ਸਿਹਤ ਬੀਮਾ ਪਾਲਿਸੀ ਘੱਟ ਮੁੱਲ ਤੇ ਲੋਕਾਂ ਨੂੰ ਦਿੱਤੀ ਜਾਵੇ ਤਾਂ ਜੋ ਹਰ ਵਿਅਕਤੀ ਲਾਭ ਉਠਾ ਸਕੇ: ਡਾ. ਬੱਗਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇਸ ਸਮੇਂ ਭਾਰਤ ਵਿੱਚ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਅਬਾਦੀ ਤਕਰੀਬਨ 12% ਹੈ। 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਅਕਸਰ ਸਿਹਤ ਸਹੂਲਤਾਂ ਦੀ ਵੱਧ ਲੋੜ ਪੈਂਦੀ ਹੈ ਅਤੇ ਇਹ ਵਿਅਕਤੀ ਹਸਪਤਾਲਾਂ ਵਿੱਚ ਪੈਸੇ ਦੀ ਘਾਟ ਸਦਕਾ ਇਲਾਜ ਕਰਵਾਉਣ ਵਿੱਚ ਅਸਮਰਥ ਹੁੰਦੇ ਹਨ। ਸਮਾਜਿਕ ਜਾਗਰੂਕਤਾ ਲਈ ਕਾਰਜਰਤ ਸੰਸਥਾ ਸਵੇਰਾ ਦੇ ਕਨਵੀਨਰ ਡਾ. ਅਜੇ ਬੱਗਾ ਨੇ ਇੰਸ਼ੋਰੈਂਸ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥੌਰਟੀ ਆਫ ਇੰਡੀਆ ਵਲੋਂ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੀ ਸਿਹਤ ਬੀਮਾ ਪਾਲਿਸੀ ਦੇਣ ਦੇ ਨਿਰਦੇਸ਼ਾਂ ਦਾ ਸਵਾਗਤ ਕੀਤਾ ਹੈ ਅਤੇ ਇਸਨੂੰ ਮਾਨਵਤਾਵਾਦੀ ਫੈਸਲਾ ਕਰਾਰ ਦਿੱਤਾ ਹੈ। ਇਹਨਾਂ ਨਿਰਦੇਸ਼ਾਂ ਮੁਤਾਬਕ ਹੁਣ ਕੈਂਸਰ, ਦਿਲ ਦੀਆਂ ਬਿਮਾਰੀਆਂ, ਗੁਰਦੇ ਦੀਆਂ ਬਿਮਾਰੀਆਂ ਅਤੇ ਏਡਜ਼ ਵਰਗੀ ਬਿਮਾਰੀ ਤੋਂ ਪੀੜਿਤ ਵਿਅਕਤੀਆਂ ਨੂੰ ਵੀ ਸਿਹਤ ਬੀਮਾ ਪਾਲਿਸੀ ਦਾ ਲਾਭ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਸਵੇਰਾ ਨੇ ਬਜੁਰਗ ਵਿਅਕਤੀਆਂ ਨੂੰ ਬੇਨਤੀ ਕੀਤੀ ਹੈ ਕਿ ਸਿਹਤ ਬੀਮਾ ਪਾਲਿਸੀ ਜਰੂਰ ਖਰੀਦਣ ਤਾਂ ਜੋ ਬਿਮਾਰ ਹੋਣ ਤੇ ਕਿਸੇ ਵੀ ਹਸਪਤਾਲ ਵਿੱਚ ਇਲਾਜ ਕਰਵਾਉਣ ਲੱਗਿਆਂ ਉਹਨਾਂ ਨੂੰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

Advertisements

ਡਾ. ਬੱਗਾ ਨੇ ਇੰਸ਼ੋਰੈਂਸ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥੌਰਟੀ ਆਫ ਇੰਡੀਆ ਨੂੰ ਅਪੀਲ ਕੀਤੀ ਹੈ ਕਿ ਸਿਹਤ ਬੀਮਾ ਪਾਲਿਸੀ ਘੱਟ ਮੁੱਲ ਤੇ ਲੋਕਾਂ ਨੂੰ ਦਿੱਤੀ ਜਾਵੇ ਤਾਂ ਜੋ ਹਰ ਵਿਅਕਤੀ ਇਸ ਪਾਲਿਸੀ ਦਾ ਲਾਭ ਉਠਾ ਸਕੇ। ਸਲਾਨਾ ਪ੍ਰੀਮੀਅਮ ਰਾਸ਼ੀ ਮਿੱਥਣ ਲੱਗਿਆ ਇੰਸ਼ੋਰੈਂਸ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥੌਰਟੀ ਆਫ ਇੰਡੀਆ ਇਸ ਗੱਲ ਦਾ ਖਿਆਲ ਰੱਖੇ ਕਿ ਸਧਾਰਨ ਲੋਕ ਇਸ ਪਾਲਿਸੀ ਨੂੰ ਖਰੀਦ ਸਕਣ। ਉਹਨਾਂ ਕਿਹਾ ਕਈ ਵਾਰ ਕੁੱਝ ਸਵਾਰਥੀ ਵਿਅਕਤੀ ਕੁੱਝ ਹਸਪਤਾਲਾਂ ਨਾਲ ਰਲ ਕੇ ਸਿਹਤ ਬੀਮਾ ਪਾਲਿਸੀ ਦਾ ਦੁਰਉਪਯੋਗ ਕਰਦੇ ਹਨ, ਜਿਸ ਨਾਲ ਸਿਹਤ ਬੀਮਾ ਕੰਪਨੀਂ ਨੂੰ ਘਾਟਾ ਪੈਂਦਾ ਹੈ ਅਤੇ ਕੰਪਨੀਂ ਬੰਦ ਹੋਣ ਤੇ ਕਾਗਾਰ ਤੇ ਪਹੁੰਚ ਜਾਂਦੀ ਹੈ। ਡਾ. ਬੱਗਾ ਨੇ ਰੈਗੂਲੇਟਰੀ ਅਥੌਰਟੀ ਨੂੰ ਸਿਹਤ ਬੀਮਾ ਪਾਲਿਸੀ ਨਾਲ ਸਬੰਧਤ ਹੋਣ ਵਾਲੇ ਫਰੌਡ ਆਦਿ ਤੇ ਵੀ ਸਖਤ ਨਜਰ ਰੱਖਣ ਦੀ ਅਪੀਲ ਕੀਤੀ ਹੈ ।

LEAVE A REPLY

Please enter your comment!
Please enter your name here