Saturday, October 24, 2026
Home Crime ਏਸੀਪੀ ਜਤਿੰਦਰ ਚੋਪੜਾ ਅਤੇ ਉਸਦੇ ਭਰਾ ਦੀ ਕਾਰ ਚਾਲਕ ਨਾਲ ਗੁੰਡਾਗਰਦੀ

ਏਸੀਪੀ ਜਤਿੰਦਰ ਚੋਪੜਾ ਅਤੇ ਉਸਦੇ ਭਰਾ ਦੀ ਕਾਰ ਚਾਲਕ ਨਾਲ ਗੁੰਡਾਗਰਦੀ

ਲੁਧਿਆਣਾ (ਦ ਸਟੈਲਰ ਨਿਊਜ਼)।  ਲੁਧਿਆਣਾ ਵਿੱਚ ਦੀਵਾਲੀ ਦੀ ਰਾਤ ਨੂੰ ਏਸੀਪੀ ਜਤਿੰਦਰ ਚੋਪੜਾ ਅਤੇ ਉਸਦੇ ਭਰਾ ਵੱਲੋਂ  ਇੱਕ ਕਾਰ ਚਾਲਕ ਨਾਲ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏਸੀਪੀ ਜਤਿੰਦਰ ਚੋਪੜਾ ਅਤੇ ਉਸਦੇ ਭਰਾ ਦਾ ਸੜਕ ਦੇ ਵਿਚਕਾਰ ਹੀ ਇੱਕ ਜੋੜੇ ਨਾਲ ਝਗੜਾ ਹੋ ਗਿਆ। 

Advertisements

ਜਾਣਕਾਰੀ ਅਨੁਸਾਰ ਰਾਤ 10 ਵਜੇ ਦੇ ਕਰੀਬ ਇਕ ਪਰਿਵਾਰ ਆਪਣੇ ਘਰੋਂ ਖਾਣਾ ਖਾਣ ਨਿਕਲਿਆ ਤਾਂ ਰਸਤੇ ਵਿਚ ਏਸੀਪੀ ਜਤਿੰਦਰ ਚੋਪੜਾ ਅਤੇ ਉਸਦੇ ਭਰਾ ਦੀ ਗੱਡੀ ਦੀ ਇੱਕ ਜੋੜੇ ਦੀ ਗੱਡੀ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਉਹ ਸੜਕ ‘ਤੇ ਹੀ ਇੱਕ ਦੂਜੇ ਨਾਲ ਟਕਰਾ ਗਏ। ਫਿਰ ਕਾਰ ਵਿੱਚ ਸਵਾਰ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। 

ਪਹਿਲਾਂ ਡੀਐਸਪੀ ਦੇ ਭਰਾ ਨੇ ਬਹਿਸ ਕੀਤੀ। ਥੋੜ੍ਹੀ ਦੇਰ ਬਾਅਦ ਡੀਐਸਪੀ ਵੀ ਪਹੁੰਚ ਗਿਆ ਅਤੇ ਗੁੱਸੇ ਵਿੱਚ ਆ ਗਿਆ। ਉਸਨੂੰ ਗਾਲੀ-ਗਲੋਚ ਕਰਦੇ ਵੀ ਸੁਣਿਆ ਗਿਆ। ਜਿਸ ਤੋਂ ਬਾਅਦ ਏਸੀਪੀ ਜਤਿੰਦਰ ਚੋਪੜਾ ਤੇ ਉਸ ਦੇ ਭਰਾ ਨੇ ਪਰਿਵਾਰ ਨੂੰ ਕੱਢੀਆਂ ਗਾਲਾਂ ,ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ।

LEAVE A REPLY

Please enter your comment!
Please enter your name here