
ਸੰਗਰੂਰ (ਦ ਸਟੈਲਰ ਨਿਊਜ਼)। ਕੈਨੇਡਾ ਤੋਂ ਇੱਕ ਪੰਜਾਬੀ ਕੁੜੀ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਅਮਨਪ੍ਰੀਤ ਕੌਰ ਵਜੋਂ ਹੋਈ ਹੈ। ਜੋ ਕਿ ਸੰਗਰੂਰ ਦੀ ਵਾਸੀ ਸੀ। ਜਾਣਕਾਰੀ ਮੁਤਾਬਕ ਆਰੋਪੀ ਦੀ ਪਹਿਚਾਣ ਮਨਪ੍ਰੀਤ ਸਿੰਘ (27) ਵਜੋਂ ਹੋਈ ਹੈ। ਜਿਸ ਨੂੰ ਕੈਨੇਡਾ ਵਿੱਚ ਮੋਸਟ ਵਾਂਟਿਡ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਕੈਨੇਡਾ ਪੁਲਿਸ ਉਸਦੀ ਭਾਲ ਕਰ ਰਹੀ ਹੈ। ਅਮਨਪ੍ਰੀਤ ਕੌਰ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਕੈਨੇਡਾ ਦੇ ਹਸਪਤਾਲ ਵਿੱਚ ਕੰਮ ਕਰ ਰਹੀ ਸੀ। ਜੋ ਕਿ 2021 ਦੇ ਵਿੱਚ ਕੈਨੇਡਾ ਗਈ ਸੀ ਅਤੇ ਹੁਣ ਉਹ ਕੁਝ ਸਮੇਂ ਦੇ ਵਿੱਚ ਉੱਥੇ ਪੀਆਰ ਹੋਣ ਵਾਲੀ ਸੀ। ਉਸਨੇ ਸਾਨੂੰ ਅੱਜ ਤੱਕ ਕਦੇ ਵੀ ਕੋਈ ਅੰਦਰੂਨੀ ਗੱਲ ਨਹੀਂ ਦੱਸੀ ਸੀ ਪਰ ਉਹ ਹਮੇਸ਼ਾ ਸਾਡੇ ਨਾਲ ਖੁਸ਼ ਹੋ ਕੇ ਗੱਲ ਕਰਦੀ ਸੀ।

ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਅਮਨਪ੍ਰੀਤ ਕੌਰ ਭਾਰਤ ਆਉਣ ਦੇ ਲਈ ਬਹੁਤ ਉਤਸ਼ਾਹਿਤ ਸੀ ਅਤੇ ਉਸਨੇ ਕਿਹਾ ਸੀ ਕਿ ਉਹ ਜਲਦੀ ਹੀ ਪੀਆਰ ਹੋ ਜਾਵੇਗੀ। ਹਾਲਾਂਕਿ ਉਹਨਾਂ ਨੂੰ ਆਰੋਪੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਨੇ ਉਸ ਦਾ ਕਤਲ ਕੀਤਾ ਹੈ ਅਤੇ ਕੈਨੇਡਾ ਪੁਲਿਸ ਦੀ ਭਾਲ ਕਰ ਰਹੀ ਹੈ। ਅਮਨਪ੍ਰੀਤ ਦੇ ਚਾਚਾ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ 20 ਤਰੀਕ ਨੂੰ ਉਸਦੀ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਗਈ ਸੀ ਅਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਪੂਰੀ ਜਾਂਚ ਕੀਤੀ ਤਾਂ ਅਤੇ ਉਸਦੀ ਲਾਸ਼ ਦੋ ਦਿਨ ਬਾਅਦ ਉਹਨਾਂ ਨੂੰ ਮਿਲੀ। ਮ੍ਰਿਤਕਾ ਦੇ ਪਿਤਾ ਇੰਦਰਜੀਤ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਧੀ ਦੀ ਲਾਸ਼ ਪੰਜਾਬ ਲਿਆਉਣ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।












