
ਨਾਭਾ (ਦ ਸਟੈਲਰ ਨਿਊਜ਼)। ਨਾਭਾ ਦੇ ਪਿੰਡ ਅੱਚਲ ਦੇ ਨੌਜ਼ਵਾਨ ਵੱਲੋਂ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅਮਰਿੰਦਰ ਸਿੰਘ ਉਮਰ 33 ਸਾਲਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਅਮਰਿੰਦਰ ਦੇ ਪਿਤਾ ਦਾ ਆੜ੍ਹਤੀਏ ਸੰਦੀਪ ਕੁਮਾਰ ਤੇ ਉਸਦੇ ਭਰਾ ਨਾਲ ਕੋਈ ਲੈਣ-ਦੇਣ ਨੂੰ ਲੈ ਕੇ ਰੌਲਾ ਸੀ, ਜਿਸਨੂੰ ਲੈ ਕੇ ਆੜ੍ਹਤੀਏ ਸੰਦੀਪ ਨੇ ਅਮਰਿੰਦਰ ਨੂੰ ਗਲਤ ਬੋਲਿਆ ਸੀ ਜਿਸ ਤੋਂ ਤੰਗ ਆ ਕੇ ਅਮਰਿੰਦਰ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮ੍ਰਿਤਕ ਦੇ ਪਿਤਾ ਦੀ 1 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਅਮਰਿੰਦਰ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਅਧਾਰ ਤੇ ਮਾਲਵਾ ਟਰੇਡਰ ਦੇ ਦੋਵੇਂ ਆੜ੍ਹਤੀਆਂ ਖਿਲਾਫ ਖੁਦਕੁਸ਼ੀ ਲਈ ਉਕਸਾ ਦਾ ਮਾਮਲਾ ਦਰਜ ਕਰ ਲਿਆ ਹੈ। ਪਰਿਵਾਰਕ ਮੈਬਰਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਅਮਰਿੰਦਰ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।












