ਪੁਲਿਸ ਨੇ ਹਟਾਏ ਬੈਰੀਕੇਡ, ਕਿਸਾਨਾਂ ਲਈ ਦਿੱਲੀ ਜਾਣਾ ਹੋਇਆ ਸੌਖਾ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਕਿਸਾਨ ਅੰਦੋਲਨ ਕਾਰਨ ਕੌਮੀ ਮਾਰਗ 44 ਨੂੰ ਕੁੰਡਲੀ ਬਾਰਡਰ ਤੋਂ ਮਲਟੀ-ਲੇਅਰ ਬੈਰੀਕੇਡਿੰਗ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ, ਤਾਂ ਜੋ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ ਪਰ ਨੈਸ਼ਨਲ ਹਾਈਵੇਅ-44 ਸਥਿਤ ਕੁੰਡਲੀ-ਸਿੰਘੂ ਸਰਹੱਦ ਤੋਂ ਦਿੱਲੀ ਜਾਣ ਵਾਲੇ ਰਾਹ ਨੂੰ ਖੋਲ੍ਹ ਦਿੱਤਾ ਗਿਆ ਹੈ।

Advertisements

ਦਿੱਲੀ ਪੁਲਿਸ ਨੇ ਹਾਈਵੇਅ ‘ਤੇ ਲਗਾਏ ਗਏ ਬੈਰੀਕੇਡ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਕਰੀਬ 3 ਕਿਲੋਮੀਟਰ ਤੱਕ ਫਲਾਈਓਵਰਾਂ ‘ਤੇ ਬਣੇ ਕੰਕਰੀਟ ਦੇ ਬੈਰੀਅਰਾਂ ਨੂੰ ਹਟਾਉਣ ਲਈ ਬੁਲਡੋਜ਼ਰ ਤਾਇਨਾਤ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਫਲਾਈਓਵਰ ਦੇ ਦੋ-ਦੋ ਲੇਨ 3-4 ਦਿਨਾਂ ਵਿੱਚ ਖੋਲ੍ਹ ਦਿੱਤੇ ਜਾਣਗੇ।

LEAVE A REPLY

Please enter your comment!
Please enter your name here