Friday, October 23, 2026
Home Latest ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਵਿੱਚੋਂ ਅਪਰਾਧਾ ਦੀ ਰੋਕਥਾਮ ਲਈ ਆਪਣੀ ਵਚਨਬੱਧਤਾ...

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਵਿੱਚੋਂ ਅਪਰਾਧਾ ਦੀ ਰੋਕਥਾਮ ਲਈ ਆਪਣੀ ਵਚਨਬੱਧਤਾ ਨੂੰ ਕੀਤਾ ਮਜ਼ਬੂਤ, 8 ਆਰੋਪੀ ਗ੍ਰਿਫ਼ਤਾਰ

ਜਲੰਧਰ (ਦ ਸਟੈਲਰ ਨਿਊਜ਼)। ਅਪਰਾਧ ਨੂੰ ਨੱਥ ਪਾਉਣ ਲਈ ਇੱਕ ਦ੍ਰਿੜ ਕਦਮ ਚੁੱਕਦੇ ਹੋਏ, ਪੁਲਿਸ ਕਮਿਸ਼ਨਰ, ਜਲੰਧਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਖੋਹਾਂ ਦੀਆਂ ਘਟਨਾਵਾਂ ਵਿੱਚ ਸ਼ਾਮਲ ਅੱਠ ਵਿਅਕਤੀਆਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ, ਵਰਤੇ ਗਏ ਹਥਿਆਰਾਂ ਸਮੇਤ ਖੋਹੀਆਂ ਹੋਈਆਂ ਚੀਜ਼ਾਂ ਬਰਾਮਦ ਕੀਤੀਆਂ। ਵੇਰਵਾ ਸਾਝਾਂ ਕਰਦੇ ਹੋਏ, ਪੁਲਿਸ ਕਮਿਸ਼ਨਰ, ਜਲੰਧਰ ਨੇ ਕਿਹਾ ਕਿ ਅਪਰਾਧਿਕ ਤੱਤਾਂ ਦੀ ਰੋਕਥਾਮ ਦੇ ਹਿੱਸੇ ਵਜੋਂ ਇੱਕ ਪੁਲਿਸ ਟੀਮ ਕਚਹਿਰੀ ਚੌਕ ‘ਤੇ ਤਾਇਨਾਤ ਸੀ। ਇਸ ਦੌਰਾਨ, ਪੁਲਿਸ ਟੀਮ ਨੂੰ ਛੇ ਨਾਬਾਲਗਾਂ ਦੇ ਇੱਕ ਸਮੂਹ ਬਾਰੇ ਸੂਚਨਾ ਮਿਲੀ ਜੋ ਕਈ ਚੋਰੀਆਂ ਅਤੇ ਖੋਹਾਂ ਵਿੱਚ ਸ਼ਾਮਲ ਸਨ। ਇਸ ਸਮੂਹ ਨੇ ਹਾਲ ਹੀ ਵਿੱਚ ਇੱਕ ਵਿਅਕਤੀ ਤੋਂ ਛੁਰਾ ਦਿਖਾ ਕੇ ਇੱਕ ਮੋਬਾਈਲ ਫੋਨ ਖੋਹਿਆ ਸੀ। ਇਹ ਸਮੂਹ ਕਥਿਤ ਤੌਰ ‘ਤੇ 40 ਕੁਆਰਟਰ ਚੌਕ ਵੱਲ ਇੱਕ ਹੋਰ ਲੁੱਟ-ਖੋਹ ਨੂੰ ਅੰਜਾਮ ਦੇਣ ਲਈ ਵਧ ਰਿਹਾ ਸੀ। ਇਸ ਸੂਚਨਾ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਛੇ ਵਿਅਕਤੀਆਂ ਦੇ ਸਮੂਹ ਨੂੰ ਫੜ ਲਿਆ। ਐਫਆਈਆਰ ਨੰਬਰ 53, ਮਿਤੀ 2 ਅਪ੍ਰੈਲ 2025 ਅਧੀਨ ਧਾਰਾ 303 (2), 304 (2), 305, 308 (2), 317 (2), 191 (3), 190, ਅਤੇ 3 (5) ਬੀਐਨਐਸ ਥਾਣਾ ਨਵੀ ਬਾਰਾਦਰੀ ਵਿਖੇ ਦਰਜ ਕੀਤੀ ਗਈ ਸੀ। ਪੁਲਿਸ ਨੇ ਮੁਲਜ਼ਮਾਂ ਤੋਂ ਖੋਹ ਕੀਤੇ ਪੰਜ ਮੋਬਾਈਲ ਫੋਨ, ਇੱਕ ਸਪਲੈਂਡਰ ਮੋਟਰਸਾਈਕਲ, ਇੱਕ ਐਕਟਿਵਾ ਸਕੂਟਰ, ਇੱਕ ਏਅਰ ਪਿਸਤੌਲ, ਤਿੰਨ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਿਸ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਟੀਮ ਨੇ ਕਈ ਮਾਮਲਿਆਂ ਦੀ ਜਾਂਚ ਕੀਤੀ ਹੈ ਅਤੇ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਕਈ ਸ਼ੱਕੀਆਂ ਦਾ ਸਫਲਤਾਪੂਰਵਕ ਪਤਾ ਲਗਾਇਆ ਹੈ:

Advertisements

• ਐਫਆਈਆਰ ਨੰਬਰ 22 (ਮਿਤੀ 26 ਮਾਰਚ 2025): ਧਾਰਾ 304 ਅਤੇ 3 (5) ਬੀਐਨਐਸ ਦੇ ਤਹਿਤ, ਮਹਿੰਦਰਪਾਲ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਹੋਈ, ਜਿਸ ਨੇ ਦੱਸਿਆ ਕਿ ਇੱਕ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀਆਂ ਨੇ ਕੇਵੀ ਮਾਰਕੀਟ ਨੇੜੇ ਉਸਦੀ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਤੇਜ਼ ਕਾਰਵਾਈ ਤੋਂ ਬਾਅਦ, ਪੁਲਿਸ ਨੇ ਸ਼ੱਕੀਆਂ ਦੀ ਪਛਾਣ ਰਣਜੀਤ ਸਿੰਘ ਉਰਫ਼ ਮਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਕਾਲਾ ਸੰਘਾ ਰੋਡ, ਜਲੰਧਰ ਵਜੋਂ ਕੀਤੀ ਅਤੇ ਅਪਰਾਧ ਵਿੱਚ ਵਰਤੇ ਗਏ ਪਲਸਰ ਮੋਟਰਸਾਈਕਲ ਦਾ ਵੀ ਪਤਾ ਲਗਾਇਆ ਗਿਆ।

• ਐਫਆਈਆਰ ਨੰਬਰ 23 (ਮਿਤੀ 27 ਮਾਰਚ 2025): ਧਾਰਾ 109, 126(2), 351(3), 191(3), 190 ਬੀਐਨਐਸ ਦੇ ਤਹਿਤ, ਪਵਨ ਕੁਮਾਰ ਦੇ ਬਿਆਨ ‘ਤੇ ਦਰਜ ਕੀਤੀ ਗਈ ਸੀ, ਜਿਸ ਦੇ ਪੁੱਤਰ, ਗੁਰਪ੍ਰੀਤ ਗੋਰੀਆ ‘ਤੇ ਰਤਨ ਸਿਨੇਮਾ ਨੇੜੇ ਪੰਜ ਵਿਅਕਤੀਆਂ ਨੇ ਹਮਲਾ ਕੀਤਾ ਸੀ। 30 ਮਾਰਚ 2025 ਨੂੰ, ਪੁਲਿਸ ਨੇ ਖੰਨਾ ਤੋਂ ਦੋ ਮੁਲਜ਼ਮਾਂ, ਸਤਿੰਦਰ ਸਿੰਘ ਉਰਫ ਸਾਹਿਲ ਅਤੇ ਰਜਿੰਦਰ ਸਿੰਘ ਉਰਫ ਦੀਪਕ ਦੋਵੇਂ ਪੁੱਤਰ ਦਲਬੀਰ ਸਿੰਘ ਵਾਸੀ ਗੁਰੂ ਅਰਜੁਨ ਨਗਰ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਘਟਨਾ ਵਿੱਚ ਵਰਤਿਆ ਗਿਆ ਮੋਟਰਸਾਈਕਲ ਸਪਲੈਂਡਰ (PB08FF6790) ਜ਼ਬਤ ਕਰ ਲਿਆ। ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ।

• ਐਫਆਈਆਰ ਨੰਬਰ 24 (ਮਿਤੀ 28 ਮਾਰਚ 2025): ਧਾਰਾ 115 (2), 118(1), 351 (3), 296, ਅਤੇ 3 (5) BNS ਦੇ ਤਹਿਤ, ਸਾਗਰ ਪੁੱਤਰ ਸਵਰਗੀ ਪਿਆਰੇ ਲਾਲ ਦੇ ਬਿਆਨ ‘ਤੇ ਦਰਜ ਕਿਤੀ ਗਈ ਕਿ ਸਿਵਲ ਹਸਪਤਾਲ ਦੇ ਬਾਹਰ ਇੱਕ ਵਿਅਕਤੀ ਦੁਆਰਾ ਉਸ ‘ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਹਾਲਾਂਕਿ ਪੁਲਿਸ ਨੇ ਰਾਹੁਲ ਵਾਸੀ ਅਲੀ ਮੁਹੱਲਾ, ਜਲੰਧਰ ਦਾ ਪਤਾ ਲਗਾ ਲਿਆ ਹੈ, ਪਰ ਉਹ ਫਰਾਰ ਹੈ। ਉਸਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਸੀਪੀ ਜਲੰਧਰ ਨੇ ਸ਼ਹਿਰ ਤੋਂ ਅਪਰਾਧਿਕ ਤੱਤਾਂ ਨੂੰ ਖਤਮ ਕਰਨ ਅਤੇ ਨਿਵਾਸੀਆਂ ਲਈ ਇੱਕ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਜਲੰਧਰ ਪੁਲਿਸ ਦੀ ਅਟੱਲ ਵਚਨਬੱਧਤਾ ਨੂੰ ਦੁਹਰਾਇਆ। ਉਸਨੇ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਪੁਲਿਸ ਹੈਲਪਲਾਈਨ 112 ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ‘ਤੇ ਦੇਣ ਦੀ ਅਪੀਲ ਕੀਤੀ। ਜਲੰਧਰ ਪੁਲਿਸ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਆਪਣੇ ਯਤਨਾਂ ਨੂੰ ਤੇਜ਼ ਕਰ ਰਹੀ ਹੈ, ਜਨਤਾ ਨੂੰ ਅਪਰਾਧਿਕ ਗਤੀਵਿਧੀਆਂ ਤੋਂ ਬਚਾਉਣ ਲਈ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ।

LEAVE A REPLY

Please enter your comment!
Please enter your name here