ਹੋਮਿਊਪੈਥੀ ਦੇ ਡਾਕਟਰਾਂ ਵਲੋਂ ਪੁਰਾਣੀਆਂ ਤੇ ਲਾ-ਇਲਾਜ ਬਿਮਾਰੀਆਂ ਦੇ ਇਲਾਜ ‘ਚ ਨਿਭਾਈ ਜਾ ਰਹੀ ਭੂਮਿਕਾ ਸ਼ਲਾਘਾਯੋਗ: ਡਾ. ਓਮ ਗੌਰੀ ਦੱਤ ਸ਼ਰਮਾ

4eca65f1-3a37-4e56-b389-140c5f889556

-ਹੋਮਿਊਪੈਥੀ ਦੇ ਜਨਮ ਦਾਤਾ ਡਾ.ਸੈਮੁਅਲ ਹਾਨੇਮਨ ਦੇ 261ਵੇ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ-
ਜਲੰਧਰ, (ਸੁਨੀਲ ਲਾਖਾ)। ਹੋਮਿਊਪੈਥੀ ਇਲਾਜ ਪ੍ਰਣਾਲੀ ਦੇ ਜਨਮ ਦਾਤਾ ਡਾ.ਸੈਮੁਅਲ ਹਾਨੇਮਨ ਦੇ 261ਵੇਂ ਜਨਮ ਦਿਵਸ ਮੌਕੇ ਜਲੰਧਰ ਵਿਖੇ ਦੋਆਬਾ ਹੋਮਿਊਪੈਥਿਕ ਸਟੱਡੀ ਸਰਕਲ ਵਲੋਂ ਮਨਾਇਆ ਗਿਆ। ਇਸ ਮੌਕੇ ਜਲੰਧਰ ਦੂਰਦਰਸ਼ਨ ਕੇਂਦਰ ਦੇ ਡਾਇਰੈਕਟਰ ਡਾ.ਓਮ ਗੌਰੀ ਦੱਤ ਸ਼ਰਮਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਤੇ ਡਾ.ਹਾਨੇਮਨ ਦੀ ਤਸਵੀਰ ‘ਤੇ ਫੁੱਲ ਅਰਪਿਤ ਕਰਕੇ ਸ਼ਰਧਾ ਭੇਟ ਕੀਤੀ। ਇਸ ਮੌਕੇ ਹੋਮਿਊਪੈਥੀ ਦੇ ਮਾਹਿਰ ਡਾ.ਤਰਲੋਚਨ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ.ਓਮ ਗੌਰੀ ਦੱਤ ਸ਼ਰਮਾ ਨੇ ਕਿਹਾ ਕਿ ਹੋਮਿਊਪੈਥੀ ਦੇ ਡਾਕਟਰਾਂ ਵਲੋਂ ਪੁਰਾਣੀਆਂ ਤੇ ਲਾ ਇਲਾਜ ਬਿਮਾਰੀਆਂ ਦੇ ਇਲਾਜ ਲਈ ਨਿਭਾਈ ਜਾ ਰਹੀ ਭੂਮਿਕਾ ਬਹੁਤ ਹੀ ਸ਼ਲਾਘਾ ਯੋਗ ਹੈ। ਇਸ ਮੌਕੇ ਉਨ•ਾਂ ਹੋਮਿਊਪੈਥੀ ਦੇ ਮਾਹਿਰ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਇਲਾਜ ਪ੍ਰਣਾਲੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਇਲਾਜ ਪ੍ਰਣਾਲੀ ਦੁਆਰਾ ਆਪਣਾ ਇਲਾਜ ਕਰਵਾਕੇ ਰੋਗ ਮੁਕਤ ਹੋ ਸਕਣ।
ਇਸ ਮੌਕੇ ‘ਤੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਸ਼ਕਤੀ ਮਹਿੰਦਰੂ ਅਤੇ ਡਾ. ਚਰਨਜੀਤ ਲਾਲ ਨੇ ਦੱਸਿਆ ਕਿ ਹੋਮਿਓਪੈਥਿਕ ਪ੍ਰਣਾਲੀ ਪੁਰਾਣੀਆਂ ਤੇ ਲਾ-ਇਲਾਜ ਬਿਮਾਰੀਆਂ ਦੇ ਇਲਾਜ ‘ਚ ਕਾਰਗਰ ਇਲਾਜ ਪ੍ਰਣਾਲੀ ਹੈ। ਉਨ•ਾ ਕਿਹਾ ਕਿ ਇਹ ਇਕ ਸੁਰੱਖਿਅਤ ਅਤੇ ਸਸਤੀ ਇਲਾਜ ਪ੍ਰਣਾਲੀ ਹੈ ਅਤੇ ਹਰੇਕ ਵਰਗ ਦੇ ਲੋਕ ਇਸ ਦਾ ਫਾਇਦਾ ਲੈ ਸਕਦੇ ਹਨ। ਉਨ•ਾਂ ਕਿਹਾ ਕਿ ਹੋਮਿਊਪੈਥਿਕ ਇਲਾਜ ਪ੍ਰਣਾਲੀ ਰਾਹੀਂ ਇਲਾਜ ਕਰਵਾਉਣ ‘ਤੇ ਮਰੀਜ਼ ਉਪਰ ਕੋਈ ਸਾਈਡ ਇਫੈਕਟ ਨਹੀਂ ਹੁੰਦਾ।  ਉਨ•ਾਂ ਕਿਹਾ ਕਿ ਹੋਮਿਊਪੈਥੀ ਦਵਾਈ ਮਰੀਜ਼ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਇਸ ਨਾਲ ਐਲਰਜੀ, ਚਮੜੀ ਦੇ ਰੋਗ, ਔਰਤਾਂ ਦੀਆਂ ਬਿਮਾਰੀਆਂ, ਜੋੜਾਂ ਦੇ ਦਰਦ, ਬੱਚਿਆਂ ਦੀਆਂ ਤਕਲੀਫ਼ਾਂ ਵਿਚ ਬਹੁਤ ਫਾਇਦਾ ਹੁੰਦਾ ਹੈ। ਉਨ•ਾਂ ਕਿਹਾ ਕਿ ਜੇਕਰ ਮਰੀਜ਼ ਸ਼ੁਰੂ ਤੋਂ ਹੀ ਹੋਮਿਓਪੈਥਿਕ ਦਵਾਈ ਸ਼ੁਰੂ ਕਰੇ ਤਾਂ ਬਿਮਾਰੀ ਦੇ ਠੀਕ ਹੋਣ ਲਈ ਜ਼ਿਆਦਾ ਸਮਾਂ ਨਹੀਂ ਲਗਦਾ। ਉਨ•ਾਂ ਇਹ ਵੀ ਦੱਸਿਆ ਕਿ ਜੇਕਰ ਦਵਾਈ ਦੀ ਚੋਣ ਸਹੀ ਹੋਵੇ ਤਾਂ ਹੋਮਿਓਪੈਥੀ ਦੁਆਰਾ ਪੁਰਾਣੀ ਤੋਂ ਪੁਰਾਣੀ ਅਤੇ ਲਾ-ਇਲਾਜ ਬਿਮਾਰੀ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ ਅਤੇ ਆਪਰੇਸ਼ਨ ਦੀ ਸਥਿਤੀ ਨੂੰ ਵੀ ਟਾਲਿਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਹੋਮਿਓਪੈਥਿਕ ਦਵਾਈਆਂ ਬਦਲਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਵਿਚ ਵੀ ਕਾਰਗਰ ਸਿੱਧ ਹੁੰਦੀਆਂ ਹਨ। ਇਸ ਮੌਕੇ ਉਨ•ਾਂ ਕਿਹਾ ਕਿ ਰੋਜ਼ਾਨਾ ਦੀ ਜਿੰਦਗੀ ਵਿਚ ਤਨਾਓ ਨੂੰ ਘੱਟ ਕਰਕੇ ਅਤੇ ਖਾਣ ਪੀਣ ਦੀਆਂ ਆਦਤਾਂ ਵਿਚ ਸੁਧਾਰ ਲਿਆ ਕੇ ਸਿਹਤਮੰਦ ਰਿਹਾ ਜਾ ਸਕਦਾ ਹੈ। ਇਸ ਮੌਕੇ ‘ਤੇ ਪੰਜਾਬ ਦੇ ਵੱਖ-ਵੱਖ ਜਿਲਿ•ਆਂ ਤੋਂ ਆਏ ਹੋਮਿਊਪੈਥੀ ਦੇ ਮਾਹਿਰ ਡਾਕਟਰਾਂ ਨੇ ਡਾ.ਸੈਮੁਅਲ ਹਾਨੇਮਨ ਦੀ ਤਸਵੀਰ ‘ਤੇ ਫੁੱਲ ਮਲਾਵਾਂ ਭੇਟ ਕਰਕੇ ਸਰਧਾਂਜ਼ਲੀਆਂ ਭੇਟ ਕੀਤੀਆਂ। ਇਸ ਮੌਕੇ ਹੋਮਿਊਪੈਥੀ ਕਾਲਜਾਂ ਦੇ ਵਿਦਿਆਰਥੀਆਂ ਵਿਚ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਤੇ ਜੇਤੂਆਂ ਨੂੰ ਸਨਮਾਨ ਚਿਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਰਵਿੰਦਰ ਕੋਛੜ, ਡਾ. ਪ੍ਰਮੋਦ ਕੁਮਾਰ, ਡਾ.ਨੀਰੂ ਪਰਾਸ਼ਰ, ਡਾ.ਪੀ.ਐਸ਼ ਭੁੱਲਰ, ਡਾ.ਸੁਨੰਦਨ ਸੂਦ ਅਤੇ ਹੋਰ ਸ਼ਖਸੀਅਤਾਂ ਹਾਜਰ ਸਨ।

Advertisements

LEAVE A REPLY

Please enter your comment!
Please enter your name here