Monday, October 26, 2026
Home Punjab ਗੋਰਮਿੰਟ ਟੀਚਰਜ਼ ਯੂਨੀਅਨ ਤੇ ਬੀਐਡ ਫਰੰਟ ਦੇ ਆਗੂਆਂ ਨੇ ਆਰਜੀ ਬੰਨ੍ਹ ਤੇ ਚੱਲ...

ਗੋਰਮਿੰਟ ਟੀਚਰਜ਼ ਯੂਨੀਅਨ ਤੇ ਬੀਐਡ ਫਰੰਟ ਦੇ ਆਗੂਆਂ ਨੇ ਆਰਜੀ ਬੰਨ੍ਹ ਤੇ ਚੱਲ ਰਹੀ ਸੇਵਾ ਵਿੱਚ ਪਾਇਆ ਯੋਗਦਾਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਇਲਾਕਾ ਨਿਵਾਸੀਆਂ ਵੱਲੋਂ ਪਿੰਡ ਬਾਜੇ ਤੋਂ ਮੰਡ ਖਿਜਰਪੁਰ ਤੱਕ 5 ਤੋਂ 6 ਹਜ਼ਾਰ ਏਕੜ ਝੋਨੇ ਦੀ ਫਸਲ ਨੂੰ ਬਚਾਉਣ ਲਈ ਅੱਠ ਕਿਲੋਮੀਟਰ ਲੰਬੇ ਆਰਜ਼ੀ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਸੰਤ ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੀ ਕਾਰ ਸੇਵਾ ਵਿੱਚ ਫਗਵਾੜਾ ਤੋਂ  ਗੌਰਮਿੰਟ ਟੀਚਰ ਯੂਨੀਅਨ ਅਤੇ ਬੀ.ਐਡ. ਫਰੰਟ ਫਗਵਾੜਾ ਦੇ ਸਹਿਯੋਗ ਨਾਲ ਅਤੇ ਕਪੂਰਥਲਾ ਦੇ ਬਾਕੀ ਅਧਿਆਪਕਾਂ ਅਤੇ ਦਾਨੀ ਸੱਜਣਾ ਵੱਲੋਂ 1ਲੱਖ ਰੁਪਏ ਦੀ ਇਕੱਤਰ ਕੀਤੀ ਸਹਾਇਤਾ ਰਾਸ਼ੀ ਅਧਿਆਪਕ ਆਗੂ  ਦਲਜੀਤ ਸਿੰਘ ਸੈਣੀ  ਫਗਵਾੜਾ, ਪਰਮਜੀਤ ਸਿੰਘ ਚੌਹਾਨ ਫਗਵਾੜਾ ,ਰਾਮ ਵਰਮਾ ਫਗਵਾੜਾ ਵੱਲੋ  ਬਲਾਕ ਫਗਵਾੜਾ  ਸ੍ਰੀ ਗੋਇੰਦਵਾਲ ਸਾਹਿਬ ਪੁਲ ਤੋਂ ਪਿੰਡ ਬਾਜਾ ਤੱਕ ਚੱਲ ਰਹੀ ਮਿੱਟੀ ਪਾਉਣ ਦੀ ਸੇਵਾ ਲਈ ਦਿੱਤੇ।

Advertisements

ਗੋਰਮਿੰਟ ਟੀਚਰਜ਼ ਯੂਨੀਅਨ ਦੇ ਉਕਤ ਆਗੂਆਂ ਨੇ ਦੱਸਿਆ ਕਿ  ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਜਾਣ ਕਾਰਨ ਇਸ ਆਰਜੀ ਬੰਨ੍ਹ ਦੀ ਹਾਲਤ ਬਹੁਤ ਖਸਤਾ ਹੋ ਗਈ ਸੀ। ਇਲਾਕਾ ਨਿਵਾਸੀਆਂ ਵੱਲੋਂ ਇਸ ਆਰਜੀ ਬੰਨ ਨੂੰ ਬਚਾਉਣ ਲਈ ਲਗਾਤਾਰ ਮਿੱਟੀ ਦੇ ਬੋਰੇ ਭਰ ਕੇ ਨਾਲ ਲਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਵੱਲੋਂ ਕੀਤੀ ਅਪੀਲ ਤੋਂ ਬਾਅਦ ਗੌਰਮਿੰਟ ਟੀਚਰਜ਼ ਯੂਨੀਅਨ ਕਪੂਰਥਲਾ ਦੇ ਆਗੂਆਂ ਜਿਹਨਾਂ ਵਿੱਚ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਨੇ 5 ਹਜ਼ਾਰ, ਕੰਵਲਪ੍ਰੀਤ ਸਿੰਘ ਕੌੜਾ ਨੇ 5 ਹਜ਼ਾਰ ਦੀ ਆਰਥਿਕ ਮਦਦ ਕੀਤੀ। ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ  ਨੇ ਕਿਹਾ ਕਿ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ। ਉਹਨਾਂ ਨੇ ਕਿਹਾ ਮੌਜੂਦਾ ਸਮੇਂ ਦੌਰਾਨ ਭਾਰੀ ਬਾਰਿਸ਼ਾਂ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਘਬੀਰ ਸਿੰਘ ਮਹਿਰਵਾਲਾ ਨੇ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਕਾਰਨ ਹੀ ਅੱਜ ਕਿਸਾਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸਰਕਾਰਾਂ ਨੇ ਦਰਿਆਵਾਂ ਦੀ ਸਫਾਈ ਅਤੇ ਬੰਨਾਂ ਦੀ ਮਜਬੂਤੀ ਕੀਤੀ ਹੁੰਦੀ ਤਾਂ ਅੱਜ ਕਿਸਾਨਾਂ ਨੂੰ ਸਖਤ ਮਿਹਨਤ ਕਰਕੇ ਆਪਣੇ ਬੰਨਾਂ ਦੀ ਰਖਵਾਲੀ ਨਾ ਕਰਨੀ ਪੈਂਦੀ ।ਇਸ ਮੌਕੇ ਸੂਬਾਈ ਆਗੂ ਰਸ਼ਪਾਲ ਸਿੰਘ  ਨੇ ਸਮੂਹ ਅਧਿਆਪਕ ਸਾਥੀਆਂ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। 

LEAVE A REPLY

Please enter your comment!
Please enter your name here