
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਆਪ ਆਗੂ ਗੋਬਿੰਦ ਸਿੰਘ ਨੇ ਕਪੂਰਥਲਾ ਦਾ ਹਲਕਾ ਸੰਗਠਨ ਇੰਚਾਰਜ (ਆਮ ਆਦਮੀ ਪਾਰਟੀ) ਬਣਨ ਤੇ ਪਾਰਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ,ਮੁੱਖਮੰਤਰੀ ਭਗਵੰਤ ਸਿੰਘ ਮਾਨ ਅਤੇ ਕਰਮਵੀਰ ਸਿੰਘ ਚੰਦੀ ਹਲਕਾ ਇੰਚਾਰਜ ਕਪੁਰਥਲਾ ਦਾ ਬਹੁਤ-ਬਹੁਤ ਧੰਨਵਾਦ ਕਰਦਾਂ ਹਾਂ।ਕਿ ਮੈਨੂੰ ਆਮ ਵਰਕਰ ਤੋਂ ਹਲਕਾ ਸੰਗਠਨ ਇੰਚਾਰਜ ਦਾ ਅਹੁਦਾ ਨਵਾਜਿਆ ਹੈ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆ ਕਪੂਰਥਲਾ ਦੇ ਹਲਕਾ ਸੰਗਠਨ ਇੰਚਾਰਜ ਗੋਬਿੰਦ ਸਿੰਘ ਨੇ ਦਸਿਆ ਕਿ ਮੈ ਪਾਰਟੀ ਵੱਲੋਂ ਦਿੱਤੀ ਗਈ ਜ਼ਿਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਗਾ।

ਇਸ ਮੌਕੇ ਹਲਕਾ ਇੰਚਾਰਜ ਕਰਮ ਸਿੰਘ ( ਚੰਦੀ ) ਵੱਲੋਂ ਨਵਨਿਯੁਕਤ ਹਲਕਾ ਸੰਗਠਨ ਇੰਚਾਰਜ ਗੋਬਿੰਦ ਸਿੰਘ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਨਿਯੁਕਤੀ ਨਾਲ ਸਾਰੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ( ਸੋਢੀ ) , ਮੈਂਬਰ ਇੰਦਰਜੀਤ ਸਿੰਘ, ਨਿਰਵੈਲ ਸਿੰਘ, ਤਰਸੇਮ ਸਿੰਘ ( ਭੱਟੀ ), ਸਵਰਨ ਸਿੰਘ, ਸੰਦੀਪ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ ( ਡੋਗਰਾਵਾਲ ) ਅਤੇ ਹੋਰ ਮੋਹਤਵਾਰ ਆਦਿ ਹਾਜ਼ਰ ਸਨ।












