
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕੇਟੀਵੀ ਪੰਜਾਬ ਆਵਾਜ਼ ਏ ਆਵਾਮ ਦੀ ਦੂਸਰੀ ਵਰੇਗੰਢ ਦੇ ਸੰਬੰਧ ਵਿੱਚ ਪਿੰਡ ਸੰਗੋਜਲਾ ਜਿਲਾ ਕਪੂਰਥਲਾ ਵਿਖੇ ਇੱਕ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ ਸ਼ਨਾਖ਼ਤੀ ਕਾਰਡ ਵੰਡ ਅਤੇ ਸਨਮਾਨ ਸਮਾਰੋਹ ਕੇਟੀਵੀ ਪੰਜਾਬ ਦੇ ਸਰਪ੍ਰਸਤ ਸਰਵਣ ਸਿੰਘ ਔਜਲਾ ਤੇ ਚੀਫ਼ ਬਿਊਰੋ ਜੋਗਿੰਦਰ ਸਿੰਘ ਜਾਤੀਕੇ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਕਵੀ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਤੇ ਸਾਬਕਾ ਸਿੱਖਿਆ ਅਫਸਰ ਗੁਰਭਜਨ ਸਿੰਘ ਲਸਾਨੀ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਪ੍ਰੋਫੈਸਰ ਸਰਦੂਲ ਸਿੰਘ ਔਜਲਾ ਨੇ ਸਟੇਜ ਸੰਚਾਲਨ ਕੀਤਾ, ਸਰਪ੍ਰਸਤ ਸਰਵਣ ਸਿੰਘ ਔਜਲਾ, ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਸਮੂਹ ਪੱਤਰਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜੋਗਿੰਦਰ ਸਿੰਘ ਜਾਤੀਕੇ ਨੇ ਸਨਮਾਨ ਸਮਾਰੋਹ ਮੌਕੇ ਪੁੱਜੇ ਮੁੱਖ ਮਹਿਮਾਨਾਂ ਅਤੇ ਪੱਤਰਕਾਰਾਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ।

ਇਸ ਮੌਕੇ ਮੁੱਖ ਸਲਾਹਕਾਰ ਬੱਬੂ ਖੈੜਾ ਮੈਂਬਰ ਬਲਾਕ ਸੰਮਤੀ, ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਗੁਰਭਜਨ ਸਿੰਘ ਲਸਾਨੀ, ਸਰਵਣ ਸਿੰਘ ਔਜਲਾ, ਪ੍ਰੋਫੈਸਰ ਸਰਦੂਲ ਸਿੰਘ ਔਜਲਾ ਤੇ ਜੋਗਿੰਦਰ ਸਿੰਘ ਜਾਤੀਕੇ, ਬਾਬਾ ਨਿਰਮਲ ਸਿੰਘ ਸਪੇਨ ਵਲੋਂ ਪੱਤਰਕਾਰਾਂ ਨੂੰ ਉਹਨਾਂ ਦੇ ਸ਼ਨਾਖ਼ਤੀ ਕਾਰਡ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੱਤਰਕਾਰਿਤਾ ਦੇ ਖੇਤਰ ਚ ਵਧੀਆ ਸੇਵਾਵਾਂ ਦੇਣ ਤੇ ਸੀਨੀਅਰ ਪੱਤਰਕਾਰ ਗੌਰਵ ਮੜੀਆ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤਰਨਤਾਰਨ ਤੋਂ ਪੱਤਰਕਾਰ ਗਗਨਦੀਪ ਸਿੰਘ ਸੋਨੂੰ ਫਤਿਆਬਾਦ,ਫੱਤੂਢੀਂਗਾ ਤੋਂ ਜਤਿੰਦਰ ਸਿੰਘ ਫੌਜੀ, ਹਰਸ਼ਦੀਪ ਸਿੰਘ, ਸੁਲਤਾਨਪੁਰ ਲੋਧੀ ਤੋਂ ਬਿਕਰਮ ਤਲਵੰਡੀ, ਕਪੂਰਥਲਾ ਤੋਂ ਸੰਤੋਖ਼ ਸਿੰਘ ਵਿਰਦੀ, ਸੁਭਾਨਪੁਰ ਤੋਂ ਸੁਖਵਿੰਦਰ ਸੋਹੀ, ਢਿੱਲਵਾਂ ਸੁਭਾਨਪੁਰ ਤੋ ਸੁਰਜੀਤ ਸਿੰਘ ਗੋਰਾ, ਭੁਲੱਥ ਤੋਂ ਕੰਨੂੰ ਭੁਲੱਥ, ਲੋਹੀਆਂ ਤੋਂ ਸਰਬਜੀਤ ਸਿੰਘ ਆਦਿ ਹਾਜ਼ਰ ਸਨ।












