ਟਾਕ ਸ਼ਾਅ ਵਿੱਚ ਵਿਸ਼ਰੁਤ ਜੈਨ ਨੇ ਵਿਦਿਆਰਥੀਆਂ ਨੂੰ ਸਫਲ ਹੋਣ ਦੇ ਦਿੱਤੇ ਟਿਪਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਾਸਲ ਐਜੂਕੇਸ਼ਨ ਦੇ ਅਧੀਨ ਚੱਲ ਰਹੇ ਜੈਮਸ ਕੈਂਬਰਿਜ਼ ਸਕੂਲ ਹੁਸ਼ਿਆਰਪੁਰ ਦੇ ਵਿਹੜੇ ਵਿੱਚ ਇੱਕ ਸ਼ਾਨਦਾਰ ਟਾਕ ਸ਼ੌਅ ਕਰਵਾਇਆ ਗਿਆ। ਜਿਸਦੇ ਵਿੱਚ ਸਕੂਲ ਦੇ ਪੁਰਾਣੇ ਵਿਦਿਆਰਥੀ ਵਿਸ਼ਰੁਤ ਜੈਨ ਨੇ ਸ਼ਿਰਕਤ ਕੀਤੀ।ਧਿਆਨ ਦੇਣ ਯੋਗ ਗੱਲ ਇਹ ਹੈ ਕਿ ਵਿਸ਼ਰੁਤ ਜੈਨ ਕੈਂਬਰਿਜ਼ ਅਸੈਸਮੈਂਟ ਇੰਟਰਨੈਸ਼ਨਲ ਐਗਜ਼ਾਮੀਨੇਸ਼ਨ ਬੋਰਡ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਐਕਸੀਲ ਐੱਸ ਅਵਾਰਡ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਹੈ।ਸਾਲ 2021 ਦੇ ਵਿੱਚ ਉਸਦੀ ਚੋਣ ਵਿਸ਼ਵ ਪ੍ਰਸਿੱਧ ਆਰ.ਟੀ.ਡਵਲਯੂ ਐਚ ਏਕਨ ਵਯੂਨੀਵਰਸਿਟੀ ਜਰਮਨੀ ਦੇ ਵਿੱਚ ਹੋਈ।ਜਰਮਨੀ ਦੀ ਏਕਲ ਯੂਨੀਵਰਸਿਟੀ ਤੋਂ ਵਿਸ਼ਰੁਤ ਜੈਨ ਆਪਣੀ ਆਟੋ ਮੋਬਾਈਲ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕਰ ਰਿਹਾ ਹੈ। ਦੁਨੀਆਂ ਭਰ ਦੀ ਟਾਪ ਯੂਨੀਵਰਸਿਟੀ ਦੇ ਵਿੱਚੋਂ ਇੱਕ ਇਸ ਯੂਨੀਵਰਸਿਟੀ ਦੇ ਵਿੱਚ 144 ਕੋਰਸ ਅਤੇ 47 ਹਜ਼ਾਰ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇਸ ਯੂਨੀਵਰਸਿਟੀ ਦਾ ਸਲਾਨਾ ਬਜਟ 1.108 ਬਿਲੀਅਨ ਯੂਰੋ ਹੈ। ਵਿਸ਼ਰੁਤ ਜੈਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਟਾਕ ਸ਼ਾਅ ਦੇ ਦੌਰਾਨ ਉਹਨਾਂ ਇਸ ਗੱਲ ਨੂੰ ਮੰਨਿਆ ਕਿ ਇਹ ਸੰਸਥਾ ਅਸਲੀਅਤ ਦੇ ਵਿੱਚ ਬੱਚਿਆਂ ਦੇ ਉੱਜਵੱਲ ਭਵਿੱਖ ਦਾ ਨਿਰਮਾਣ ਕਰਦੀ ਹੈ।

Advertisements

ਇਸ ਟਾਕ ਸ਼ਾਅ ਨੂੰ ਵਿਦਿਆਰਥੀ ਅੰਸ਼ਿਕਾ ਸਿੰਘ ਨੇ ਆਯੋਜਿਤ ਕੀਤਾ ਅਤੇ ਹੋਰ ਵਿਦਿਆਰਥੀਆਂ ਦੁਆਰਾ ਕਈ ਪੁੱਛੇ ਗਏ ਸਵਾਲਾਂ ਦਾ ਵਿਸ਼ਰੁਤ ਨੇ ਬੜੇ ਸੁੰਦਰ ਤਰੀਕੇ ਨਾਲ ਜਵਾਬ ਦਿੱਤਾ। ਗਰੇਡ ਦਸਵੀਂ ਦੀ ਵਿਦਿਆਰਥਣ ਸਿਹਰ ਅਟਵਾਲ ਦੇ ਦੁਆਰਾ ਪੁੱਛਣ ਤੇ ਉਹਨਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਸਿੱਖਿਆ ਪ੍ਰਣਾਲੀ ਉੱਤੇ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਭਾਰਤ ਦੇ ਸਾਰੇ ਬੋਰਡ ਅਤੇ ਯੂਨੀਵਰਸਿਟੀਆਂ ਵਿਸ਼ਵ ਪੱਧਰ ਦੇ ਹਨ।ਸਾਨੂੰ ਆਪਣੀ ਰੁਚੀ ਦੇ ਅਨੁਸਾਰ ਵਿਸ਼ੇ ਚੁਣਨੇ ਚਾਹੀਦੇ ਹਨ। ਇੱਕ ਸਵਾਲ ਦੇ ਜਵਾਬ ਦਾ ਉੱਤਰ ਦਿੰਦੇ ਹੋਏ ਵਿਸ਼ਰੁਤ ਜੈਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਕੋਲ਼ ਜਮਾਤ 11ਵੀਂ ਅਤੇ 12ਵੀਂ ਦੇ ਵਿੱਚੋਂ ਦੋ ਵਿਕਲਪ ਹਨ। ਪਹਿਲਾ ਮਾਤਾ-ਪਿਤਾ ਦੇ ਧਨ ਉੱਪਰ ਕੇਵਲ ਆਰਾਮਦਾਇਕ ਜੀਵਨ ਸ਼ੈਲੀ ਅਪਣਾਉਣ ਦਾ ਦੂਸਰਾ ਪੜ੍ਹਾਈ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਿਅਸਤ ਕਰਕੇ ਕਠੋਰ ਮਿਹਨਤ ਕਰਕੇ ਕਿਸੀ ਚੰਗੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਜੀਵਨ ਨੂੰ ਸਾਕਾਰ ਬਣਾ ਲੈਣ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ ਜੀ ਨੇ ਵਿਸ਼ਰੁਤ ਜੈਨ ਦੇ ਆਲਰਾਊਂਡਰ ਹੋਣ ਦੀ ਸਰਾਹਨਾ ਕੀਤੀ ਅਤੇ ਉਸਨੂੰ ਆਪਣੇ ਸੰਸਥਾ ਦੇ ਲਈ ਰੋਲ ਮਾਡਲ ਕਿਹਾ।

ਪ੍ਰਿੰਸੀਪਲ ਜੀ ਕਿਹਾ ਕਿ ਵਿਸ਼ਰੁਤ ਨੇ ਸਕੂਲ ਦੀ ਭਾਵਨਾ ਨੂੰ ਸਹੀ ਸਾਬਤ ਕੀਤਾ ਹੈ।ਬੱਚੇ ਇਹਨਾਂ ਜਮਾਤਾਂ ਦੇ ਵਿੱਚ ਆਪਣੀ ਸਖਤ ਮਿਹਨਤ ਨਾਲ ਆਪਣਾ ਲਕਸ਼ ਹਾਸਲ ਕਰ ਸਕਦੇ ਹਨ। ਸਕੂਲ ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ ਜੀ, ਮੁੱਖ ਅਧਿਆਪਕਾ ਮੈਡਮ ਜਸਜੀਤ ਮੁੰਡੀ ਜੀ, ਵਿੰਗ ਹੈੱਡ ਅਮਿਤ ਸ਼ਰਮਾ,  ਹਰਮਿੰਦਰ ਸਿੰਘ, ਅਜੀਤ ਸਿਘੰ, ਰਵਿੰਦਰ ਸ਼ਰਮਾ ਅਤੇ ਮੈਡਮ ਮੀਨੂੰ ਨੇ ਵਿਸ਼ਰੁਤ ਨੂੰ ਸਮਰਿਤੀ ਚਿੰਨ੍ਹ ਭੇਂਟ ਕੀਤਾ। ਵਾਸਲ ਐਜੂਕੇਸ਼ਨ ਦੇ ਸੀ.ਈ.ਓ. ਰਾਘਵ ਵਾਸਲ ਜੀ ਨੇ ਦੱਸਿਆ ਕਿ ਵਾਸਲ ਐਜੂਕੇਸ਼ਨ ਹਮੇਸ਼ਾ ਆਪਣੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਜੋੜੇ ਰੱਖਣ ਦਾ ਕੰਮ ਕਰਦਾ ਹੈ ਤਾਂਕਿ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਬੱਚਿਆਂ ਤੋਂ ਪ੍ਰੇਰਨਾ ਮਿਲ ਸਕੇ। ਇਸ ਮੌਕੇ ਤੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਜੀ ਨੇ ਵਿਸ਼ਰੁਤ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿਹਨਾਂ ਦੇ ਮਾਰਗ ਦਰਸ਼ਨ ਨਾਲ ਵਿਸ਼ਰੁਤ ਅੱਜ ਵਿਸ਼ਵ ਪ੍ਰਸਿੱਧ ਜਰਮਨੀ ਦੀ ਯੂਨੀਵਰਸਿਟੀ ਦੇ ਵਿੱਚ ਆਣੀ ਸਿੱਖਿਆ ਹਾਸਲ ਕਰ ਰਿਹਾ ਹੈ। ਉਹਨਾਂ ਨੇ ਪੱਕਾ ਭਰੋਸਾ ਦਿੱਤਾ ਕਿ ਵਿਸ਼ਰੁਤ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕਰੇਗਾ।

LEAVE A REPLY

Please enter your comment!
Please enter your name here