Saturday, October 10, 2026
Home Crime ਪਤਨੀ ਨੇ ਆਪਣੇ ਹੀ ਬੱਚੇ ਨੂੰ ਅਗਵਾਹ ਕਰਨ ਦਾ ਪਤੀ ਤੇ ਲਗਾਇਆ...

ਪਤਨੀ ਨੇ ਆਪਣੇ ਹੀ ਬੱਚੇ ਨੂੰ ਅਗਵਾਹ ਕਰਨ ਦਾ ਪਤੀ ਤੇ ਲਗਾਇਆ ਆਰੋਪ

ਅਜਨਾਲਾ (ਦ ਸਟੈਲਰ ਨਿਊਜ਼)। ਇੱਕ ਪਿਤਾ ਵੱਲੋਂ ਆਪਣੇ ਬੱਚੇ ਨੂੰ ਅਗਵਾ ਕਰਕੇ ਅਤੇ ਆਪਣੀ ਪਤਨੀ ਕੋਲੋਂ ਲੱਖ ਰੁਪਏ ਦੀ ਫਰੌਤੀ ਮੰਗਣ ਦੇ ਇਲਜ਼ਾਮ ਲੱਗੇ ਹਨ। ਇਹ ਮਾਮਲਾ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਬਹੁਲੀਆਂ ਦਾ ਹੈ। ਜਿੱਥੇ ਇੱਕ ਮਹਿਲਾ ਵੱਲੋਂ ਇਹ ਇਲਜ਼ਾਮ ਆਪਣੇ ਪਤੀ ’ਤੇ ਲਗਾਏ ਗਏ ਹਨ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਉਸਦੇ ਬੱਚੇ ਨੂੰ ਅਗਵਾ ਕਰਕੇ ਉਸ ਉੱਪਰ ਨਾ ਸਿਰਫ ਤਸ਼ੱਦਦ ਕਰ ਰਿਹਾ ਹੈ ਕੁੱਟਮਾਰ ਕਰ ਰਿਹਾ ਹੈ ਬਲਕਿ ਉਸ ਨੂੰ ਨਸ਼ੇ ਦੀਆਂ ਆਦਤਾਂ ਵੀ ਲਗਾ ਰਿਹਾ ਹੈ।

Advertisements


ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਬੱਚੇ ਨੂੰ ਨਸ਼ੇ ਦੀਆਂ ਗੋਲੀਆਂ ਖਵਾ ਕੇ ਉਸਦੀ ਵੀਡੀਓ ਬਣਾ ਕੇ ਉਸਨੂੰ ਭੇਜ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਉਸਨੇ 4 ਲੱਖ ਰੁਪਏ ਨਾ ਦਿੱਤੇ ਤਾਂ ਉਹ ਆਪਣੇ ਬੱਚੇ ਨੂੰ ਮਾਰ ਕੇ ਉਸ ਦੇ ਬੂਹੇ ਅੱਗੇ ਸੁੱਟ ਜਾਏਗਾ ਜਾਂ ਕਿਸੇ ਰਿਸ਼ਤੇਦਾਰ ਅੱਗੇ ਸੁੱਟ ਦੇਵੇਗਾ ਅਤੇ ਉਹਦੀ ਵੀਡੀਓ ਉਹਨੂੰ ਭੇਜੇਗਾ।ਇਸ ਮਾਮਲੇ ਮਗਰੋਂ ਹੁਣ ਪੀੜਤ ਮਾਂ ਦਾ ਰੋ-ਰੋ ਬੁਰਾ ਹਾਲ ਹੈ। ਉਸਦਾ ਕਹਿਣਾ ਕਿ ਉਸ ਦਾ ਬੱਚਾ ਉਸ ਨੂੰ ਵਾਪਸ ਦਵਾਇਆ ਜਾਵੇ ਉਸਦਾ ਇਹ ਵੀ ਇਲਜ਼ਾਮ ਹੈ ਕਿ ਉਸਨੇ ਚਾਰ ਮਹੀਨੇ ਪਹਿਲਾਂ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਉਸ ਦੇ ਬੱਚੇ ਨੂੰ ਉਸਦੇ ਪਿਤਾ ਨੇ ਅਗਵਾ ਕਰ ਲਿਆ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।


ਉੱਥੇ ਹੀ ਲੜਕੇ ਦੇ ਨਾਨਾ ਨੇ ਰੋ-ਰੋ ਕੇ ਦੱਸਿਆ ਕਿ ਉਨ੍ਹਾਂ ਦਾ ਦੋਤਰਾ ਉਨ੍ਹਾਂ ਦੇ ਜਵਾਈ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ ਅਤੇ ਹੁਣ ਉਸਨੂੰ ਛੱਡਣ ਦੇ ਬਦਲੇ ਉਨ੍ਹਾਂ ਕੋਲੋਂ ਚਾਰ ਲੱਖ ਰੁਪਏ ਮੰਗ ਰਿਹਾ ਹੈ। ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਉਹ ਬੱਚੇ ਨੂੰ ਲੈ ਕੇ ਗਿਆ ਸੀ ਤਾਂ ਬੱਚਾ ਅੰਮ੍ਰਿਤਧਾਰੀ ਸੀ ਇਸ ਤੋਂ ਬਾਅਦ ਉਸ ਵੱਲੋਂ ਬੱਚੇ ਦੇ ਕੇਸ ਕਟਵਾ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਉਹਨਾਂ ਅੰਦਰ ਕਾਫੀ ਰੋਸ ਪਾਇਆ ਜਾ ਰਿਹਾ ਹੈ।


ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਦਰਖਾਸਤ ਜੋਤੀ ਵੱਲੋਂ ਦਿੱਤੀ ਗਈ ਸੀ ਜਿਸ ਦੀ ਉਹ ਕਾਰਵਾਈ ਕਰ ਰਹੇ ਹਨ ਉਹਨਾਂ ਦੱਸਿਆ ਕਿ ਜੋਤੀ ਦਾ ਪਤੀ ਜਿਸ ਫੋਨ ਨੰਬਰ ਤੋਂ ਕਾਲ ਕਰ ਰਿਹਾ ਹੈ ਉਹ ਟਰੇਸ ਨਹੀਂ ਹੋ ਪਾ ਰਿਹਾ ਕਿਉਂਕਿ ਉਹ ਫੋਨ ਨੰਬਰ ਹੁਣ ਬੰਦ ਆ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਜਲਦ ਹੀ ਮੁਲਜ਼ਮ ਨੂੰ ਫੜ ਕੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


ਕਾਬਿਲੇਗੌਰ ਹੈ ਕਿ ਵੀਡੀਓ ਵਿੱਚ ਸਾਫ ਦਿਖ ਰਿਹਾ ਹੈ ਕਿ ਲੜਕੇ ਦਾ ਪਿਤਾ ਲੜਕੇ ਦੀ ਧੌਣ ਘੁੱਟ ਰਿਹਾ ਹੈ ਉਸ ਤੋਂ ਕੱਪੜੇ ਧਵਾ ਰਿਹਾ ਹੈ ਤੇ ਉਸ ਦੇ ਨਾਲ ਕੁੱਟਮਾਰ ਵੀ ਕਰ ਰਿਹਾ ਹੈ ਜਿਸ ਤੋਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਕੋਈ ਵਿਅਕਤੀ ਇਹਨਾਂ ਜਾਲਮ ਕਿਵੇਂ ਹੋ ਸਕਦਾ ਹੈ ਕਿ ਉਹ ਇੱਕ ਬੱਚੇ ਉੱਤੇ ਇਹਨਾਂ ਜ਼ੁਲਮ ਕਰ ਰਿਹਾ ਹੈ। ਇਸ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਅਜਿਹੇ ਪਿਤਾ ਨੂੰ ਸਬਕ ਸਿਖਾਇਆ ਜਾ ਸਕੇ।

LEAVE A REPLY

Please enter your comment!
Please enter your name here