
ਅਹਿਮਦਾਬਾਦ (ਦ ਸਟੈਲਰ ਨਿਊਜ਼)। ਅਹਿਮਦਾਬਾਦ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਤਨੀ ਨੇ ਆਪਣੇ ਪਤੀ ਨੂੰ ਬੇਰਹਿਮੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਨੇ ਆਪਣੇ ਪਤੀ ਤੇ ਪਹਿਲਾਂ ਉਬਲਦਾ ਪਾਣੀ ਡੋਲ੍ਹਿਆ ਅਤੇ ਫਿਰ ਉਸਦੇ ਸਰੀਰ ਦੇ ਕਈ ਹਿੱਸਿਆਂ ਨੂੰ ਤੇਜ਼ਾਬ ਨਾਲ ਸਾੜ ਦਿੱਤਾ । ਇਸ ਘਟਨਾ ਦੌਰਾਨ ਵਿਅਕਤੀ ਗੰਭੀਰ ਜ਼ਖਮੀ ਹੋਇਆ। ਵਿਅਕਤੀ ਨੂੰ ਸੋਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੇ ਪੇਟ, ਪੱਟਾਂ, ਪਿੱਠ, ਬਾਹਾਂ ਅਤੇ ਗੁਪਤ ਅੰਗਾਂ ਵਿੱਚ ਸੱਟਾਂ ਲੱਗੀਆਂ ਹਨ।

ਵਿਅਕਤੀ ਡਿਲਵਰੀ ਵਰਕਰ ਵਜੋਂ ਹਸਪਤਾਲ ਵਿੱਚ ਕੰਮ ਕਰਦਾ ਹੈ । ਸੈਟੇਲਾਈਟ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਆਪਣੇ ਪਤੀ ਦਾ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦਾ ਸ਼ੱਕ ਸੀ। ਉਹ ਅਕਸਰ ਇਸ ਗੱਲ ‘ਤੇ ਝਗੜਾ ਕਰਦੇ ਰਹਿੰਦੇ ਸਨ। ਉਸਨੇ ਆਪਣੇ ਹਸਪਤਾਲ ਤੋਂ ਪਤਨੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ 31 ਸਾਲਾ ਪਤਨੀ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












