
ਸੋਲਨ (ਦ ਸਟੈਲਰ ਨਿਊਜ਼)। ਸੋਲਨ ਦੇ ਡਗਸ਼ਾਈ ਵਿਚ ਆਏ ਜਾਅਲੀ ਦਸਤਾਵੇਜ਼ਾਂ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੇਹਰਾਦੂਨ ਤੋਂ ਮੁਲਜ਼ਮ ਲੈਫ਼ਟੀਨੈਂਟ ਕਰਨਲ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਨੂੰ ਪੁੱਛਗਿੱਛ ਲਈ 3 ਦਿਨਾਂ ਲਈ ਰਿਮਾਂਡ ‘ਤੇ ਭੇਜ ਦਿਤਾ ਗਿਆ ਹੈ।ਪੁਲਿਸ ਸੁਪਰਡੈਂਟ ਗੌਰਵ ਸਿੰਘ ਨੇ ਦੱਸਿਆ ਕਿ ਡਗਸ਼ਾਈ ਵਿੱਚ ਤਾਇਨਾਤ ਇਕ ਫ਼ੌਜੀ ਅਧਿਕਾਰੀ ਨੇ ਆਰੋਪੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਯੂਨਿਟ ਦੇ ਇਕ ਲੈਫ਼ਟੀਨੈਂਟ ਕਰਨਲ ਅਭੈ ਪਿਸਲ ਨੇ ਜਾਅਲੀ ਪਛਾਣ ਪੱਤਰ ਬਣਾਏ ਹੋਏ ਹਨ।

ਇਨ੍ਹਾਂ ਵਿਚ ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ, ਆਧਾਰ ਕਾਰਡ, ਪੈਨ ਕਾਰਡ ਅਤੇ ਆਰਮਡ ਫ਼ੋਰਸਿਜ਼ ਆਈ.ਡੀ. ਕਾਰਡ ਸ਼ਾਮਲ ਸਨ, ਜਿਨ੍ਹਾਂ ‘ਤੇ ਲੈਫ਼ਟੀਨੈਂਟ ਕਰਨਲ ਦੀ ਫ਼ੋਟੋ ਦੇ ਨਾਲ ‘ਤਾਹਿਰ ਮੁਸਤਫ਼ਾ’ ਤੇ ‘ਵਿਜੇ ਸਿੰਘ’ ਦਾ ਨਾਮ ਸੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਇੱਕ ਆਰੋਪੀ ਕੋਲ ਬਿਨਾਂ ਲਾਇਸੈਂਸ ਵਾਲੀ 12-ਬੋਰ ਸਿੰਗਲ-ਬੈਰਲ ਬੰਦੂਕ ਵੀ ਹੈ। ਬੰਦੂਕ ‘ਤੇ ਨਾ ਤਾਂ ਕੰਪਨੀ ਦਾ ਨਿਸ਼ਾਨ ਸੀ ਅਤੇ ਨਾ ਹੀ ਸੀਰੀਅਲ ਨੰਬਰ। ਇਕ ਬੋਰਡ ਨੇ ਮੁਲਜ਼ਮਾਂ ਤੋਂ ਬੰਦੂਕ ਅਤੇ ਕਥਿਤ ਸਰਕਾਰੀ ਦਸਤਾਵੇਜ਼ ਜ਼ਬਤ ਕਰ ਲਏ। ਪੁਲਿਸ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।











