ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਨਾਲ ਕੀਤੀ ਚਰਚਾ

6480b0d8-4926-4bd0-81db-e6078139a95e-19 ਨਵੰਬਰ ਨੂੰ ਰੈਡ ਕਰਾਸ ਮੇਲਾ ਕਰਾਉਣ ਦਾ ਲਿਆ ਫੈਸਲਾ-ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਸੋਸਾਇਟੀ ਮੈਂਬਰਾਂ ਨਾਲ ਮੀਟਿੰਗ-ਹੁਸ਼ਿਆਰਪੁਰ। ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲਾ ਰੈਡ ਕਰਾਸ ਸੋਸਾਇਟੀ ਸ੍ਰੀਮਤੀ ਅਨਿੰਦਿੱਤਾ ਮਿੱਤਰਾ ਦੀ ਪ੍ਰਧਾਨਗੀ ਹੇਠ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਵਿਚ ਰੈਡ ਕਰਾਸ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਸੋਸਾਇਟੀ ਵਲੋ ਆਪਸੀ ਵਿਚਾਰ ਵਟਾਂਦਰੇ ਤੋ ਬਾਅਦ 19 ਨਵੰਬਰ ਨੂੰ ਰੈਡ ਕਰਾਸ ਮੇਲਾ ਕਰਾਉਣ ਦਾ ਫੈਸਲਾ ਕੀਤਾ ਗਿਆ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲਾ ਰੈਡ ਕਰਾਸ ਸੋਸਾਇਟੀ ਵਲੋ ਸ੍ਰੀ ਪਿਆਰੇ ਲਾਲ ਸੈਣੀ ਵਲੋÎ ਸਥਾਪਿਤ ਕੀਤਾ ਗਿਆ ਫੰਡ ਇਕ ਸ਼ਲਾਘਾਯੋਗ ਕੰਮ ਹੈ । ਇਹ ਫੰਡ ਕਿਡਨੀ ਫੇਲ ਹੋਏ ਬਹੁਤ ਗਰੀਬ ਲੋਕਾਂ ਦੇ ਇਲਾਜ ਅਤੇ ਮੁਫਤ ਡਾਂਿÂਲਸਸ ਲਈ ਰੱਖਿਆ ਗਿਆ ਹੈ । ਉਨਾਂ ਨੇ ਇਸ ਫੰਡ ਦਾ ਰਸਮੀ ਤੋਰ ਤੇ ਉਦਘਾਟਨ ਵੀ ਕੀਤਾ ਅਤੇ ਪ੍ਰਿਸੀਪਲ ਦੇਸ਼ਵੀਰ ਸ਼ਰਮਾਂ (ਰਿਟਾ:) ਵਲੋ ਹਰ ਸਾਲ ਇਸ ਫੰਡ ਵਿਚ 10 ਹਜ਼ਾਰ ਰੁਪਏ ਜਮਾਂ ਕਰਾਉਣ ਦੀ ਸ਼ਲਾਘਾ ਕੀਤੀ । ਇਸ ਫੰਡ ਨੂੰ ਦੇਣ ਵਾਲੇ ਸ੍ਰੀ ਪਿਆਰ ਲਾਲ ਸੈਣੀ ਨੂੰ ਡਿਪਟੀ ਕਮਿਸ਼ਨਰ ਨੇ ਸਨਮਾਨਿਤ ਕੀਤਾ। ਮੀਟਿੰਗ ਦੋਰਾਨ ਜਿਲੇ ਦੇ ਸਮੂਹ ਸਰਕਾਰੀ , ਸਹਾਇਤਾ ਪ੍ਰਾਪਤ , ਪ੍ਰਾਈਵੇਟ ਅਤੇ ਮਾਡਲ ਸਕੂਲਾਂ ਦੇ 9ਵੀਂ ਕਲਾਸ ਤੋ ਲੈ ਕੇ 12ਵੀਂ ਦੇ ਵਿਦਿਆਰਥੀਆਂ ਨੂੰ ਫਸਟ-ਏਡ ਅਤੇ ਹੋਮ ਨਰਸਿੱਗ ਦੀ ਟ੍ਰੇਨਿੰਗ ਮੁਹੱਈਆ ਕਰਾਉਣ ਸਬੰਧੀ ਜਿਲਾ ਸਿਖਿੱਆ ਅਫਸਰ (ਸ) ਅਤੇ ਕੰਪਨੀਆਂ ਦੇ ਕਰਮਚਾਰੀਆਂ ਨੂੰ ਫਸਟ-ਏਡ ਦੀ ਟ੍ਰੇਨਿੰਗ ਮੁਹੱਈਆ ਕਰਾਉਣ ਲਈ ਜਰਨਲ ਮੈਨੇਜਰ ਜਿਲਾ ਉਦਯੋਗ ਕੇਂਦਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ  । ਡਿਪਟੀ ਕਮਿਸ਼ਨਰ ਨੇ ਸੈਂਟਰਲ ਸ਼ੋਸਲ ਬੋਰਡ ਨਵੀ ਦਿੱਲੀ ਵਲੋ ਜਿਲਾ ਰੈਡ ਕਾਸ ਸੋਸਾਇਟੀ ਵਲੋ ਚਲਾਏ ਜਾ ਰਹੇ ਫੈਮਿਲੀ ਕਾਂਊਸਲਿੰਗ ਸੈਂਟਰ ਵਿਖੇ ਕੋਂਸਲਰਾਂ ਦਾ ਮਾਣ ਭੱਤਾ ਵਧਾ ਕੇ 10 ਹਜ਼ਾਰ ਰੁਪਏ ਕਰਨ ਦਾ ਫੈਸਲਾ ਕੀਤਾ । ਉਨਾਂ ਨੇ ਰਿਵਾਇਜ਼ਡ ਮਾਣ ਭੱਤੇ ਤੇ ਨਵੇਂ ਕੋਸਲਰਾਂ ਦੀ ਨਿਯੁਕਤੀ ਕਰਨ ਉਪਰੰਤ ਫੈਮਿਲੀ ਕਾਂਊਸਲਿੰਗ ਸੈਂਟਰ ਨੂੰ ਦੋਬਾਰਾ ਸ਼ੁਰੂ ਕਰਨ ਲਈ ਕਿਹਾ। ਇਸ ਦੋਰਾਨ ਫਿਜਿਓਥੈਰਪੀ ਸੈਂਟਰ ਲਈ ਫਿਜਿਓਥਰੈਪਿਸਟ ਅਤੇ ਟਾਈਪ ਐਂਡ ਸ਼ਾਰਟ ਹੈਂਡ ਟ੍ਰੇਨਿੰਗ ਸੈਂਟਰ ਲਈ ਇੰਸਟਰਕਟਰ ਦੀ ੱਿਨਯੁਕਤੀ ਲਈ ਵੀ ਪ੍ਰਵਾਨਵੀ ਦਿੱਤੀ । ਉਨਾਂ ਨੇ ਮਾਣਯੋਗ ਮੈਂਬਰਾਂ ਨੂੰ ਜਿਲਾ ਰੈਡ ਕਰਾਸ ਦੀਆਂ ਖਾਲੀ ਪਈਆਂ ਦੁਕਾਨਾਂ ਨੂੰ ਵੀ ਕਿਰਾਏ ਤੇ ਚਾੜਣ ਲਈ ਕਿਹਾ । ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਅਤੇ ਇਸ ਦੀਆਂ ਸਬੰਧਤ ਬ੍ਰਾਚਾਂ ਦੇ ਕਰਮਚੀਆਂ ਲਈ ਮਿਨੀਮਮ ਵੇਜ਼ਿਜਸ ਲਾਗੂ ਕਰਕੇ ਸਾਰੇ ਕਰਮਚਾਰੀਆਂ ਦਾ ਈ ਪੀ ਐਫ ਕੱਟਣ , ਸ਼ੋਸਲ ਸਕੀਊਰਿਟੀ ਲਈ ਐਕਸਗ੍ਰੇਸ਼ੀਆ ਗ੍ਰਾਂਟ 20 ਹਜਾਰ ਰਪਏ ਦੇਣ ਦੀ ਪ੍ਰਵਾਨਵੀ ਵੀ ਦਿੱਤੀ । ਇਸ ਦੋਰਾਨ ਜਿਲਾ ਰੈਡ ਕਰਾਸ ਸੋਸਾਇਟੀ ਨੂੰ ਸੋਸਾਇਟੀ ਐਕਟ ਅਧੀਨ ਰਜਿਸਟਰਡ ਕਰਾਉਣ ਲਈ ਵੀ ਕਿਹਾ ਗਿਆ । ਇਸ ਮੋਕੇ ਡਿਪਟੀ ਕਮਿਸ਼ਨਰ ਨੇ ਸੋਸਾਇਟੀ ਦੀਆਂ ਗਤੀਵਿਧੀਆਂ ਨੂੰ ਦਰਸਾਉਦਾਂ ਬੁਕਲੈਟ ਵੀ ਜਾਰੀ ਕੀਤਾ । ਡਿਪਟੀ ਕਮਿਸ਼ਨਰ ਵਲੋ  ਰੈਡ ਕਰਾਸ ਸੋਸਾਇਟੀ ਸਕੱਤਰ ਸ੍ਰੀ ਨਰੇਸ਼ ਗੁਪਤਾ ਵਲੋ ਦਿੱਤੀਆਂ ਜਾ ਰਹੀਆਂ ਵਧੀਆ ਸੇਵਾਵਾਂ ਲਈ ਉਨਾਂ ਦੀ ਸ਼ਲਾਘਾ ਵੀ ਕੀਤੀ ।  ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਹਰਬੀਰ ਸਿੰਘ , ਸਹਾਇਕ ਕਮਿਸ਼ਨਰ ਜਰਨਲ ਸ੍ਰੀਮਤੀ ਨਵਨੀਤ ਕੋਰ ਬੱਲ , ਐਸ ਡੀ ਐਮ ਹੁਸ਼ਿਆਰਪੁਰ ਆਨੰਦ ਸਾਗਰ ਸ਼ਰਮਾ , ਜਿਲਾ ਟਰਾਂਸਪੋਰਟ ਅਫਸਰ ਦਰਬਾਰਾ ਸਿੰਘ , ਡਾ : ਸੁਨੀਲ ਅਹੀਰ , ਦੇਸ਼ਵੀਰ ਸ਼ਰਮਾ , ਐਸ ਐਸ ਪ੍ਰਮਾਰ , ਚੋ: ਮਹਿੰਦਰ ਸਿੰਘ , ਰਾਜੇਸ਼ ਜੈਨ , ਰਾਜੀਵ ਬਜਾਜ , ਨਰਿੰਦਰ ਕੋਰ , ਵਿਨਸਦ ਓਹਰੀ , ਨਿਸ਼ਾ ਬਿੱਗ , ਕੁਮਕੁਮ ਸੂਦ , ਕਰਮਜੀਤ ਕੋਰ ਆਹਲੂਵਾਲੀਆ , ਆਸ਼ਾ ਅਗਰਵਾਲ , ਹਨੀ ਸਾਹਨੀ , ਡੋਲੀ ਚੀਮਾ ਵੀ ਮੋਜੂਦ ਸਨ ।

Advertisements

LEAVE A REPLY

Please enter your comment!
Please enter your name here