Monday, October 26, 2026
Home Himachal ਹਿਮਾਚਲ ‘ਚ ਜੱਜ ਬਣਕੇ ਬਠਿੰਡਾ ਦੀ ਧੀ ਨੇ ਵਧਾਇਆ ਮਾਨ

ਹਿਮਾਚਲ ‘ਚ ਜੱਜ ਬਣਕੇ ਬਠਿੰਡਾ ਦੀ ਧੀ ਨੇ ਵਧਾਇਆ ਮਾਨ

 ਬਠਿੰਡਾ (ਦ ਸਟੈਲਰ ਨਿਊਜ਼)। ਪੰਜਾਬ ਦੀ ਧੀ ਨੇ ਮੁੜ ਤੋਂ ਹਿਮਾਚਲ ਪ੍ਰਦੇਸ਼ ਚ ਆਪਣੇ ਸੂਬੇ ਦਾ ਮਾਨ ਵਧਾਇਆ ਹੈ।  ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਕਸਬਾ ਮੌੜ ਮੰਡੀ ਦੀ ਧੀ ਤਾਨੀਆ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਵਿੱਚ 8ਵਾਂ ਰੈਂਕ ਹਾਸਲ ਕਰਕੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਤਾਨੀਆ ਇਸ ਤੋਂ ਪਹਿਲਾਂ ਬਠਿੰਡਾ ਬਾਰ ਕੌਂਸਲ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਉਥੇ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੀ ਸੀ। ਤਾਨੀਆ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਰਾਕੇਸ਼ ਕੁਮਾਰ ਅਤੇ ਰੇਖਾ ਰਾਣੀ ਨੂੰ ਦਿੱਤਾ ਹੈ। ਉਨ੍ਹਾਂ ਨੇ ਹਰ ਪਲ ਉਸ ਦਾ ਹੌਸਲਾ ਵਧਾਇਆ ਹੈ।

LEAVE A REPLY

Please enter your comment!
Please enter your name here