ਕੀਨੀਆ ‘ਚ ਹੈਲੀਕਾਪਟਰ ਹੋਇਆ ਕ੍ਰੈਸ਼, 10 ਦੀ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਕੀਨੀਆ ਦੇ ਫ਼ੌਜ ਮੁਖੀ ਫਰਾਂਸਿਸ ਓਮੋਂਡੀ ਓਗੋਲਾ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ ਸਵਾਰ 10 ਲੋਕਾਂ ਦੀ ਮੌਤ ਹੋ ਗਈ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਇਸ ਘਟਨਾ ਦੀ ਜਾਣਕਾਰੀ ਦਿਤੀ। ਸੰਬੋਧਨ ਵਿਚ ਰੂਟੋ ਨੇ ਕਿਹਾ ਕਿ ਜਨਰਲ ਫ੍ਰਾਂਸਿਸ ਓਗੋਲਾ ਅਤੇ ਫੌਜ ਦੇ ਨੌਂ ਹੋਰ ਮੈਂਬਰ ਇਕ ਹੈਲੀਕਾਪਟਰ ਹਾਦਸੇ ਵਿਚ ਮਾਰੇ ਗਏ। ਹਾਦਸੇ ਵਿੱਚ ਦੋ ਵਿਅਕਤੀ ਵਾਲ-ਵਾਲ ਬਚ ਗਏ। ਇਹ ਹਾਦਸਾ ਵੀਰਵਾਰ ਦੁਪਹਿਰ ਨੂੰ ਵਾਪਰਿਆ।

Advertisements

ਰਾਸ਼ਟਰਪਤੀ ਰੂਟੋ ਨੇ ਅੱਗੇ ਕਿਹਾ – ਕਮਾਂਡਰ-ਇਨ-ਚੀਫ਼ ਦੇ ਤੌਰ ‘ਤੇ ਮੇਰੇ ਅਤੇ ਪੂਰੇ ਕੀਨੀਆ ਰੱਖਿਆ ਬਲਾਂ ਲਈ ਇਹ ਦੁਖਦਾਈ ਸਮਾਂ ਹੈ। ਅੱਜ ਦੇਸ਼ ਲਈ ਸਭ ਤੋਂ ਮੰਦਭਾਗਾ ਦਿਨ ਹੈ। ਅਸੀਂ ਅਪਣੇ ਇਕ ਬਹਾਦਰ ਜਨਰਲ ਨੂੰ ਗੁਆ ਦਿਤਾ ਹੈ। ਰੂਟੋ ਅਨੁਸਾਰ, ਮਿਲਟਰੀ ਚੀਫ ਓਗੋਲਾ ਦੇਸ਼ ਦੇ ਉੱਤਰੀ ਰਿਫਟ ਖੇਤਰ ਵਿਚ ਸੈਨਿਕਾਂ ਨੂੰ ਮਿਲਣ ਅਤੇ ਸਕੂਲ ਦੇ ਮੁਰੰਮਤ ਦੇ ਕੰਮ ਦਾ ਨਿਰੀਖਣ ਕਰਨ ਲਈ ਦੁਪਹਿਰ ਨੂੰ ਨੈਰੋਬੀ ਤੋਂ ਰਵਾਨਾ ਹੋਏ। ਹਾਲਾਂਕਿ, ਹੈਲੀਕਾਪਟਰ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਅਧਿਕਾਰੀਆਂ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।

LEAVE A REPLY

Please enter your comment!
Please enter your name here