ਤਿੰਨ ਪਿੰਡਾਂ ਦੇ 410 ਸਮਾਰਟ ਕਾਰਡ ਹੋਲਡਰਾਂ ਨੂੰ ਕੀਤੀ ਕਣਕ ਅਤੇ ਦਾਲ ਦੀ ਵੰਡ

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਵੱਖ ਵੱਖ ਪਿੰਡਾਂ ਵਿੱਚ ਸਥਿਤ ਰਾਸਨ ਡਿਪੂਆਂ ਤੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੇਣ ਦੀ ਪ੍ਰੀਕਿਆ ਪਿਛਲੇ ਦਿਨਾਂ ਤੋਂ ਸੁਰੂ ਕੀਤੀ ਹੋਈ ਹੈ ਜਿਸ ਅਧੀਨ ਅੱਜ ਵੀ ਜਿਲਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿੱਚ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ ਤਿੰਨ ਮਹੀਨੇ ਦੇ ਹਿਸਾਬ ਨਾਲ 15 ਕਿਲੋ ਕਣਕ ਅਤੇ ਪ੍ਰਤੀ ਸਮਾਰਟ ਕਾਰਡ ਹੋਲਡਰ ਨੂੰ ਤਿੰਨ ਕਿਲੋਂ ਚਨੇ ਦੀ ਦਾਲ ਵੰਡੀ ਗਈ ਹੈ। ਇਹ ਪ੍ਰਗਟਾਵਾ ਸੁਖਵਿੰਦਰ ਸਿੰਘ ਜਿਲਾ ਖੁਰਾਕ ਤੇ ਸਪਲਾਈ ਕੰਨਟਰੋਲਰ ਪਠਾਨਕੋਟ ਨੇ ਦਿੱਤੀ। ਉਹਨਾਂ ਦੱਸਿਆ ਕਿ ਅੱਜ ਜਿਲਾ ਪਠਾਨਕੋਟ ਦੇ ਪਿੰਡ ਹਾੜਾ, ਕਥਲੋਰ ਅਤੇ ਫਿਰੋਜਪੁਰ ਕਲਾ ਵਿੱਚ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਵੰਡੀ ਗਈ ਹੈ। ਪਿੰਡ ਹਾੜਾ ਦੀ ਸਰਪੰਚ ਪਲਵੀ ਠਾਕੁਰ ਦੀ ਨਿਗਰਾਨੀ ਵਿੱਚ 80 ਸਮਾਰਟ ਕਾਰਡ ਹੋਲਡਰਾਂ ਨੂੰ ਪ੍ਰਤੀ ਵਿਅਕਤੀ ਤਿੰਨ ਮਹੀਨੇ ਦੀ 15-15 ਕਿਲੋ ਕਣਕ ਦੀ ਵੰਡ ਕੀਤੀ ਗਈ ਅਤੇ ਪ੍ਰਤੀ ਕਾਰਡ ਹੋਲਡਰ ਨੂੰ ਤਿੰਨ ਮਹੀਨੇ ਦੀ ਤਿੰਨ ਤਿੰਨ ਕਿਲੋ ਚਨੇ ਦੀ ਦਾਲ ਦੀ ਵੰਡ ਕੀਤੀ ਗਈ। ਇਸੇ ਹੀ ਤਰਾਂ ਪਿੰਡ ਫਿਰੋਜਪੁਰ ਕਲਾ ਵਿੱਚ 250 ਸਮਾਰਟ ਕਾਰਡ ਹੋਲਡਰਾਂ ਨੂੰ ਕਣਕ ਅਤੇ ਚਨੇ ਦੀ ਦਾਲ ਦੀ ਵੰਡ ਕੀਤੀ ਗਈ। ਪਿੰਡ ਫਿਰੋਜਪੁਰ ਕਲ•ਾਂ ਦੀ ਸਰਪੰਚ ਸੁਸਮਾ ਦੇਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਯੋਜਨਾ ਅਧੀਨ ਹਰੇਕ ਲਾਭਪਾਤਰੀਆਂ ਨੂੰ ਉਹਨਾਂ ਦੀ ਨਿਰਧਾਰਤ ਰਾਸ਼ਨ ਦੀ ਵੰਡ ਕੀਤੀ ਗਈ ਹੈ।

Advertisements

ਇਸੇ ਹੀ ਤਰਾਂ ਪਿੰਡ ਕਥਲੋਰ ਦੇ ਸਰਪੰਚ ਜਗਮੋਹਣ ਸਿੰਘ ਅਤੇ ਜੀ.ਓ.ਜੀ. ਕਿਸ਼ੋਰ ਕੁਮਾਰ ਅਤੇ ਜੋਗਿੰਦਰ ਸਿੰਘ ਦੀ ਨਿਗਰਾਨੀ ਵਿੱਚ ਵੀ 80 ਸਮਾਰਟ ਕਾਰਡ ਹੋਲਡਰ ਪਰਿਵਾਰਾਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਗਈ। ਇਸ ਮੋਕੇ ਤੇ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਵੀ ਪਹੁੰਚੇ। ਇਸ ਮੋਕੇ ਤੇ ਸੰਬੋਧਤ ਕਰਦਿਆਂ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਅਸੀਂ ਸਾਰੇ ਇਸ ਸਥਿਤੀ ਵਿੱਚੋਂ ਲੰਗ ਰਹੇ ਹਾਂ ਕਿ ਕੋਵਿਡ-19 ਕਰੋਨਾ ਵਾਈਰਸ ਨੇ ਹਰੇਕ ਵਿਅਕਤੀ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਤਰਾਂ ਨਾਲ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਜਿਸ ਅਧੀਨ ਲੋਕਾਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਡੀ ਵੀ ਜਿਮੇਦਾਰੀ ਬਣਦੀ ਹੈ ਕਿ ਅਸੀਂ ਸਿਹਤ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੀਏ ਅਤੇ ਕਰੋਨਾ ਵਾਈਰਸ ਦੀ ਲੜੀ ਨੂੰ ਤੋੜਨ ਲਈ ਆਪਣਾ ਸਹਿਯੋਗ ਦੇਈਏ। ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਕੂਝ ਪਿੰਡਾਂ ਵਿੱਚ ਦੋਰਾ ਕੀਤਾ ਗਿਆ ਹੈ ਅਤੇ ਉਹਨਾਂ ਦੇਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਹਰੇਕ ਪਿੰਡ ਵਿੱਚ ਰਾਸ਼ਨ ਦੀ ਵੰਡ ਕਰਦਿਆਂ ਸੋਸਲ ਡਿਸਟੈਂਸ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਜਰੂਰ ਪਾਉਂਣ, ਸੈਨੇਟਾਈਰ ਜਾਂ ਸਾਬੁਣ ਦਾ ਪ੍ਰਯੋਗ ਹੱਥਾਂ ਨੂੰ ਸਾਫ ਕਰਨ ਲਈ ਜਰੂਰ ਕਰਨ ਅਤੇ ਸੋਸਲ ਡਿਸਟੈਂਸ ਬਣਾਈ ਰੱਖਣ। ਉਹਨਾਂ ਕਿਹਾ ਕਿ ਹਰੇਕ ਰਾਸ਼ਨ ਡੀਪੂ ਤੇ ਜੀ.ਓ.ਜੀ. ਦੀ ਨਿਗਰਾਨੀ ਵਿੱਚ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ ਤਾਂ ਜੋ ਹਰੇਕ ਲਾਭਪਾਤਰੀ ਤੱਕ ਉਹਨਾਂ ਦਾ ਬਣਦਾ ਹੱਕ ਪਹੁੰਚ ਸਕੇ।

LEAVE A REPLY

Please enter your comment!
Please enter your name here