਜਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here