
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਇੱਕ ਨਸ਼ਾ ਛੁਡਾਓ ਕੇਂਦਰ ਵਿੱਚੋਂ ਭੱਜਣ ਵਾਲੇ ਦੋ ਨੌਜਵਾਨਾਂ ਦੀਆਂ ਸ਼ੱਕੀ ਹਾਲਾਤ ਵਿੱਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਿਹਨਾਂ ਦੀਆਂ ਲਾਸ਼ਾਂ ਥਾਣਾ ਭੋਗਪੁਰ ਦੇ ਤਹਿਤ ਪੈਂਦੀ ਚੌਂਕੀ ਲਹੱਡਾ ਦੀ ਹੱਦ ਅੰਦਰ ਆਉਂਦੇ ਪਿੰਡ ਸਿੰਘਪੁਰ ਵਿਖੇ ਇਕ ਸ਼ਰਾਬ ਦੀ ਦੁਕਾਨ ਨੇੜੇ ਮਿਲੀਆਂ। ਜਿਹਨਾਂ ਦੀ ਪਹਿਚਾਣ ਗੁਰਸੇਵਕ (35) ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਕੋਟਲੀ, ਹੁਸ਼ਿਆਰਪੁਰ ਅਤੇ ਲਵਦੀਪ ਸਿੰਘ (30) ਪੁੱਤਰ ਜਗਤਾਰ ਸਿੰਘ ਵਾਸੀ ਕਾਲਾ ਸੰਘਿਆਂ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਵਲੋਂ ਠੇਕੇ ਦੇ ਕਰਮਚਾਰੀ ਪ੍ਰੀਤਮ ਸਿੰਘ ਦੇ ਪੁੱਤਰ ਸੁਖਬੀਰ ਸਿੰਧ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਦੋਵੇਂ ਭੋਗਪੁਰ ਵਿਖੇ ਸਥਿਤ ਇਕ ਨਸ਼ਾ ਛੁਡਾਓ ਕੇਂਦਰ ਵਿਚ ਦਾਖਣ ਸਨ। ਇਹ ਦੋਵੇਂ 3 ਅਕਤੂਬਰ ਨੂੰ ਕੇਂਦਰ ਤੋਂ ਫਰਾਰ ਹੋ ਗਏ ਸਨ। ਮੋਟਰਸਾਈਕਲ ਤੇ ਦੇਰ ਰਾਤ ਉਸ ਕੋਲ (ਸੁਖਬੀਰ ਸਿੰਘ) ਪਹੁੰਚੇ ਸਨ। ਇਸ ਦੌਰਾਨ ਉਹਨਾਂ ਪਾਸ ਇਕ ਹੋਰ ਨੌਜਵਾਨ ਜਗਜੀਤ ਸਿੰਘ ਸ਼ਾਕਾ ਪੁੱਤਰ ਸਵਰਨ ਸਿੰਘ ਵਾਸੀ ਰਿਹਾਣਾ ਜੱਟਾਂ ਹੁਸ਼ਿਆਰਪੁਰ ਵੀ ਆ ਗਿਆ ਸੀ। ਦੋਹਾਂ ਨੂੰ ਨੀੰਦ ਆ ਰਹੀ ਸੀ ਅਤੇ ਜਦੋੰ ਉਸਨੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉਠੇ। ਇਸ ਤੋੰ ਬਾਅਦ ਉਹ ਆਪਣਾ ਮੋਟਰਸਾਈਕਲ ਲੈ ਕੇ ਚਲਾ ਗਿਆ। ਲੋਕਾਂ ਨੇ ਦੋਹਾਂ ਨੂੰ ਬੇਹੋਸ਼ ਦੇਖਿਆਂ ਤਾਂ 108 ਐੰਬੂਲੈਂਸ ਦੀ ਮਦਦ ਨਾਲ ਕਾਲਾ ਬਕਰਾ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਐਯਲਾਨ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਜਾੰਚ ਸ਼ੁਰੂ ਕਰ ਦਿੱਤੀ ਸੀ।
ਪੁਲਿਸ ਅਨੁਸਾਰ ਤਿਨੋਂ ਨੌਜਵਾਨ ਕੇਂਦਰ ਤੋੰ ਭੱਜ ਗਏ ਸਨ ਅਤੇ ਉਹਨਾਂ ਨੇ ਜਿਆਦਾ ਮਾਤਰਾ ਵਿਚ ਨਸ਼ੀਲਾ ਪਦਾਰਥ ਖਾ ਲਿਆ ਸੀ। ਭੋਗਪੁਰ ਵੱਲ ਜਾੰਦੇ ਸਮੇਂ ਕਿਸੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਜਖਮੀ ਕਰ ਦਿੱਤਾ। ਗੁਰਸੇਵਕ ਅਤੇ ਨਵਦੀਪ ਨੂੰ ਜਖਮੀ ਅਤੇ ਜ਼ਿਆਦਾ ਨਸ਼ੇ ਵਿਚ ਬੁਰੀ ਹਾਲਤ ਵਿਚ ਦੇਖ ਕੇ ਜਗਜੀਤ ਉਥੋਂ ਭੱਜ ਗਿਆ। ਉਹਨਾਂ ਵਿਚੋਂ ਇਕ ਦੇ ਸ਼ਰੀਰ ਤੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਸਨ। ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋੰ ਜਾਂਚ ਕੀਤੀ ਜਾ ਰਹੀ ਹੈ।












