Sunday, October 25, 2026
Home National ਕੰਟੇਨਰ ਨਾਲ ਪਿੱਛੇ ਤੋਂ ਟਕਰਾਈ ਗੱਡੀ, 3 ਦੀ ਮੌਤ, 7 ਜ਼ਖਮੀ  

ਕੰਟੇਨਰ ਨਾਲ ਪਿੱਛੇ ਤੋਂ ਟਕਰਾਈ ਗੱਡੀ, 3 ਦੀ ਮੌਤ, 7 ਜ਼ਖਮੀ  

ਬਿਹਾਰ (ਦ ਸਟੈਲਰ ਨਿਊਜ਼)। ਬਿਹਾਰ ਦੇ ਕੈਮੂਰ ਜ਼ਿਲ੍ਹੇ  ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਤਾਸ ਜ਼ਿਲ੍ਹੇ ਤੋਂ ਉੱਤਰ ਪ੍ਰਦੇਸ਼ ਜਾ ਰਹੀ ਇੱਕ ਸਕਾਰਪੀਓ ਗੱਡੀ ਕੰਟੇਨਰ ਨਾਲ ਪਿੱਛੇ ਤੋਂ ਟਕਰਾ ਗਈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। 7 ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ, ਹਾਦਸੇ ਦੀ ਖ਼ਬਰ ਮਿਲਦੇ ਹੀ, NHAI ਟੀਮ ਅਤੇ ਦੁਰਗਾਵਤੀ ਪੁਲਿਸ ਸਟੇਸ਼ਨ ਮੌਕੇ ‘ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਨੇੜਲੇ ਹਸਪਤਾਲ ਭੇਜਿਆ ਗਿਆ । ਪਰ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੱਡੇ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ।

Advertisements

NHAI ਦੇ ਗਸ਼ਤ ਕਰਮਚਾਰੀਆਂ ਦੇ  ਦੱਸਿਆ ਕਿ ਸਕਾਰਪੀਓ ਵਿੱਚ ਸਵਾਰ ਸਾਰੇ ਯਾਤਰੀ ਸਾਸਾਰਾਮ ਦੇ ਤਿਰਕੁਲੀਆ ਪਿੰਡ ਦੇ ਵਸਨੀਕ ਸਨ। ਪੁਲਿਸ ਇਸ ਸਮੇਂ ਉਨ੍ਹਾਂ ਦੇ ਪਰਿਵਾਰਾਂ ਦੇ ਆਉਣ ਦੀ ਉਡੀਕ ਕਰ ਰਹੀ ਹੈ। 

LEAVE A REPLY

Please enter your comment!
Please enter your name here