Sunday, October 25, 2026
Home Latest ਪਿੰਡ ਕੋਟਲਾ ਵਿੱਚ ਖੰਭੇ ਤੇ ਲੱਗੇ 20 ਮੀਟਰਾਂ ਨੂੰ ਲੱਗੀ ਅੱਗ

ਪਿੰਡ ਕੋਟਲਾ ਵਿੱਚ ਖੰਭੇ ਤੇ ਲੱਗੇ 20 ਮੀਟਰਾਂ ਨੂੰ ਲੱਗੀ ਅੱਗ

ਰੋਪੜ (ਦ ਸਟੈਲਰ ਨਿਊਜ਼)। ਰੋਪੜ ਦੇ ਪਿੰਡ ਕੋਟਲਾ ਵਿੱਚ ਖੰਭੇ ਤੇ ਲੱਗੇ ਬਿਜਲੀ ਵਿਭਾਗ ਦੇ 20 ਮੀਟਰਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਟਰਾਂ ਦੇ ਵਿੱਚ ਲਗਾਤਾਰ ਬਿਜਲੀ ਸਪਲਾਈ ਜਾ ਰਹੀ ਸੀ ਅਤੇ ਇਸ ਦੌਰਾਨ ਜਦੋਂ ਲੋਕਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਖੰਭੇ ਨਾਲ ਲੱਗੇ ਕਰੀਬ 20 ਮੀਟਰ ਸੜ ਰਹੇ ਹਨ ਤੇ ਲਗਾਤਾਰ ਧਮਾਕਿਆਂ ਦੀਆਂ ਅਵਾਜਾਂ ਸੁਣਾਈ ਦੇ ਰਹੀਆਂ ਸਨ ਇਨ੍ਹਾਂ ਹੀ ਨਹੀਂ ਲੋਕਾਂ ਦੇ ਘਰਾਂ ਦੀ ਲਾਈਟ ਵੀ ਜਾ ਚੁੱਕੀ ਸੀ ਅਤੇ ਮੀਟਰ ਵਿੱਚ ਲਗਾਤਾਰ ਸਪਲਾਈ ਹੋਣ ਦੇ ਕਾਰਨ ਕਿਸੇ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਵੀ ਲਗਾਤਾਰ ਬਣਦੀ ਹੋਈ ਨਜ਼ਰ ਆ ਰਹੀ ਸੀ। ਮੀਟਰਾਂ ਵਿੱਚ ਲਗਾਤਾਰ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਸੀ।

Advertisements

ਘਟਨਾ ਦੀ ਸੂਚਨਾ ਪੁਲਿਸ ਤੇ ਫ਼ਾਇਰ ਬ੍ਰਿਗੇਡ ਨੂੰ ਦਿੱਤੀ ਗਈ ਪੁਲਿਸ ਤੇ ਫ਼ਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਕਾਫੀ ਮੁਸ਼ੱਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ।

LEAVE A REPLY

Please enter your comment!
Please enter your name here