
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਾਲਿਆਂ ਵੱਲੋਂ ਮੁੱਫ਼ਤ ਵਿੱਚ ਚਿਕਨ ਦੀ ਮੰਗਤੋਂ ਪੂਰੀ ਨਾ ਕਰਨ ਤੇ ਉਨ੍ਹਾਂ ਨੇ ਹੋਟਲ ਵਿੱਚ ਅਚਨਚੇਤ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੇ ਇੱਕ ਕੁੜੀ ਅਤੇ ਹੋਟਲ ਦੇ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ।

ਜਾਣਕਾਰੀ ਦਿੰਦੇ ਹੋਟਲ ਮਾਲਕ ਨੇ ਦੱਸਿਆ ਕਿ ਪੁਲਿਸ ਵਾਲੇ ਉਨ੍ਹਾਂ ਤੋਂ ਮੁਫ਼ਤ ਵਿੱਚ ਚਿਕਨ ਦੀ ਮੰਗ ਕਰਦੇ ਸਨ। ਜਦੋਂ ਉਹਨਾਂ ਦੀ ਡਿਮਾਂਡ ਪੂਰੀ ਨਹੀਂ ਕਰ ਸਕੇ ਤਾਂ ਪੁਲਿਸ ਨੇ ਖੁੰਦਕ ਵਿੱਚ ਇਹ ਕਾਰਵਾਈ ਕੀਤੀ ਹੈ। ਇਸ ਸੰਬੰਧੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇ ਪੁਲਿਸ ਅਧਿਕਾਰੀ ਹੋਟਲ ਅੰਦਰ ਬੈਠੇ ਦੇਖੇ ਗਏ। ਹੋਟਲ ਮਾਲਕ ਨੇ ਪੁਲਿਸ ਅਧਿਕਾਰੀਆਂ ਤੇ ਵੀ ਗੰਭੀਰ ਆਰੋਪ ਲਗਾਏ ਹਨ। ਦੂਸਰੇ ਪਾਸੇ ਪੁਲਿਸ ਨੇ ਹੋਟਲ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।












