ਤਲਵਾੜਾ ਵਿੱਚ ਸ਼ਿਵਸੇਨਾ ਆਗੂ ਤੇ ਚਲੀ ਗੋਲੀ,ਬਾਲ-ਬਾਲ ਹੋਇਆ ਬਚਾ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਬੁਧਵਾਰ ਨੂੰ ਸਵੇਰੇ ਕਰੀਬ 10 ਵਜੇ ਤਲਵਾੜਾ ਦੇ ਡੈਮ ਰੋੜ ਤੇ ਪੈਂਦੀ ਬਰਫ਼ ਫੈਕਟਰੀ ਕੋਲ ਸ਼ਿਵਸੇਨਾ ਦੇ ਦੋ ਆਗੂ ਜੋ ਮੋਟਰਸਾਈਕਲ ਤੇ ਸਵਾਰ ਸਨ। ਉਨ੍ਹਾਂ ਦਾ ਪਿੱਛਾ ਕਰ ਰਹੇ ਦੋ ਮੋਟਰਸਾਈਕਲ ਤੇ ਸਵਾਰ 3 ਨੌਜਵਾਨਾਂ ਚੋਂ’ਇੱਕ ਨੌਜਵਾਨ ਨੇ ਚਲਦੇ ਮੋਟਰਸਾਈਕਲ ਤੇ ਹੀ ਸ਼ਿਵਸੇਨਾ ਆਗੂਆਂ ਤੇ ਗੋਲੀ ਚਲਾ ਦਿੱਤੀ। ਜਿਸ ਹਮਲੇ ਵਿੱਚ ਸ਼ਿਵ ਸੇਨਾ ਦੇ ਦੋਨੋ ਆਗੂ ਤਾਂ ਵਾਲ ਵਾਲ ਬਚ ਗਏ ਪਰ ਉਪਰੋਕਤ ਵਾਰਦਾਤ ਦੀ ਪੁਰੀ ਫੁਟੇਜ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਤਲਵਾੜਾ ਦੇ ਥਾਣਾ ਮੁੱਖੀ ਬਲਰਾਜ ਸਿੰਘ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਫੁਟੇਜ ਵੇਖਣ ਤੋਂ ਬਾਅਦ ਉਨ੍ਹਾਂ ਵਲੋਂ ਦੂਜੇ ਮੋਟਰਸਾਈਕਲ ਸਵਾਰ ਹੋਏ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਸ਼ਿਵ ਸੇਨਾ ਬਾਲ ਠਾਕਰੇ ਛਿੰਦੇ ਗਰੁੱਪ ਦੇ ਸਥਾਨਕ ਆਗੂਆਂ ਤੇ ਹੋਏ ਉਕਤ ਹਮਲੇ ਤੋਂ ਬਾਅਦ ਸ਼ਿਵ ਸੇਨਾ ਦੇ ਵੱਢੇ ਅਹੁਦੇਦਾਰਾਂ ਵਿੱਚੋਂ ਰੰਜੀਤ ਰਾਣਾ, ਬੰਟੀ ਜੋਗੀ,ਸੰਨੀ, ਅਤੁੱਲ ਅਤੇ ਵੱਖ ਵੱਖ ਜਿਲ੍ਹੇਆਂ ਤੋ ਪਹੁੰਚੇ ਸ਼ਿਵ ਸੈਨਿਕ ਵੱਢੀ ਗਿਣਤੀ ਵਿੱਚ ਤਲਵਾੜਾ ਪਹੁੰਚੇ ਅਤੇ ਥਾਣਾ ਮੁੱਖੀ ਨਾਲ ਮਿਲੇ । ਮੁਲਕਾਤ ਦੌਰਾਨ ਉਨ੍ਹਾਂ ਵਲੋਂ ਦੋਸ਼ੀਆਂ ਨੂੰ ਤੁਰੰਤ ਹਿਰਾਸਤ ਵਿੱਚ ਲੈਕੇ ਇੰਸਾਫ਼ ਦੀ ਮੰਗ ਕੀਤੀ ਗਈ। ਥਾਣਾ ਤਲਵਾੜਾ ਪਹੁੰਚੇ ਸ਼ਿਵਸੇਨਾ ਬਾਲ ਠਾਕਰੇ ਛਿੰਦੇ ਗਰੁੱਪ ਦੇ ਸੂਬਾ ਕਾਰਜਕਾਰੀ ਮੈਂਬਰ ਰੰਜੀਤ ਰਾਣਾ ਨੇ ਆਪਣੇ ਸਥਾਨਕ ਆਗੂ ਤੇ ਹੋਏ ਹਮਲੇ ਨੂੰ ਸੂਬਾ ਸਰਕਾਰ ਨੂੰ ਸੂਬੇ ਅੰਦਰ ਕਨੂਨ ਵਿਵਸਥਾ ਦਾ ਘਾਣ ਕਰਨ ਦਾ ਜਿੰਮੇਵਾਰ ਦਸਿਆ ਅਤੇ ਚੇਤਾਵਨੀ ਦਿੱਤੀ ਕੀ ਮੁਲਜਮਾਂ ਫੜਕੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਸ਼ਿਵ ਸੈਨਿਕ ਸੂਬਾ ਪੱਧਰ ਤੇ ਸੰਘਰਸ਼ ਕਰਨਗੇ। ਪਰ ਨਾਲ ਹੀ ਉਨ੍ਹਾਂ ਵਲੋਂ ਐੱਸਐੱਚਓ ਤਲਵਾੜਾ ਦੀ ਅਦੋਂ ਤੱਕ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਵੀ ਕੀਤੀ ਗਈ। ਇਸ ਸੰਬੰਧ ਵਿੱਚ ਜਦੋਂ ਥਾਣਾ ਮੁੱਖੀ ਬਲਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਹਿਰਾਸਤ ਵਿੱਚ ਲਏ ਹੋਏ ਇੱਕ ਅਰੋਪੀ ਨੂੰ ਗੱਡੀ ਵਿੱਚ ਬਿਠਾ ਕੇ ਕੀਤੇ ਲੈਕੇ ਜਾ ਰਹੇ ਸਨ। ਅਤੇ ਜਾਦੇਂ ਹੋਏ ਉਨ੍ਹਾਂ ਵਲੋਂ ਕਿਹਾ ਗਿਆ ਕਿ ਮੀਡੀਆ ਨਾਲ 1-2 ਘੰਟੀਆਂ ਬਾਅਦ ਹੀ ਉਹ ਰੂਬਰੂ ਹੋ ਸਕਦੇ ਹਨ।

Advertisements

LEAVE A REPLY

Please enter your comment!
Please enter your name here