
ਅਮਰੀਕਾ( ਦ ਸਟੈਲਰ ਨਿਊਜ਼)। ਅਮਰੀਕਾ ਦੇ ਡੱਲਾਸ ਵਿੱਚ ਭਾਰਤੀ ਚੰਦਰ ਨਾਗਮੱਲਈਆ ਦਾ ਸਿਰ ਕਲਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡੱਲਾਸ ਵਿੱਚ ਕੁਝ ਦਿਨ ਪਹਿਲਾ ‘ਡਾਊਨਟਾਊਨ ਸੂਟਸ’ ਮੋਟਲ ਵਿੱਚ ਇੱਕ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਚੰਦਰ ਨਾਗਮੱਲਈਆ ਅਤੇ ਉਸਦੇ ਸਾਥੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਵਿਚਕਾਰ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਕੋਬੋਸ ਨੇ ਗੁੱਸੇ ਵਿੱਚ ਆ ਕੇ ਨਾਗਮੱਲਈਆ ਦਾ ਚਾਕੂ ਨਾਲ ਸਿਰ ਕਲਮ ਕਰ ਦਿੱਤਾ। ਕੋਬੋਸ ਨੇ ਇਸ ਘਟਨਾ ਨੂੰ ਚੰਦਰ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਦੇ ਸਾਹਮਣੇ ਅੰਜ਼ਾਮ ਦਿੱਤਾ।

ਜਾਣਕਾਰੀ ਅਨੁਸਾਰ ਪੁਲਿਸ ਨੇ ਆਰੋਪੀ ਨੂੰ ਗਿ੍ਫ਼ਤਾਰ ਕਰ ਲਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਦੀ ਨਿੰਦਾ ਕਰਦੇ ਦੱਸਿਆ ਕਿ ਉਨ੍ਹਾਂ ਨੇ ਆਰੋਪੀ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਅਮਰੀਕਾ ਨੂੰ ਦੁਬਾਰਾ ਸੁਰੱਖਿਅਤ ਬਣਾਉਣ ਦਾ ਵੀ ਵਾਅਦਾ ਕੀਤਾ।












