ਪੁਲਿਸ ਦੇ ਨਾਮ ਤੇ ਸਾਬਕਾ ਐਮ.ਸੀ ਨੇ ਕੀਤੀ ਐਨ.ਆਰ.ਆਈ ਨਾਲ ਠੱਗੀ, ਐਨਆਰਆਈ ਨੇ ਕੀਤੀ ਕਾਰਵਾਈ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਾਮ ਚੁਰਾਸੀ ਦੇ ਇਕ ਸਾਬਕਾ ਕੌਂਸਲਰ ਜਿਸ ‘ਤੇ ਪਹਿਲਾ ਵੀ ਕਰਫਿਊ ਦੌਰਾਨ ਸਬਜ਼ੀ ਮੰਡੀ ਨੇੜੇ ਦੁਕਾਨ ਖੋਲਣ ‘ਤੇ ਸਰਕਾਰੀ ਨਿਯਮਾਂ ਦੀ ਉਲੰਘਣਾਂ ਦਾ 188 ਅਤੇ 271 ਧਾਰਾਵਾਂ ਤਹਿਤ ਪਰਚਾ ਦਰਜ ਹੋਇਆ ਸੀ। ਹੁਣ ਉਸ ਸਾਬਕਾ ਕੌਂਸਲਰ ਦੁਆਰਾ ਪੁਲਿਸ ਦੇ ਨਾਮ ‘ਤੇ ਇਕ ਸ਼ਾਮ ਚੁਰਾਸੀ ਸ਼ਬਜ਼ੀ ਮੰਡੀ ਨਜ਼ਦੀਕ ਅਪਣੇ ਜੱਦੀ ਘਰ ਆਏ ਐਨਆਰਆਈ ਤੋਂ 18 ਹਜ਼ਾਰ ਦੀ ਠੱਗੀ ਮਾਰਨ ਦਾ ਦੋਸ਼ ਲੱਗਿਆ ਹੈ। ਇਸ ਸੰਬੰਧੀ ਐਨਆਰਆਈ ਨੇ ਸ਼ਾਮ ਚੁਰਾਸੀ ਪੁਲਿਸ ਨੂੰ ਲਿਖਤੀ ਦਰਖਾਸਤ ਵੀ ਦੇ ਦਿੱਤੀ ਹੈ। ਐਨਆਰਆਈ ਨੇ ਦੱਸਿਆ ਕਿ ਲਗਭਗ ਉਹ ਪੰਜਾਬ ‘ਚ ਹੁਣ 18 ਸਾਲ ਬਾਆਦ ਆਏ ਸਨ ਅਤੇ ਅਪਣੇ ਘਰ ਦੇ ਬੇਹੜੇ ‘ਚ ਭਰਤੀ ਪੁਆ ਰਹੇ ਸਨ। ਜਿਸਦਾ ਉਹਨਾਂ ਨੇ 96 ਹਜ਼ਾਰ ਦਾ ਠੇਕਾ ਦਿੱਤਾ ਹੋਇਆ ਸੀ।

Advertisements

ਪਰ ਉਕਤ ਸਾਬਕਾ ਕੌਂਸਲਰ ਉਸਨੂੰ ਕਹਿਣ ਲੱਗ ਪਿਆ ਕਿ ਤੁਹਾਡੇ ‘ਤੇ ਪੁਲਿਸ ਕੇਸ ਬਣ ਜਾਣਾ ਹੈ, ਤੁਸੀ ਭਰਤੀ ਨਹੀ ਪੁਆ ਸਕਦੇ। ਅਗਰ ਤੁਸੀ ਮੈਂਨੂੰ ਪੈਸੇ ਦੇਵੋ ਤਾਂ ਮੈਂ ਸਾਰਾ ਮਾਮਲਾ ਇਥੇ ਹੀ ਰਫਾ ਦਫ਼ਾ ਕਰਵਾ ਦਿੰਦਾ ਹਾਂ ਅਤੇ ਤੁਹਾਡਾ ਕੰਮ ਸਰਕਾਰੀ ਨਿਯਮਾਂ ਅਨੁਸਾਰ ਕਰਵਾ ਦਿੰਦਾ ਹਾਂ। ਐਨਆਰਆਈ ਨੇ ਸੋਚਿਆ ਕਿ ਸ਼ਾਇਦ ਐਨੇ ਸਾਲਾਂ ਬਾਅਦ ਭਾਰਤ ਦਾ ਕੋਈ ਨਵਾਂ ਕਾਨੂੰਨ ਬਣਿਆ ਹੋਵੇਗਾ। ਉਸਨੇ ਸਰਕਾਰੀ ਫੀਸ ਦੇ ਤੌਰ ‘ਤੇ ਉਕਤ ਕੌਂਸਲਰ ਨੂੰ 18 ਹਜ਼ਾਰ ਦੇ ਦਿੱਤੇ। ਪਰ ਜਦ ਉਸ ਐਨਆਰਆਈ ਨੂੰ ਅਪਣੇ ਨਾਲ ਪੁਲਿਸ ਦੇ ਨਾਮ ‘ਤੇ ਹੋਈ ਠੱਗੀ ਬਾਰੇ ਪਤਾ ਲੱਗਾ ਤਾਂ ਉਸਨੇ ਪੁਲਿਸ ਨੂੰ ਇਸ ਬਾਰੇ ਸੁਚਿਤ ਕਰ ਦਿੱਤਾ ਹੈ।

LEAVE A REPLY

Please enter your comment!
Please enter your name here