Saturday, October 24, 2026
Home Latest ਪਾਕਿਸਤਾਨ ਵੱਲੋਂ ਫਿਰੋਜ਼ਪੁਰ ‘ਚ ਕੀਤੇ ਡਰੋਨ ਅਟੈਕ ‘ਚ ਜ਼ਖ਼ਮੀ ਹੋਈ ਮਹਿਲਾ ਦੀ...

ਪਾਕਿਸਤਾਨ ਵੱਲੋਂ ਫਿਰੋਜ਼ਪੁਰ ‘ਚ ਕੀਤੇ ਡਰੋਨ ਅਟੈਕ ‘ਚ ਜ਼ਖ਼ਮੀ ਹੋਈ ਮਹਿਲਾ ਦੀ ਮੌਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਉੱਤੇ ਪਿਛਲੀ ਦਿਨੀਂ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਦੌਰਾਨ ਜ਼ਖਮੀ ਹੋਏ ਪਿੰਡ ਖਾਈ ਫ਼ੇਮੇ ਕੀ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਵਿੱਚੋਂ ਮਹਿਲਾ ਦੀ ਮੌਤ ਹੋ ਗਈ। ਡਰੋਨ ਹਮਲੇ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ ਸੀ। ਜਿਸ ਵਿੱਚ ਪਾਰਿਵਾਰਿਕ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ ਸਨ। ਪਤੀ ਪਤਨੀ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਲੁਧਿਆਣਾ ਦੇ ਡੀ.ਐਮ.ਸੀ. ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਅੱਜ ਸਵੇਰੇ ਸੁਖਵਿੰਦਰ ਕੌਰ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪਾਕਿਸਤਾਨ ਵੱਲੋਂ ਕਈ ਦਰਜਨ ਡਰੋਨਾਂ ਨਾਲ ਫਿਰੋਜ਼ਪੁਰ ਉਤੇ ਹਮਲਾ ਕੀਤਾ ਸੀ।

Advertisements

ਭਾਰਤੀ ਡਿਫੈਂਸ ਵੱਲੋਂ ਹਵਾ ਵਿਚ ਤਬਾਹ ਕੀਤਾ ਇਕ ਡਰੋਨ ਪਿੰਡ ਖਾਈ ਫੈਮੇ ਕੀ ਦੇ ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਦੇ ਘਰ ਦੇ ਉੱਪਰ ਆ ਡਿੱਗਾ। ਇਸ ਕਾਰਨ ਲਖਵਿੰਦਰ ਸਿੰਘ ਦੇ ਘਰ ਨੂੰ ਅੱਗ ਲੱਗ ਗਈ ਸੀ। ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਬੁਰੀ ਤਰ੍ਹਾਂ ਝੁਲਸ ਗਈ ਜਦਕਿ ਉਨ੍ਹਾਂ ਦਾ ਲੜਕਾ ਮੋਨੂ ਜ਼ਖਮੀ ਹੋ ਗਿਆ ਸੀ। ਜ਼ਖਮੀ ਹਾਲਤ ਵਿਚ ਤਿੰਨਾਂ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਮਗਰੋਂ ਲਖਵਿੰਦਰ ਸਿੰਘ ਅਤੇ ਸੁਖਵਿੰਦਰ ਕੌਰ ਨੂੰ ਲੁਧਿਆਣਾ ਦੇ ਡੀ.ਐਮ.ਸੀ. ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਸੁਖਵਿੰਦਰ ਕੌਰ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here